ਭਾਰਤੀ ਹਵਾਈ ਫੌਜ ਨੇ ਲਾਂਚ ਕੀਤੀ My IAF ਐਪ, ਮਿੰਟਾਂ ’ਚ ਮਿਲੇਗੀ ਨੌਕਰੀ ਤੋਂ ਲੈ ਕੇ ਤਨਖ਼ਾਹ ਤਕ ਦੀ ਜਾਣਕਾਰੀ

08/26/2020 2:43:10 AM

ਗੈਜੇਟ ਡੈਸਕ– ਭਾਰਤੀ ਹਵਾਈ ਫੌਜ ਨੇ ਖ਼ਾਸ ਤਰ੍ਹਾਂ ਦੀ My IAF ਮੋਬਾਇਲ ਐਪ ਲਾਂਚ ਕੀਤੀ ਹੈ। ਇਸ ਐਪ ਰਾਹੀਂ ਭਾਰਤੀ ਹਵਾਈ ਫੌਜ ਦੁਆਰਾ ਕਰੀਅਰ ਸਬੰਧਤ ਜਾਣਕਾਰੀ ਅਤੇ ਨੌਕਰੀ ਦਾ ਵੇਰਵਾ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ ਉਮੀਦਵਾਰਾਂ ਨੂੰ ਅਧਿਕਾਰੀ ਅਤੇ ਏਅਰਮੈਨ ਦੋਵਾਂ ਅਹੁਦਿਆਂ ਲਈ ਚੌਣ ਪ੍ਰਕਿਰਿਆ, ਸਿਖਲਾਈ ਕੋਰਸ, ਤਨਖ਼ਾਹ ਅਤੇ ਹੋਰ ਜਾਣਕਾਰੀ ਵੀ ਮਿਲੇਗੀ। 

ਇਸ ਐਪ ਨੂੰ ਡਿਜੀਟਲ ਇੰਡੀਆ ਮੁਹਿੰਮ ਤਹਿਤ ਭਾਰਤੀ ਫੌਜ ਦੇ ਪ੍ਰਧਾਨ ਏਅਰ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਦੀ ਅਗਵਾਈ ’ਚ ਲਾਂਚ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਭਾਰਤੀ ਫੌਜ ਨੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਦਿੱਤੀ ਹੈ। ਯੂਜ਼ਰ ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹਨ। 

 

ਦੱਸ ਦੇਈਏ ਕਿ ਇਸ ਐਪ ’ਚ ਯੂਜ਼ਰਸ ਭਾਰਤੀ ਹਵਾਈ ਫੌਜ ਦੇ ਇਤਿਹਾਸ ਅਤੇ ਵੀਰਤਾ ਨਾਲ ਜੁੜੀਆਂ ਕਹਾਣੀਆਂ ਦੀ ਝਲਕ ਵੀ ਵੇਖ ਸਕਣਗੇ। ਇਸ ਤੋਂ ਇਲਾਵਾ ਭਾਰਤੀ ਹਵਾਈ ਫੌਜ ਦੇ ਸਿਖਲਾਈ ਕੇਂਦਰਾਂ ਬਾਰੇ ਵੀ ਇਸ ਐਪ ਰਾਹੀਂ ਜਾਣਕਾਰੀ ਮਿਲੇਗੀ। ਉਥੇ ਹੀ ਵਿਦਿਆਰਥੀ ਭਾਰਤੀ ਹਵਾਈ ਫੌਜ ਦੇ ਮੋਟੋ, ਇਤਾਹਾਸ, ਲੇਜੈਂਡਸ ਅਤੇ ਚੀਫ ਆਫ ਏਅਰ ਸਟਾਫ ਬਾਰੇ ਵੀ ਜਾਣ ਸਕਦੇ ਹਨ। ਇਸ ਤੋਂ ਇਲਾਵਾ ਇਸ ਐਪ ਦੀ ਮਦਦ ਨਾਲ ਯੂਜ਼ਰਸ ਇਨਵੈਂਟਰੀ ’ਚ ਹਵਾਈ ਜਹਾਜਾਂ ਨੂੰ ਵੀ ਵੇਖ ਸਕਦੇ ਹਨ। 

Rakesh

This news is Content Editor Rakesh