ਸ਼ੋਪੀਆਂ ''ਚ ਬਗੀਚੇ ''ਚ ਰਹਿ ਰਹੇ ਸਨ ਅੱਤਵਾਦੀ, ਫੌਜ ਨੇ ਨਸ਼ਟ ਕੀਤਾ ਟਿਕਾਣਾ

03/26/2019 2:18:27 AM

ਸ਼੍ਰੀਨਗਰ, (ਮਜੀਦ)– ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿਚ ਸੋਮਵਾਰ ਨੂੰ ਫੌਜ ਅਤੇ ਹੋਰ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਟਿਕਾਣਿਆਂ  ਦਾ ਪਰਦਾਫਾਸ਼ ਕੀਤਾ ਹੈ। ਸ਼ੋਪੀਆਂ ਜ਼ਿਲੇ ਦੇ ਸ਼੍ਰੀਮਾਲ ਇਲਾਕੇ ਵਿਚ ਸਥਿਤ ਇਕ ਬਗੀਚੇ ਵਿਚ ਅੱਤਵਾਦੀਆਂ ਦੇ ਹੋਣ ਦੀ ਜਾਣਕਾਰੀ ਮਿਲਣ  ਤੋਂ ਬਾਅਦ ਫੌਜ, ਸੀ. ਆਰ. ਪੀ. ਐੱਫ. ਅਤੇ ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਆਪ੍ਰੇਸਨ ਗਰੁੱਪ ਨੇ ਘੇਰਾਬੰਦੀ ਅਤੇ ਤਲਾਸ਼ੀ  ਅਭਿਆਨ (ਕਾਸੋ) ਚਲਾਇਆ। ਜਾਣਕਾਰੀ ਮੁਤਾਬਕ ਸ਼ੋਪੀਆਂ  ਦੇ ਸ਼੍ਰੀਮਾਲ ਪਿੰਡ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਫੌਜ ਨੂੰ ਮਿਲੀ ਸੀ। ਸ਼ੋਪੀਆਂ  ਦੇ ਐੱਸ. ਐੱਸ. ਪੀ. ਸੰਦੀਪ ਚੌਧਰੀ ਨੇ ਦੱਸਿਆ ਕਿ ਸ਼੍ਰੀਮਾਲ ਦੇ ਇਕ ਬਗੀਚੇ ਵਿਚ ਅੱਤਵਾਦੀਆਂ ਬਾਰੇ ਜਾਣਕਾਰੀ ਮਿਲਣ ਤੋਂ  ਬਾਅਦ 44 ਰਾਸ਼ਟਰੀ ਰਾਈਫਲਸ, ਫੌਜ ਅਤੇ ਪੁਲਸ ਨੇ ਕਾਸੋ ਅਭਿਆਨ ਚਲਾਇਆ ਸੀ। ਸਰਚ ਆਪ੍ਰੇਸ਼ਨ ਦੌਰਾਨ ਬਗੀਚੇ ਵਿਚ ਅੱਤਵਾਦੀਆਂ ਅਤੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਲੱਗਾ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ।


KamalJeet Singh

Content Editor

Related News