''ਅਗਲੇ ਸਾਲ ਰੂਸੀ ਕੋਰੋਨਾ ਵੈਕਸੀਨ ਸਪੁਤਨਿਕ-ਵੀ ਦੀਆਂ 30 ਕਰੋੜ ਖੁਰਾਕਾਂ ਬਣਾਏਗਾ ਭਾਰਤ''

12/19/2020 12:14:21 AM

ਮਾਸਕੋ-ਸਮੁੱਚੀ ਦੁਨੀਆ 'ਚ ਕੋਰੋਨਾ ਵਾਇਰਸ ਵੈਕਸੀਨ ਦੇ ਟੀਕਾਕਰਣ ਦਰਮਿਆਨ ਰੂਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਵੈਕਸੀਨ ਦਾ ਨਿਰਮਾਣ ਭਾਰਤ ਵਿਚ ਕਰੇਗਾ। ਰੂਸ ਨੇ ਇਹ ਵੀ ਕਿਹਾ ਹੈ ਕਿ 2021 ਤੋਂ ਭਾਰਤ ਵਿਚ ਹਰ ਸਾਲ ਲਗਭਗ 30 ਕਰੋੜ ਵੈਕਸੀਨ ਦੀਆਂ ਖੁਰਾਕਾਂ ਦਾ ਉਤਪਾਦਨ ਕੀਤਾ ਜਾਏਗਾ। ਇਸ ਲਈ ਰੂਸ ਨੇ ਭਾਰਤ ਦੀਆਂ 4 ਪ੍ਰਮੁੱਖ ਵੈਕਸੀਨ ਨਿਰਮਾਤਾ ਕੰਪਨੀਆਂ ਨਾਲ ਗੱਲਬਾਤ ਕਰ ਲਈ ਹੈ। ਦੱਸਣਯੋਗ ਹੈ ਕਿ ਵੈਕਸੀਨ ਦੀ ਸਫਲਤਾ ਦੇ ਐਲਾਨ ਦੇ ਸਮੇਂ ਤੋਂ ਹੀ ਰੂਸ ਨੇ ਕਿਹਾ ਸੀ ਕਿ ਉਹ ਆਪਣੀ ਵੈਕਸੀਨ ਦਾ ਨਿਰਮਾਣ ਭਾਰਤ ਵਿਚ ਵੀ ਕਰੇਗਾ।

ਇਹ ਵੀ ਪੜ੍ਹੋ -ਪਾਕਿ ਦੇ ਵਿਦੇਸ਼ ਮੰਤਰੀ ਕੁਰੈਸ਼ੀ ਬੋਲੇ, ਭਾਰਤ ਫਿਰ ਕਰ ਸਕਦੈ 'ਸਰਜੀਕਲ ਸਟ੍ਰਾਈਕ'

ਰੂਸ ਦੀ ਕੋਰੋਨਾ ਵਾਇਰਸ ਵੈਕਸੀਨ ਸਪੁਤਨਿਕ-ਵੀ ਨੂੰ ਬਣਾਉਣ ਵਾਲੀ ਕੰਪਨੀ ਨੇ ਕੁਝ ਦਿਨ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਇਹ ਵਾਇਰਸ ਵਿਰੁੱਧ 95 ਫੀਸਦੀ ਅਸਰਦਾਰ ਪਾਇਆ ਗਿਆ ਹੈ। ਕਿਰਿਲ ਦਿਮਿਤ੍ਰਿਵ ਨੇ ਪਿਛਲੇ ਦਿਨੀਂ ਇਸ ਦੀ ਜਾਣਾਕਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਵੈਕਸੀਨ ਸਿਰਫ ਅਸਰਦਾਰ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਕਿਫਾਇਤੀ ਟੀਕਿਆਂ 'ਚ ਸ਼ਾਮਲ ਹੈ। ਸਪੁਤਨਿਕ ਵੀ ਨੂੰ ਦੋ ਤੋਂ ਅੱਠ ਡਿਗਰੀ ਸੈਲਸੀਅਸ ਤਾਪਮਾਨ ਵਿਚਾਲੇ ਰੱਖਿਆ ਜਾ ਸਕਦਾ ਹੈ। ਇਸ ਨਾਲ ਇਸ ਨੂੰ ਆਸਾਨੀ ਨਾਲ ਕਿਤੇ ਵੀ ਪਹੁੰਚਾਇਆ ਜਾ ਸਕਦਾ ਹੈ। ਦਿਮਿਤ੍ਰਿਵ ਨੇ ਕਿਹਾ ਕਿ ਵੈਕਸੀਨ 95 ਤੋਂ ਜ਼ਿਆਦਾ ਅਸਰਦਾਰ ਹੈ। ਇਹ ਸਿਰਫ ਰੂਸ ਲਈ ਹੀ ਨਹੀਂ ਸਗੋਂ ਸਾਰੀ ਦੁਨੀਆ ਲਈ ਖੁਸ਼ਖਬਰੀ ਹੈ।

ਇਹ ਵੀ ਪੜ੍ਹੋ -‘ਗ੍ਰੇਟ ਵਿਕਟ੍ਰੀ ਡੇਅ’ ’ਤੇ PM ਸ਼ੇਖ ਹਸੀਨਾ ਨੇ ਕਿਹਾ-‘‘ਬੰਗਲਾਦੇਸ਼ ਹਰੇਕ ਧਰਮਾਂ ਦੇ ਲੋਕਾਂ ਦਾ’’

ਭਾਰਤ ਲਈ ਵੀ ਇਹ ਵਧੀਆ ਖਬਰ ਹੈ ਕਿਉਂਕਿ ਦਵਾਈ ਕੰਪਨੀ ਡਾਕਟਰ ਰੈੱਡੀਜ਼ ਲੈਬੋਰੇਟੀਜ਼ ਸਪੁਤਨਿਕ ਵੀ ਵੈਕਸੀਨ ਦੇ ਟਰਾਇਲ ਅਤੇ ਇਸ ਦੀ ਵੰਡ ਦੀ ਦਿਸ਼ਾ 'ਚ ਵੀ ਕੰਮ ਕਰ ਰਹੀ ਹੈ। ਸਪੁਤਨਿਕ ਨੇ ਕਿਹਾ ਕਿ ਜਿਨਾਂ ਦੇਸ਼ਾਂ 'ਚ ਟਰਾਇਲ ਹੋਇਆ ਹੈ, ਉੱਥੇ ਦੇ ਰੈਗੂਲੇਟਰਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਅਤੇ ਹੋਰ ਦੇਸ਼ਾਂ 'ਚ 42,000 ਲੋਕਾਂ 'ਤੇ ਟਰਾਇਲ ਕੀਤਾ ਗਿਆ। ਦਿਮਿਤ੍ਰਿਵ ਨੇ ਕਿਹਾ ਕਿ ਅੰਤਰਰਾਸ਼ਟਰੀ ਮੈਗਜ਼ੀਨ 'ਚ ਵੀ ਟਰਾਇਲ ਦੇ ਅੰਕੜੇ ਪ੍ਰਕਾਸ਼ਿਤ ਕੀਤੇ ਜਾਣਗੇ। ਇਸ ਨੂੰ ਬਣਾਉਣ ਵਾਲੀ ਕੰਪਨੀ ਗਾਮਲਿਆ ਰਿਸਰਚ ਸੈਂਟਰ ਫਾਰ ਏਪਿਡੇਮੀਓਲਾਜੀ ਐਂਡ ਮਾਈਕ੍ਰੋਬਾਇਲੋਜੀ ਨੇ ਦਾਅਵਾ ਕੀਤਾ ਹੈ ਕਿ ਵੈਕਸੀਨ ਨੇ ਕੋਰੋਨਾ ਵਾਇਰਸ ਦੇ ਗੰਭੀਰ ਮਾਮਿਲਆਂ ਵਿਰੁੱਧ 100 ਫੀਸਦੀ ਪ੍ਰਭਾਵਸ਼ਾਲੀ ਦਿਖਾਈ ਹੈ।

ਇਹ ਵੀ ਪੜ੍ਹੋ -FB ਪਰਮਿਸ਼ਨ ਲੈ ਕੇ ਕਰ ਸਕਦੈ ਯੂਜ਼ਰਸ ਦੀ ਟ੍ਰੈਕਿੰਗ : ਟਿਮ ਕੁਕ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar