ਆਪਣੀ ਹੀ ਮਿਜ਼ਾਇਲ ਦਾ ਸ਼ਿਕਾਰ ਹੋਇਆ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ

05/21/2019 6:04:36 PM

ਨਵੀਂ ਦਿੱਲੀ—ਭਾਰਤੀ ਹਵਾਈ ਫੌਜ ਨੇ ਸ਼੍ਰੀਨਗਰ ਏਅਰਬੇਸ ਸਥਿਤ ਏਅਰ ਅਫਸਰ ਕਮਾਂਡਿੰਗ (ਏ. ਓ. ਸੀ) ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਐੱਮ. ਆਈ-17 ਹੈਲੀਕਾਪਟਰ 27 ਫਰਵਰੀ ਨੂੰ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਸੀ। ਇਹ ਪੂਰਾ ਹਾਦਸਾ ਏ. ਓ. ਸੀ ਦੀ ਦੇਖ ਰੇਖ 'ਚ ਹੋਇਅ ਸੀ।ਮਿਲੀ ਜਾਣਕਾਰੀ ਮੁਤਾਬਕ ਮਾਮਲੇ ਦੀ ਫਿਲਹਾਲ ਜਾਂਚ ਜਾਰੀ ਹੈ ਪਰ ਇਸ ਹਾਦਸੇ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਦੀ ਇੱਕ ਮਿਜ਼ਾਇਲ ਨੇ ਐੱਮ. ਆਈ-17 ਹੈਲੀਕਾਪਟਰ 'ਤੇ ਗਲਤੀ ਨਾਲ ਨਿਸ਼ਾਨਾ ਵਿੰਨ੍ਹ ਦਿੱਤਾ। ਮਾਮਲੇ ਦੀ ਆਖਰੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਸੰਬੰਧ 'ਚ ਹਵਾਈ ਫੌਜ ਦੇ ਬੁਲਾਰੇ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।

ਦੱਸਿਆ ਜਾਂਦਾ ਹੈ ਕਿ 27 ਫਰਵਰੀ ਨੂੰ ਪਾਕਿਸਤਾਨ ਅਤੇ ਭਾਰਤੀ ਹਵਾਈ ਫੌਜ ਨੌਸ਼ਹਿਰਾ ਸੈਕਟਰ 'ਚ ਇੱਕ ਦੂਜੇ ਖਿਲਾਫ ਮੁਸਤੈਦ ਸੀ। ਇਸ ਦੌਰਾਨ ਰੂਸ ਤੋਂ ਬਣਿਆ ਐੱਮ. ਆਈ 17 ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ 'ਚ ਮੌਜੂਦ 6 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਸੀ ਪਰ ਅੰਦਰੂਨੀ ਪੁੱਛ ਗਿੱਛ 'ਚ ਕਿਹਾ ਗਿਆ ਸੀ ਹੈ ਕਿ ਹੈਲੀਕਾਪਟਰ ਭਾਰਤੀ ਹਵਾਈ ਫੌਜ ਦੀ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਇਲ ਦੀ ਗਲਤੀ ਦਾ ਸ਼ਿਕਾਰ ਬਣ ਗਿਆ। ਰਿਪੋਰਟ 'ਚ ਹਾਲੇ ਤੱਕ ਕਈ ਹੋਰ ਖੁਲਾਸੇ ਹੋਣੇ ਬਾਕੀ ਹਨ ਪਰ ਮਾਮਲੇ ਦੀ ਜਾਂਚ ਫਿਲਹਾਲ ਆਪਣੇ ਆਖਰੀ ਪੜਾਅ 'ਚ ਹੈ। ਹਵਾਈ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜਿਸ ਨੇ ਵੀ ਇਸ ਦੌਰਾਨ ਗਲਤੀ ਕੀਤੀ ਹੈ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਇਸ 'ਤੇ ਕੋਈ ਨਰਮੀ ਨਹੀਂ ਦਿਖਾਈ ਜਾਵੇਗੀ। ਕੋਰਟ ਆਫ ਇੰਕੁਆਰੀ 'ਚ ਜੋ ਵੀ ਦੋਸ਼ੀ ਮਿਲੇਗਾ ਉਸ 'ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਦੁਹਰਾਈ ਜਾਵੇ।

Iqbalkaur

This news is Content Editor Iqbalkaur