ਬੀਮਾਰ ਸਿਹਤ ਦੇ ਬਾਵਜੂਦ ਵੀ ਅਰਜਨ ਸਿੰਘ ਕਰਨਾ ਚਾਹੁੰਦੇ ਸੀ ਸੈਲਿਊਟ : ਨਰਿੰਦਰ ਮੋਦੀ

09/17/2017 12:36:29 AM

ਨਵੀਂ ਦਿੱਲੀ— ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਦੇਸ਼ ਦੇ ਇਸ ਸਭ ਤੋਂ ਮਹਾਨ ਸਿਪਾਹੀ ਦੇ ਦਿਹਾਂਤ ਤੋਂ ਬਾਅਦ ਦੇਸ਼ ਭਰ 'ਚ ਸ਼ੋਗ ਦੀ ਲਹਿਰ ਹੈ ਅਤੇ ਹਰ ਖੇਤਰ ਦੀਆਂ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਮੜ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹਾਨ ਸਿਪਾਹੀ ਅਰਜਨ ਸਿੰਘ ਦੇ ਦਿਹਾਂਤ 'ਤੇ ਦੁਖ ਪ੍ਰਗਟਾਇਆ। ਉਨ੍ਹਾਂ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰ ਕੇ ਸ਼ੋਗ ਸੰਵੇਦਨਾ ਜ਼ਾਹਰ ਕੀਤੀ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕੀ ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਬੀਮਾਰ ਸਿਹਤ ਦੇ ਬਾਵਜੂਦ ਵੀ ਮੈਨੂੰ ਸੈਲਿਊਟ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਮੈਂ ਉਨ੍ਹਾਂ ਨੂੰ ਨਹੀਂ ਕਿਹਾ। ਇਹ ਉਨ੍ਹਾਂ ਦੇ ਸਿਪਾਹੀ ਅਨੁਸ਼ਾਸਨ ਸਨ। 

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਦੇ ਮੰਦਭਾਗੇ ਦਿਹਾਂਤ 'ਤੇ ਪੂਰਾ ਦੇਸ਼ ਦੁਖੀ ਹੈ, ਅਸੀਂ ਦੇਸ਼ ਨੂੰ ਦਿੱਤੇ ਗਏ ਉਨ੍ਹਾਂ ਦੇ ਸਭ ਤੋਂ ਜ਼ਿਆਦਾ ਯੋਗਦਾਨ ਲਈ ਉਨ੍ਹਾਂ ਨੂੰ ਯਾਦ ਰੱਖਾਂਗੇ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਸ਼ੋਗ ਸੰਦੇਸ਼ 'ਚ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਤੇ ਮਹਾਨ ਏਅਰ ਫੋਰਸ਼ ਦੇ ਵਾਰਿਅਰ ਅਰਜਨ ਸਿੰਘ ਦੇ ਦਿਹਾਂਤ 'ਤੇ ਮੈਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਹਵਾਈ ਸੈਨਾ ਕਮਿਊਨਿਟੀ ਦੇ ਪ੍ਰਤੀ ਮੇਰੀ ਸੰਵੇਦਨਾ।

ਸਾਬਕਾ ਰਾਸ਼ਟਰਪਤੀ ਪ੍ਰਣਵ ਮੁਖਰਜੀ ਨੇ ਵੀ ਟਵੀਟ ਕਰ ਕੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਲਿਖਿਆ ਕਿ ਮਾਰਸ਼ਲ ਅਰਜਨ ਸਿੰਘ ਦੇ ਦਿਹਾਂਤ ਤੋਂ ਉਹ ਵੀ ਦੁਖੀ ਹਨ। ਉਹ ਅਰਜਨ ਸਿੰਘ ਦੇ ਦਿਹਾਂਤ 'ਤੇ ਦੁਖੀ ਪੂਰੇ ਦੇਸ਼ ਦੇ ਨਾਲ ਹਨ, ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਦਿਲੋਂ ਸੰਵੇਦਨਾਵਾਂ ਹਨ।
ਖੇਡ ਜਗਤ ਦੇ ਦਿੱਗਜ ਰਵਿੰਦਰ ਜਡੇਜਾ, ਮੁੱਕੇਬਾਜ਼ ਵਜਿੰਦਰ ਸਿੰਘ, ਮੁਹੰਮਦ ਕੈਫ ਅਤੇ ਵਰਿੰਦਰ ਸਹਿਵਾਗ ਨੇ ਵੀ ਟਵੀਟ ਕਰ ਕੇ ਮਾਰਸ਼ਲ ਅਰਜਨ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ।