ਏਅਰ ਮਾਰਸ਼ਲ ਨੇ ਫਰਾਂਸ ਪਹੁੰਚ ਕੇ ਰਾਫੇਲ ''ਚ ਭਰੀ ਉਡਾਣ

07/12/2019 10:45:59 AM

ਨਵੀਂ ਦਿੱਲੀ/ਫਰਾਂਸ— ਭਾਰਤੀ ਹਵਾਈ ਫੌਜ ਦੇ ਵਾਈਸ ਚੀਫ਼ ਏਅਰ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਵੀਰਵਾਰ ਨੂੰ ਫਰਾਂਸ 'ਚ ਜਲਦ ਭਾਰਤ ਆਉਣ ਵਾਲੇ ਲੜਾਕੂ ਜਹਾਜ਼ ਰਾਫੇਲ 'ਚ ਉਡਾਣ ਭਰੀ। ਉਡਾਣ ਤੋਂ ਬਾਅਦ ਏਅਰ ਮਾਰਸ਼ਲ ਭਦੌਰੀਆ ਨੇ ਕਿਹਾ ਕਿ ਰਾਫੇਲ ਜਹਾਜ਼ ਭਾਰਤ ਲਈ ਰਣਨੀਤਕ ਤੌਰ 'ਤੇ ਬੇਹੱਦ ਅਹਿਮ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਇਸ ਜਹਾਜ਼ ਦੇ ਹਵਾਈ ਫੌਜ 'ਚ ਸ਼ਾਮਲ ਹੁੰਦੇ ਹੀ ਰਾਫੇਲ ਅਤੇ ਸੁਖੋਈ ਦੀ ਜੋੜੀ ਕਿਸੇ ਤਣਾਅ ਦੇ ਸਮੇਂ ਦੁਸ਼ਮਣ ਨੂੰ ਪਰੇਸ਼ਾਨ ਕਰਨ ਲਈ ਕਾਫ਼ੀ ਹੋਵੇਗੀ। ਏਅਰ ਮਾਰਸ਼ਲ ਭਦੌਰੀਆ ਨੇ ਉਡਾਣ ਤੋਂ ਬਾਅਦ ਕਿਹਾ,''ਰਾਫੇਲ 'ਚ ਉਡਾਣ ਭਰਨਾ ਕਾਫ਼ੀ ਸੁਖਦ ਅਨੁਭਵ ਸੀ। ਇੱਥੋਂ ਸਾਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਹੈ ਕਿ ਕਿਵੇਂ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਣ ਤੋਂ ਬਾਅਦ ਅਸੀਂ ਰਾਫ਼ੇਲ ਦਾ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਅਸੀਂ ਦੇਖਾਂਗੇ ਕਿ ਫੌਜ 'ਚ ਸ਼ਾਮਲ ਜਹਾਜ਼ ਸੁਖੋਈ-30 ਨਾਲ ਇਸ ਦੀ ਜੋੜੀ ਕਿਵੇਂ ਰਹੇਗੀ ਅਤੇ ਇਹ ਕਿਵੇਂ ਉਪਯੋਗ ਕੀਤੀ ਜਾ ਸਕੇਗੀ।ਪਾਕਿਸਤਾਨ ਮੁੜ ਨਹੀਂ ਕਰੇਗਾ ਨਾਪਾਕ ਹਰਕਤ
ਚੀਫ ਮਾਰਸ਼ਲ ਨੇ ਕਿਹਾ ਕਿ ਇਕ ਵਾਰ ਸੁਖੋਈ ਅਤੇ ਰਾਫੇਲ ਫੌਜ ਦੇ ਬੇੜੇ 'ਚ ਸ਼ਾਮਲ ਹੋ ਜਾਣ, ਇਸ ਤੋਂ ਬਾਅਦ ਦੁਸ਼ਮਣ ਨੂੰ ਔਕਾਤ 'ਚ ਰਹਿਣ ਹੋਵੇਗਾ। ਦੋਵੇਂ ਫਾਈਟਰ ਜੈੱਟ ਇਕੱਠੇ ਆਪਰੇਟ ਹੋਣੇ ਸ਼ੁਰੂ ਹੋ ਜਾਣ ਤਾਂ ਫਿਰ ਪਾਕਿਸਤਾਨ ਮੁੜ ਆਪਣੀ ਨਾਪਾਕ ਹਰਕਤ ਨਹੀਂ ਕਰ ਸਕੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਫੇਲ 'ਚ ਜਿਸ ਤਰ੍ਹਾਂ ਦੀ ਤਕਨੀਕ ਅਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ, ਉਹ ਭਾਰਤ ਲਈ ਪਲਾਨਿੰਗ ਦੇ ਨਜ਼ਰੀਏ ਨਾਲ ਇਕ ਗੇਮ ਚੇਂਜਰ ਸਾਬਤ ਹੋਣਗੇ। ਅਸੀਂ ਜਿਸ ਤਰ੍ਹਾਂ ਦੇ ਹਮਲਾਵਰ ਮਿਸ਼ਨਾਂ ਅਤੇ ਆਉਣ ਵਾਲੇ ਸਮੇਂ 'ਚ ਯੁੱਧ ਲਈ ਪਲਾਨਿੰਗ ਕਰਨਾ ਚਾਹੁੰਦੇ ਹਾਂ, ਉਸ ਦੇ ਹਿਸਾਬ ਨਾਲ ਇਹ ਤਕਨੀਕ ਅਤੇ ਹਥਿਆਰ ਬਿਲਕੁੱਲ ਉੱਚਿਤ ਹਨ।''2016 'ਚ ਸਾਈਨ ਹੋਈ ਸੀ ਰਾਫੇਲ ਡੀਲ
ਜ਼ਿਕਰਯੋਗ ਹੈ ਕਿ ਭਾਰਤ ਅਤੇ ਫਰਾਂਸ ਦਰਮਿਆਨ 23 ਦਸੰਬਰ 2016 ਨੂੰ 36 ਰਾਫੇਲ ਜਹਾਜ਼ ਖਰੀਦਣ ਦੀ ਡੀਲ ਸਾਈਨ ਹੋਈ ਸੀ। ਅਪ੍ਰੈਲ 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਭਾਰਤ ਫਰਾਂਸ ਤੋਂ 36 ਰਾਫੇਲ ਜਹਾਜ਼ ਖਰੀਦੇਗਾ। ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਸ਼ਾਸਨ ਨੇ ਵੀ ਫਰਾਂਸ ਤੋਂ ਰਾਫੇਲ ਜਹਾਜ਼ ਨੂੰ ਲੈ ਕੇ ਇਕ ਡੀਲ ਸੀ ਪਰ ਉਸ ਡੀਲ ਨੂੰ ਰੱਦ ਕਰ ਕੇ ਇਹ ਨਵੀਂ ਡੀਲ ਕੀਤੀ ਗਈ ਹੈ। ਹਾਲਾਂਕਿ ਕਾਂਗਰਸ ਇਸ ਡੀਲ ਨੂੰ ਮਹਿੰਗਾ ਦੱਸਦੇ ਹੋਏ ਭਾਜਪਾ 'ਤੇ ਲਗਾਤਾਰ ਹਮਲੇ ਕਰਦੀ ਰਹੀ ਹੈ। ਕਾਂਗਰਸ ਨੇ ਕਈ ਮੌਕਿਆਂ 'ਤੇ ਇਸ ਡੀਲ ਨੂੰ ਯੂ.ਪੀ.ਏ. ਸਰਕਾਰ ਦੇ ਸਮੇਂ ਹੋਈ ਡੀਲ ਤੋਂ ਦੁੱਗਣਾ ਮਹਿੰਗਾ ਦੱਸਦੇ ਹੋਏ ਇਸ ਨੂੰ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਦੱਸਿਆ ਹੈ।

DIsha

This news is Content Editor DIsha