ਭਾਰਤ ਦਾ ਪਾਕਿ ''ਤੇ ਨਿਸ਼ਾਨਾ, ਕਿਹਾ- ਉਪਦੇਸ਼ ਦੇਣ ਦੀ ਥਾਂ ਲੱਖਾਂ ਪੀੜਤਾਂ ਪ੍ਰਤੀ ਜ਼ਿੰਮੇਦਾਰੀ ''ਤੇ ਧਿਆਨ ਦੇਵੇ

03/16/2021 8:53:32 PM

ਨੈਸ਼ਨਲ ਡੈਸਕ : ਭਾਰਤ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇੱਕ ਨਾਕਾਮ ਦੇਸ਼ ਪਾਕਿਸਤਾਨ ਨੂੰ ਉਸਦੇ ਵੱਲੋਂ ਪ੍ਰਾਯੋਜਿਤ ਅੱਤਵਾਦ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੇ ਖ਼ਰਾਬ ਮਨੁੱਖੀ ਅਧਿਕਾਰ ਰਿਕਾਰਡ ਅਤੇ ਜਾਤੀ ਅਤੇ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਉਸ ਦੇ ਭੇਦਭਾਵਪੂਰਣ ਰਵੱਈਏ 'ਤੇ ਤੱਤਕਾਲ ਧਿਆਨ ਦੇਵੇ। ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 46ਵੇਂ ਸੈਸ਼ਨ ਵਿੱਚ ਪਾਕਿਸਤਾਨ ਦੇ ਨੁਮਾਇੰਦੇ ਦੇ ਬਿਆਨ ਤੋਂ ਬਾਅਦ ਆਪਣੇ ਜਵਾਬ ਦੇਣ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਭਾਰਤ ਨੇ ਇਹ ਗੱਲ ਕਹੀ। 

ਭਾਰਤ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਉਪਦੇਸ਼ ਦੇਣਾ ਬੰਦ ਕਰੇ ਅਤੇ ਆਪਣੇ ਇੱਥੇ ਲੱਖਾਂ ਪੀੜਤਾਂ ਪ੍ਰਤੀ ਆਪਣੀ ਜ਼ਿੰਮੇਦਾਰੀ 'ਤੇ ਧਿਆਨ ਦੇਵੇ। ਜਿਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਪਹਿਲੇ ਸਕੱਤਰ ਪਵਨ ਕੁਮਾਰ ਬੇੜੇ ਨੇ ਕਿਹਾ, ਪ੍ਰੀਸ਼ਦ ਨੂੰ ਪਾਕਿਸਤਾਨ ਦੇ ਜਾਤੀ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਪ੍ਰਤੀ ਪੱਖਪਾਤੀ ਵਤੀਰੇ ਅਤੇ ਉਸਦੇ ਨਿੰਦਣਯੋਗ ਮਨੁੱਖੀ ਅਧਿਕਾਰ ਰਿਕਾਰਡ 'ਤੇ ਤੱਤਕਾਲ ਧਿਆਨ ਦੇਣਾ ਚਾਹੀਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇੱਕ ਅਸਫਲ ਦੇਸ਼ ਪਾਕਿਸਤਾਨ ਉਪਦੇਸ਼ ਦੇਣਾ ਬੰਦ ਕਰੇ ਅਤੇ ਆਪਣੇ ਇੱਥੇ ਦੇ ਲੱਖਾਂ ਪੀੜਤਾਂ ਪ੍ਰਤੀ ਆਪਣੀ ਜ਼ਿੰਮੇਦਾਰੀ 'ਤੇ ਧਿਆਨ ਦੇਵੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati