ਅਰੁਣਾਚਲ ''ਚ ਚੀਨ ਸਰਹੱਦ ਤੋਂ ਲਾਪਤਾ ਜਹਾਜ਼ ''ਚ ਸੋਨੀਪਤ ਦਾ ਏਅਰਮੈਨ ਪੰਕਜ ਵੀ

06/06/2019 11:24:43 AM

ਨਵੀਂ ਦਿੱਲੀ—ਅਰੁਣਾਚਲ ਪ੍ਰਦੇਸ਼ ਵਿਚ ਚੀਨ ਸਰਹੱਦ ਦੇ ਕੋਲ ਇਲਾਕੇ ਤੋਂ ਲਾਪਤਾ ਹੋਏ ਹਵਾਈ ਫੌਜ ਦੇ ਏ. ਐੱਨ.-32 ਜਹਾਜ਼ 'ਚ ਏਅਰ ਟ੍ਰੈਫਿਕ ਸਰਵਿਸ 'ਚ ਤਾਇਨਾਤ ਪੰਕਜ ਸੰਗਮਾ ਵੀ ਹੈ। 22 ਸਾਲਾ ਪੰਕਜ ਹਰਿਆਣਾ 'ਚ ਸੋਨੀਪਤ ਦੇ ਪਿੰਡ ਕੋਹਲਾ ਦਾ ਰਹਿਣ ਵਾਲਾ ਹੈ। ਸੋਮਵਾਰ ਨੂੰ ਏਅਰਫੋਰਸ ਹੈੱਡਕੁਆਰਟਰ ਤੋਂ ਜਹਾਜ਼ ਲਾਪਤਾ ਹੋਣ ਦੀ ਸੂਚਨਾ ਪੰਕਜ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੀ। ਪੰਕਜ ਕਰੀਬ 4 ਸਾਲ ਪਹਿਲਾਂ ਏਅਰਫੋਰਸ 'ਚ ਭਰਤੀ ਹੋਇਆ ਸੀ। ਉਦੋਂ ਤੋਂ ਆਸਾਮ ਦੇ ਜ਼ੋਰਹਾਟ 'ਚ ਏਅਰ ਟ੍ਰੈਫਿਕ ਸਰਵਿਸ 'ਚ ਤਾਇਨਾਤ ਹੈ। ਜਹਾਜ਼ ਲਾਪਤਾ ਹੋਣ ਦੀ ਖਬਰ ਤੋਂ ਬਾਅਦ ਹੀ ਸਾਰੇ ਉਸ ਦੀ ਸਲਾਮਤੀ ਦੀ ਦੁਆ ਮੰਗ ਰਹੇ ਹਨ।

ਪੰਕਜ ਦੇ ਲਾਪਤਾ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਉਸ ਨੇ ਆਪਣੀ ਮਾਂ ਨਾਲ ਫੋਨ ਤੇ ਲਗਭਗ 40-45 ਮਿੰਟ ਤੱਕ ਗੱਲ ਕੀਤੀ ਅਤੇ ਆਪਣੇ ਚਾਚੇ ਦੇ ਬੇਟੇ ਨੂੰ ਫੋਨ 'ਤੇ ਕਿਹਾ ਸੀ ਕਿ ਉਹ 28 ਜੂਨ ਨੂੰ ਘਰ ਆਵੇਗਾ। ਪੰਕਜ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਹੈ। ਪੰਕਜ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ 1 ਜੁਲਾਈ 2015 'ਚ ਹਵਾਈ ਫੌਜ 'ਚ ਭਰਤੀ ਹੋਇਆ ਅਤੇ ਆਸਾਮ ਦੇ ਜੋਰਾਹਾਟ 'ਚ ਤਾਇਨਾਤ ਸੀ। 3 ਜੂਨ ਨੂੰ ਅਧਿਕਾਰੀਆਂ ਨੇ ਜਹਾਜ਼ ਲਾਪਤਾ ਹੋਣ ਦੀ ਜਾਣਕਾਰੀ ਉਸ ਦੇ ਪਰਿਵਾਰ ਨੂੰ ਦਿੱਤੀ ਸੀ ।


Iqbalkaur

Content Editor

Related News