ਕੋਰੋਨਾ ਵਾਇਰਸ 'ਤੇ ਭਾਰਤ ਦੀ ਸਖਤੀ, ਚੀਨੀ ਨਾਗਰਿਕਾਂ ਦੇ ਵੀਜ਼ੇ ਕੀਤੇ ਰੱਦ

02/07/2020 4:13:20 PM

ਨਵੀਂ ਦਿੱਲੀ—ਚੀਨ 'ਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਨੇ ਸ਼ਖਤ ਕਦਮ ਚੁੱਕਿਆ ਹੈ। ਭਾਰਤ ਨੇ ਚੀਨੀ ਨਾਗਰਿਕਾਂ ਨੂੰ 5 ਫਰਵਰੀ ਤੋਂ ਪਹਿਲਾਂ ਜਾਰੀ ਕੀਤੇ ਗਏ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ। ਇਸ 'ਚ ਸਾਰੇ ਤਰ੍ਹਾਂ ਦੇ ਵੀਜੇ ਸ਼ਾਮਲ ਹਨ ਪਰ ਏਅਰਲਾਈਨਾਂ ਦੀਆਂ ਉਡਾਣਾਂ ਜਾਰੀ ਰੱਖਣ ਦਾ ਸਵਾਲ ਹਾਲੇ ਬਾਕੀ ਹੈ।

ਇਥੇ ਡਿਪਲੋਮੈਟਾਂ ਨੇ ਸਪੱਸ਼ਟ ਕੀਤਾ ਕਿ ਸਾਰੇ ਕਿਸਮ ਦੇ ਵੀਜ਼ੇ ਰੱਦ ਕਰਨ ਪਿੱਛੇ ਚੀਨੀ ਲੋਕਾਂ ਪ੍ਰੇਸ਼ਾਨ ਕਰਨ ਦਾ ਇਰਾਦਾ ਨਹੀਂ ਹੈ। ਮਾਹਰਾਂ ਨੇ ਕਿਹਾ ਹੈ ਕਿ ਇਸ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਆਹਮੋ ਸਾਹਮਣੇ ਪ੍ਰਕਿਰਿਆ ਇਮਾਨਦਾਰੀ ਨਾਲ ਪੂਰੀ ਕੀਤੀ ਜਾਵੇ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਚੀਨ 'ਚ ਪਾਕਿਸਤਾਨੀ ਵਿਦਿਆਰਥੀਆਂ ਨੇ ਭਾਰਤ ਤੋਂ ਮਦਦ ਮੰਗੀ ਸੀ। ਸਾਨੂੰ ਇਸ ਦੇ ਬਾਰੇ 'ਚ ਪਾਕਿਸਤਾਨ ਸਰਕਾਰ ਤੋਂ ਕੋਈ ਅਪੀਲ ਨਹੀਂ ਮਿਲੀ ਹੈ ਪਰ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਅਤੇ ਸਾਡੇ ਕੋਲ ਹੱਲ ਹੈ ਤਾਂ ਅਸੀਂ ਇਸ 'ਤੇ ਵਿਚਾਰ ਕਰਾਂਗੇ।

ਦੱਸਣਯੋਗ ਹੈ ਕਿ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਹੈ ਕਿ ਭਾਰਤ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਚੀਨ ਤੋਂ 640 ਭਾਰਤੀਆਂ ਨੂੰ 2 ਵਿਸ਼ੇਸ਼ ਉਡਾਣਾਂ ਰਾਹੀਂ ਬਾਹਰ ਕੱਢਿਆ ਹੈ। ਇਨ੍ਹਾਂ ਭਾਰਤੀਆਂ 'ਚ 7 ਮਾਲਦੀਵ ਦੇ ਨਾਗਰਿਕ ਵੀ ਸ਼ਾਮਲ ਹਨ।

PunjabKesari


Iqbalkaur

Content Editor

Related News