ਫੜੇ ਜਾਣ ਦਾ ਡਰ, ਫਿਰ ਵੀ ਖੁੱਲ੍ਹੇ ’ਚ ਸਰੀਰਕ ਸਬੰਧ ਬਣਾਉਣ ਲਈ ਤਿਆਰ ਭਾਰਤੀ!

11/17/2019 11:47:33 PM

ਨਵੀਂ ਦਿੱਲੀ – ਭਾਰਤ ’ਚ ਸਰੀਰਕ ਸਬੰਧਾਂ ’ਤੇ ਖੁੱਲ੍ਹ ਕੇ ਗੱਲ ਕਰਨ ਤੋਂ ਲੋਕ ਬਚਦੇ ਹਨ ਤਾਂ ਜ਼ਰਾ ਸੋਚੋ ਕਿ ਖੁੱਲ੍ਹੇ ’ਚ ਸੈਕਸ ਕਰਨ ਨੂੰ ਲੈ ਕੇ ਉਨ੍ਹਾਂ ਦੀ ਸੋਚ ਕਿਸ ਤਰ੍ਹਾਂ ਦੀ ਹੋਵੇਗੀ। ਇਕ ਸਰਵੇ ’ਚ ਇਸ ਨਾਲ ਜੁੜੇ ਕੁਝ ਅੰਕੜੇ ਸਾਹਮਣੇ ਆਏ ਹਨ। ਸਰਵੇ ’ਚ ਜਦ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਫੜੇ ਜਾਣ ਦੇ ਡਰ ਦੇ ਬਾਵਜੂਦ ਖੁੱਲ੍ਹੇ ’ਚ ਸੈਕਸ ਕਰਨ ਲਈ ਤਿਆਰ ਹਨ ਤਾਂ ਇਸ ਬਾਰੇ ਕਾਫੀ ਦਿਲਚਸਪ ਨਤੀਜ਼ੇ ਸਾਹਮਏ ਆਏ। ਰਾਜਸਥਾਨ ਦੇ ਜੈਪੁਰ ’ਚ ਸਭ ਤੋਂ ਵੱਧ ਲੋਕਾਂ ਨੇ ਇਸ ਦਾ ਜਵਾਬ ਹਾਂ ’ਚ ਦਿੱਤਾ। ਭਾਵ ਇਸ ਸ਼ਹਿਰ ਦੇ ਲੋਕਾਂ ’ਚ ਦੇਖੇ ਜਾਣ ਜਾਂ ਫੜੇ ਜਾਣ ਦਾ ਕੋਈ ਡਰ ਨਹੀਂ ਸੀ। ਜੈਪੁਰ ’ਚ 67.5 ਫੀਸਦੀ ਲੋਕ ਇਸ ਮਾਮਲੇ ’ਚ ਬੇਖੌਫ ਨਜ਼ਰ ਆਏ।

ਇਸੇ ਤਰ੍ਹਾਂ ਪੁਣੇ ’ਚ ਵੀ 67.5 ਫੀਸਦੀ ਲੋਕਾਂ ਨੇ ਬਿਨਾਂ ਡਰ ਦੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵਲੋਂ ਦੇਖੇ ਜਾਂ ਫੜੇ ਜਾਣ ਦਾ ਡਰ ਨਹੀਂ। ਇਸ ਸੂਚੀ ’ਚ ਤੀਜੇ ਨੰਬਰ ’ਤੇ ਚੰਡੀਗੜ੍ਹ ਦੇ ਲੋਕ ਸਨ। ਇਥੇ 62 ਫੀਸਦੀ ਲੋਕ ਫੜੇ ਜਾਣ ਦੇ ਡਰ ਦੇ ਬਾਵਜੂਦ ਖੁੱਲ੍ਹੇ ’ਚ ਸੈਕਸ ਕਰਨ ਲਈ ਰਾਜ਼ੀ ਸਨ। ਚੇਨਈ ਦੇ ਵੀ ਲਗਭਗ 27 ਫੀਸਦੀ ਲੋਕ ਅਜਿਹੀ ਸੋਚ ਵਾਲੇ ਸਨ।

Inder Prajapati

This news is Content Editor Inder Prajapati