ਸਭ ਤੋਂ ਪਹਿਲਾਂ ਭਾਰਤ ਨੂੰ ਮਿਲੇਗੀ ''ਕੋਵਿਸ਼ੀਲਡ'' ਦੀ 4-5 ਕਰੋੜ ਡੋਜ਼

12/28/2020 7:52:15 PM

ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਦਾ ਇਨਫੈਕਸ਼ਨ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਸਾਰਿਆਂ ਨੂੰ ਇੰਤਜ਼ਾਰ ਹੈ ਕਿ ਜਲ‍ਦ ਵੈਕ‍ਸੀਨ ਆ ਜਾਵੇ ਅਤੇ ਇਸ ਜਾਨਲੇਵਾ ਮਹਾਮਾਰੀ ਤੋਂ ਛੁਟਕਾਰ ਮਿਲੇ। ਇਸ ਵਿੱਚ ਸੀਰਮ ਇੰਸ‍ਟੀਟਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਸੋਮਵਾਰ ਨੂੰ ਕਿਹਾ ਕਿ ਕੁੱਝ ਦਿਨਾਂ ਵਿੱਚ ਕੋਰੋਨਾ ਵੈਕ‍ਸੀਨ ਦੇ ਇਸ‍ਤੇਮਾਲ ਦੀ ਮਨਜ਼ੂਰੀ ਮਿਲ ਜਾਵੇਗੀ ਅਤੇ ਕੰਪਨੀ ਨੇ ਪਹਿਲਾਂ ਤੋਂ 4-5 ਕਰੋੜ ਕੋਵਿਸ਼ੀਲ‍ਡ ਵੈਕ‍ਸੀਨ ਦੇ ਡੋਜ਼ ਤਿਆਰ ਕਰ ਰੱਖੇ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ 'ਤੇ ਨਿਰਭਰ ਕਰੇਗਾ ਕਿ ਉਨ੍ਹਾਂ ਨੂੰ ਵੈਕਸੀਨ ਦੀ ਕਿੰਨੀ ਮਾਤਰਾ ਅਤੇ ਕਿੰਨੀ ਜਲਦੀ ਚਾਹੀਦੀ ਹੈ। ਏਸ਼ੀਆ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਨੇ ਕਿਹਾ ਕਿ ਜੁਲਾਈ 2021 ਤੱਕ ਵੈਕਸੀਨ ਦੇ 30 ਕਰੋੜ ਡੋਜ਼ ਤਿਆਰ ਕਰਨ ਦਾ ਟੀਚਾ ਹੈ। ਉਨ੍ਹਾਂ ਅੱਗੇ ਕਿਹਾ ਕਿ 2021 ਦੇ ਪਹਿਲੇ ਛੇ ਮਹੀਨਿਆਂ ਵਿੱਚ ਵਿਸ਼ਵ ਪੱਧਰ 'ਤੇ ਕਮੀ ਦੇਖਣ ਨੂੰ ਮਿਲੇਗੀ ਅਤੇ ਇਸ ਦਾ ਕੋਈ ਹੱਲ ਵੀ ਨਹੀਂ ਹੈ ਪਰ ਅਗਸਤ-ਸਤੰਬਰ 2021 ਤੱਕ ਹੋਰ ਵੈਕਸੀਨ ਨਿਰਮਾਤਾ ਕੰਪਨੀ ਵੀ ਟੀਕੇ ਦੀ ਸਪਲਾਈ ਕਰਨ ਵਿੱਚ ਸਮਰੱਥ ਹੋਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ
 

Inder Prajapati

This news is Content Editor Inder Prajapati