ਕਸ਼ਮੀਰ ’ਚ LOC ’ਤੇ ਤਾਇਨਾਤ ਫੌਜ ਦਾ ਜਵਾਨ ਬਰਫ ਤੋਂ ਫਿਸਲ ਕੇ ਲਾਪਤਾ

01/13/2020 9:18:50 PM

ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਗੁਲਮਰਗ ਇਲਾਕੇ ਨਾਲ ਲਗਦੀ ਐੱਲ. ਓ. ਸੀ. ’ਤੇ ਤਾਇਨਾਤ ਇਕ ਜਵਾਨ ਦੇ ਲਾਪਤਾ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਗੜਵਾਲ ਰਾਈਫਲ ਦੇ ਹੌਲਦਾਰ ਰਜਿੰਦਰ ਸਿੰਘ ਨੇਗੀ ਬਾਰਾਮੁੂਲਾ ਦੇ ਗੁਲਮਰਗ ’ਚ ਸੁਰੱਖਿਆ ਡਿਊਟੀ ’ਤੇ ਤਾਇਨਾਤ ਸਨ। ਰਜਿੰਦਰ ਨੇਗੀ ਗੁਲਮਰਗ ’ਚ ਫਾਰਵਰਡ ਇਲਾਕਿਆਂ ’ਚ ਪੈਟਰੋਲਿੰਗ ਡਿਊਟੀ ’ਤੇ ਤਾਇਨਾਤ ਸਨ। ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਲਾਪਤਾ ਜਵਾਨ ਦੀ ਤਲਾਸ਼ ਲਈ ਫੌਜ ਦੀਆਂ ਟੀਮਾਂ ਨੂੰ ਫਾਰਵਰਡ ਇਲਾਕਿਆਂ ’ਚ ਭੇਜਿਆ ਗਿਆ ਹੈ। ਲਾਪਤਾ ਹੌਲਦਾਰ ਰਜਿੰਦਰ ਸਿੰਘ ਨੇਗੀ ਦੀ ਪਤਨੀ ਰਾਜੇਸ਼ਵਰੀ ਦੇਵੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਤਲਾਸ਼ ਲਈ ਹਰ ਸੰਭਵ ਇੰਤਜ਼ਾਮ ਕਰੇ।


Inder Prajapati

Content Editor

Related News