ਲਦਾਖ ''ਚ ਚੀਨੀ ਸੈਨਾ ਦੀ ਘੁਸਪੈਠ ਦੀ ਖਬਰ ਦਾ ਭਾਰਤੀ ਸੈਨਾ ਨੇ ਕੀਤਾ ਖੰਡਨ

07/12/2019 8:26:18 PM

ਨਵੀਂ ਦਿੱਲੀ— ਅਰੁਣਾਚਲ ਪ੍ਰਦੇਸ਼ ਦੇ ਡੋਕਲਾਮ 'ਚ ਭਾਰਤੀ ਸੈਨਾ ਅਤੇ ਚੀਨੀ ਸੁਰੱਖਿਆਬਲਾਂ ਦੇ ਵਿਚਾਲੇ ਦੋ ਸਾਲ ਤੱਕ ਵੱਡੇ ਪੈਮਾਨੇ 'ਚ ਗਤੀਰੋਧ ਤੋਂ ਬਾਅਦ ਇਕ ਵਾਰ ਫਿਰ ਦੋਵੇਂ ਦੇਸ਼ਾਂ ਦੇ ਵਿਚਾਲੇ ਤਣਾਅ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਚੀਨ ਨੇ ਭਾਰਤੀ ਦੀ ਸੁਰੱਖਿਆ ਚਿੰਤਾਵਾਂ ਨੂੰ ਵਧਾਉਂਦੇ ਹੋਏ ਜੰਮੂ-ਕਸ਼ਮੀਰ ਦੀ ਸੀਮਾ ਦੇ ਕੋਲ ਇਕ ਵੱਡਾ ਪ੍ਰਦਰਸ਼ਨ ਕੀਤਾ ਹੈ। ਚੀਮ ਨੇ ਜੰਮੂ ਅਤੇ ਕਸ਼ਮੀਰ ਦੇ ਲੇਹ-ਲਦਾਖ ਖੇਤਰ 'ਚ ਆਪਣੇ ਰਾਸ਼ਟਰੀ ਧਵਜ ਲਗਾਉਣ ਵਾਲੀ ਚੀਨੀ ਸੈਨਿਕਾਂ ਦੀ ਤਸਵੀਰ ਤੋਂ ਬਾਅਦ ਭਾਰਤ ਨੂੰ ਫਿਰ ਤੋਂ ਉਕਸਾਇਆ ਹੈ।
ਡੈਮਚੋਕ, ਲੇਹ ਦਾ ਇੱਕ ਛੋਟਾ ਜਿਹਾ ਪਿੰਡ ਹੈ ਅਤੇ ਭਵਿੱਖ 'ਚ ਭਾਰਤ-ਚੀਨ ਦੇ ਨਵੀਨਤਮ ਪ੍ਰਕਰਨ ਦਾ ਕੇਂਦਰ ਬਿੰਦੂ ਹੈ। ਡੈਮਚੋਕ ਇਕ ਸਰਗਰਮ ਖੇਤਰ ਹੈ ਕਿਉਂਕਿ ਇਹ ਵਾਸਤਵਿਕ ਨਿਯੰਤਰਨ ਰੇਖਾ, ਅੰਤਰਰਾਸ਼ਟਰੀ ਸੀਮਾ ਦੇ ਨਾਲ ਪੈਂਦਾ ਹੈ, ਜਿਸ ਨੂੰ ਭਾਰਤ ਚੀਨ ਦੇ ਨਾਲ ਸਾਝਾ ਕਰਦਾ ਹੈ। ਜਲਦ ਹੀ ਰਿਪੋਰਟ ਦੇ ਮੁਤਾਬਕ, ਚੀਨ ਨੇ ਭਾਰਤੀ ਖੇਤਰ 'ਚ ਕਥਿਤ ਰੂਪ ਤੋਂ ਪ੍ਰਵੇਸ਼ ਕੀਤਾ ਜਦੋਂ ਤਿੱਬਤੀ, ਜੋ ਇਸ ਖੇਤਰ 'ਚ ਜਨਸੰਖਿਆ ਦਾ ਇਕ ਵੱਡਾ ਹਿੱਸਾ ਹੈ। ਬੁੱਧ ਧਰਮ ਦੇ ਆਧਿਆਤਮਿਕ ਪ੍ਰਮੁੱਖ ਦਲਾਈ ਲਾਮਾ ਦਾ ਜਨਮਦਿਨ ਮਨ੍ਹਾ ਰਹੇ ਸਨ।
ਡੈਮਚੋਕ ਸਰਪੰਚ ਉਗਰੈਨ ਚੋਡਨ ਨੇ ਦੱਸਿਆ ਕਿ ਇਹ ਇਕ ਅਜਿਹਾ ਸਥਾਨ ਹੈ ਜਿੱਥੇ ਤਿੰਨ ਸਥਾਨਾਂ ਦੇ ਲੋਕ ਆਰਨਣੀਏ ਦਲਾਈ ਲਾਮਾ ਦਾ ਜਨਮਦਿਨ ਮਨਾਉਣ ਲਈ ਆਉਂਦੇ ਹਨ। ਇਸ ਮੌਕੇ 'ਤੇ ਅਸੀਂ ਰਾਸ਼ਟਰੀ ਧਵਜ ਦੇ ਨਾਲ-ਨਾਲ ਤਿੱਬਤੀ ਝੰਡੇ ਅਤੇ ਬੁੱਧ ਝੰਡੇ ਵੀ ਲਗਾਉਂਦੇ ਹਾਂ। ਅਸੀਂ ਕਦੇ ਕਿਸੇ ਨੂੰ ਨਹੀਂ ਉਕਸਾਇਆ। ਅਜਿਹਾ ਲੱਗਦਾ ਹੈ ਕਿ ਉਹ ਇਸ ਨਾਲ ਉਕਸਾ ਗਏ ਅਤੇ ਸਾਡੇ ਖੇਤਰ ਦੇ 6-7 ਕਿਲੋਮੀਟਰ ਅੰਦਰ ਆਏ ਅਤੇ ਉਨ੍ਹਾਂ ਨੇ ਆਪਣੇ ਝੰਡੇ ਲਗਾਏ।

satpal klair

This news is Content Editor satpal klair