ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਮੁੱਖ ਇੰਚਾਰਜ ਨੂੰ ਕੀਤਾ ਤਲਬ

07/19/2020 2:50:29 AM

ਨਵੀਂ ਦਿੱਲੀ - ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਮੁੱਖ ਇੰਚਾਰਜ ਸੈਯਦ ਹੈਦਰ ਸ਼ਾਹ ਨੂੰ ਤਲਬ ਕਰ ਜੰਮੂ-ਕਸ਼ਮੀਰ 'ਚ ਪਾਕਿਸਤਾਨੀ ਫੌਜ ਨਾਲ ਜੰਗਬੰਦੀ ਦੀ ਉਲੰਘਣਾ ਕਰ ਕੰਟਰੋਲ ਲਾਈਨ 'ਤੇ ਕੀਤੀ ਗਈ ਗੋਲੀਬਾਰੀ 'ਤੇ ਸਖ਼ਤ ਵਿਰੋਧ ਜਤਾਇਆ ਹੈ। ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰ ਕਿਹਾ, ''ਭਾਰਤ ਪਾਕਿਸਤਾਨੀ ਫੌਜ ਵੱਲੋਂ ਜਾਣਬੂੱਝ ਕੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹੈ।''

ਦਰਅਸਲ, ਪਾਕਿਸਤਾਨ ਦੀ ਫੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਸ਼ੁੱਕਰਵਾਰ ਰਾਤ ਨੂੰ ਜੰਮੂ-ਕਸ਼ਮੀਰ 'ਚ ਪੁੰਛ ਜ਼ਿਲ੍ਹੇ ਦੇ ਗੁਲਪੁਰ ਸੈਕਟਰ 'ਚ ਕੰਟਰੋਲ ਲਾਈਨ ਦੇ ਨਜ਼ਦੀਕ ਸਥਿਤ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਜਿਸ 'ਚ ਇੱਕ ਹੀ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ ਹੋ ਗਈ।  ਭਾਰਤ ਨੇ ਇਸ ਤੋਂ ਇਲਾਵਾ ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਭਾਰਤੀ ਸਰਹੱਦ 'ਚ ਘੁਸਪੈਠ ਕਰਵਾਉਣ ਦੀ ਉਸ ਦੀ ਕੋਸ਼ਿਸ਼ 'ਤੇ ਵੀ ਸਖ਼ਤ ਵਿਰੋਧ ਜਤਾਇਆ।

Inder Prajapati

This news is Content Editor Inder Prajapati