ਅਫ਼ਗਾਨਿਸਤਾਨ ਸੰਕਟ: 168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪੁੱਜਾ IAF ਦਾ ਸੀ-17 ਜਹਾਜ਼

08/22/2021 12:13:24 PM

ਨਵੀਂ ਦਿੱਲੀ/ਗਾਜ਼ੀਆਬਾਦ— ਕਾਬੁਲ ’ਤੇ ਇਕ ਹਫ਼ਤੇ ਪਹਿਲਾਂ ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗਾਨਿਸਤਾਨ ਦੀ ਰਾਜਧਾਨੀ ’ਚ ਖਰਾਬ ਹੁੰਦੀ ਸੁਰੱਖਿਆ ਸਥਿਤੀ ਦਰਮਿਆਨ ਭਾਰਤੀ ਹਵਾਈ ਫ਼ੌਜ (ਆਈ. ਏ. ਐੱਫ.) ਦੇ ਇਕ ਫ਼ੌਜੀ ਜਹਾਜ਼ ਨੇ ਕਾਬੁਲ ਤੋਂ 107 ਭਾਰਤੀਆਂ ਸਮੇਤ 168 ਲੋਕਾਂ ਨੂੰ ਐਤਵਾਰ ਨੂੰ ਉੱਥੋਂ ਕੱਢਿਆ। ਇਸ ਜਹਾਜ਼ ਵਿਚ 107 ਭਾਰਤੀ ਨਾਗਰਿਕਾਂ ਨਾਲ ਅਫ਼ਗਾਨੀ ਵੀ ਸਵਾਰ ਸਨ। ਜਹਾਜ਼ ਨੇ ਅੱਜ ਸਵੇਰੇ ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਤੋਂ ਉਡਾਣ ਭਰੀ ਸੀ। ਜਹਾਜ਼ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ’ਤੇ ਉਤਰਿਆ।

ਇਹ ਵੀ ਪੜ੍ਹੋ: ਭਾਰਤ ਪੁੱਜਦੇ ਹੀ ਰੋ ਪਏ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ, ਕਿਹਾ- ‘ਸਭ ਕੁਝ ਖ਼ਤਮ ਹੋ ਗਿਆ’

PunjabKesari

ਇਸ ਸਬੰਧ ਵਿਚ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦੇ ਇਕ ਫ਼ੌਜੀ ਜਹਾਜ਼ ਵਿਚ 87 ਹੋਰ ਭਾਰਤੀਆਂ ਅਤੇ ਦੋ ਨੇਪਾਲੀ ਨਾਗਰਿਕਾਂ ਨੂੰ ਸ਼ਨੀਵਾਰ ਨੂੰ ਕਾਬੁਲ ਤੋਂ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਲਿਜਾਇਆ ਗਿਆ ਅਤੇ ਇਹ ਸਮੂਹ ਐਤਵਾਰ ਤੜਕੇ ਉੱਥੋਂ ਏਅਰ ਇੰਡੀਆ ਦੇ ਇਕ ਵਿਸ਼ੇਸ਼ ਜਹਾਜ਼ ਤੋਂ ਦਿੱਲੀ ਪੁੱਜਾ। ਇਸ ਦਰਮਿਆਨ ਅਮਰੀਕੀ ਅਤੇ ਨਾਟੋ ਦੇ ਜਹਾਜ਼ ਜ਼ਰੀਏ ਪਿਛਲੇ ਕੁਝ ਦਿਨ ਵਿਚ ਕਾਬੁਲ ਤੋਂ ਦੋਹਾ ਲਿਜਾਏ ਗਏ 135 ਲੋਕਾਂ ਦਾ ਇਕ ਸਮੂਹ ਵੀ ਭਾਰਤ ਪੁੱਜਾ। ਓਧਰ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਭਾਰਤੀਆਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਣਾ ਜਾਰੀ ਹੈ। ਭਾਰਤ ਦੇ 107 ਨਾਗਰਿਕਾਂ ਸਮੇਤ 168 ਯਾਤਰੀ ਭਾਰਤੀ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਤੋਂ ਕਾਬੁਲ ਤੋਂ ਦਿੱਲੀ ਲਿਆਂਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਹਾਜ਼ ’ਚ ਕਈ ਵੱਡੇ ਸਿੱਖ ਆਗੂ ਵੀ ਹਨ। ਲੋਕਾਂ ਨੂੰ ਕੱਢਣ ਲਈ ਹੋਰ ਉਡਾਣਾਂ ਦਾ ਪ੍ਰਬੰਧਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਇਮਰਾਨ ਦੇ ਤਾਲਿਬਾਨ ਨੂੰ ਸਮਰਥਨ ਵਾਲੇ ਬਿਆਨ ’ਤੇ ਬਿ੍ਰਟਿਸ਼ MP ਨੇ ਕਿਹਾ- ‘ਪਾਕਿ ਨੂੰ ਮਦਦ ਦੇਣ ਸਮੇਂ ਸੋਚਿਆ ਜਾਵੇ’

PunjabKesari

ਦੱਸ ਦੇਈਏ ਕਿ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਪਿਛੋਕੜ ਵਿਚ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ਇਸ ਮਹੀਨੇ ਤੇਜ਼ੀ ਨਾਲ ਆਪਣੇ ਪੈਰ ਪਸਾਰਦੇ ਹੋਏ ਰਾਜਧਾਨੀ ਕਾਬੁਲ ਸਮੇਤ ਉੱਥੋਂ ਦੇ ਜ਼ਿਆਦਾਤਰ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਹੈ। ਅਮਰੀਕਾ ਦੀ ਮਦਦ ਨਾਲ ਕਰੀਬ 200 ਭਾਰਤੀਆਂ ਨੂੰ ਕੱਢਣ ਦੇ ਮਿਸ਼ਨ ਨੂੰ ਅੰਜ਼ਾਮ ਦਿੱਤਾ ਗਿਆ। ਇਨ੍ਹਾਂ ਲੋਕਾਂ ਦੀ ਵਾਪਸੀ ਤੋਂ ਬਾਅਦ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਹੁਣ ਧਿਆਨ ਅਫ਼ਗਾਨਿਸਤਾਨ ਦੀ ਰਾਜਧਾਨੀ ਤੋਂ ਸਾਰੇ ਭਾਰਤੀਆਂ ਦੀ ਸੁਰੱਖਿਆ ਵਾਪਸੀ ਯਕੀਨੀ ਕਰਨ ’ਤੇ ਹੋਵੇਗਾ।


Tanu

Content Editor

Related News