ਭਾਰਤ ''ਜੈਂਡਰ ਗੈਪ'' ''ਚ ਨੇਪਾਲ ਤੇ ਬੰਗਲਾਦੇਸ਼ ਤੋਂ ਵੀ ਪਿੱਛੇ, ਇਹ ਦੇਸ਼ ਹੈ ਪਹਿਲੇ ਸਥਾਨ ''ਤੇ

12/18/2019 12:40:58 PM

ਜੇਨੇਵਾ— ਭਾਰਤ 'ਚ ਔਰਤਾਂ ਦੀ ਸਿਹਤ ਅਤੇ ਆਰਥਿਕ ਹਿੱਸੇਦਾਰੀ ਦੇ ਮਾਮਲੇ 'ਚ ਵੱਡੇ ਪੱਧਰ 'ਤੇ ਅਸਮਾਨਤਾ ਹੈ । ਇਸ ਮਾਮਲੇ ਵਿੱਚ ਵਿਸ਼ਵ ਪੱਧਰ 'ਤੇ ਭਾਰਤ 112ਵੇਂ ਸਥਾਨ ਉੱਤੇ ਪਹੁੰਚ ਗਿਆ ਹੈ ।  ਪਿਛਲੇ ਸਾਲ 108ਵੇਂ ਸਥਾਨ ਉੱਤੇ ਸੀ । ਵਰਲਡ ਇਕੋਨਾਮਕ ਫੋਰਮ (ਡਬਲਿਊ. ਈ. ਐੱਫ ) ਨੇ ਮੰਗਲਵਾਰ ਨੂੰ ਇਹ ਰਿਪੋਰਟ ਜਾਰੀ ਕੀਤੀ । ਜਦੋਂ ਕਿ ਆਈਸਲੈਂਡ ਲਿੰਗ ਸਮਾਨਤਾ ਦੇ ਮਾਮਲੇ ਵਿੱਚ ਪਹਿਲੇ ਨੰਬਰ ਉੱਤੇ ਹੈ । ਉਥੇ ਹੀ, ਨਾਰਵੇ ਦੂਜੇ ਅਤੇ ਫਿਨਲੈਂਡ ਤੀਸਰੇ ਨੰਬਰ 'ਤੇ ਹੈ ।

ਵਰਲਡ ਇਕੋਨਾਮਿਕ ਫੋਰਮ ਦੀ ਜੈਂਡਰ ਗੈਪ ਰਿਪੋਰਟ ਮੁਤਾਬਕ ਚੀਨ (106ਵੇਂ ), ਸ਼੍ਰੀਲੰਕਾ (102ਵੇਂ ), ਨੇਪਾਲ (101ਵੇਂ ),  ਬ੍ਰਾਜ਼ੀਲ (92ਵੇਂ ), ਇੰਡੋਨੇਸ਼ੀਆ (85ਵੇਂ ) ਅਤੇ ਬੰਗਲਾਦੇਸ਼ (50ਵੇਂ )  ਸਥਾਨ 'ਤੇ ਹਨ । ਉੱਥੇ ਹੀ ਪਾਕਿਸਤਾਨ 151ਵੇਂ , ਇਰਾਕ 152ਵੇਂ ਅਤੇ ਯਮਨ 153ਵੇਂ ਸਥਾਨ ਉੱਤੇ ਹੈ ।

ਫੋਰਮ ਮੁਤਾਬਕ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਲਿੰਗ ਅਸਮਾਨਤਾ ਨੂੰ ਖਤਮ ਹੋਣ ਵਿੱਚ 108 ਸਾਲ ਲੱਗ ਜਾਣਗੇ ਪਰ ਜਿਸ ਤਰ੍ਹਾਂ ਵੱਖ-ਵੱਖ ਖੇਤਰਾਂ 'ਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ, ਹੁਣ ਕਿਹਾ ਜਾ ਰਿਹਾ ਹੈ ਕਿ ਭੇਦਭਾਵ ਖਤਮ ਹੋਣ ਵਿੱਚ 99.5 ਸਾਲ ਲੱਗਣਗੇ । ਹਾਲਾਂਕਿ ਦੇਸ਼ ਵਿੱਚ ਸਿੱਖਿਆ, ਸਿਹਤ, ਕੰਮ ਅਤੇ ਰਾਜਨੀਤੀ ਦੇ ਖੇਤਰ 'ਚ ਔਰਤਾਂ ਅਤੇ ਪੁਰਸ਼ਾਂ ਵਿੱਚ ਅਜੇ ਵੀ ਅਸਮਾਨਤਾ ਹੈ । ਹਾਲਾਂਕਿ, 2018 'ਚ ਹਾਲਤ ਥੋੜ੍ਹੀ ਬਿਹਤਰ ਹੋਈ ਸੀ ।

ਰਾਜਨੀਤੀ 'ਚ ਔਰਤਾਂ ਦੀ ਹਿੱਸੇਦਾਰੀ ਹੋਰ ਵੀ ਵਧੀ ਹੈ ਇਸ ਲਈ ਰਾਜਨੀਤਕ ਅਸਮਾਨਤਾ ਖਤਮ ਹੋਣ 'ਚ 95 ਸਾਲ ਲੱਗ ਜਾਣਗੇ। ਆਰਥਿਕ ਅਸਮਾਨਤਾ 'ਚ ਅਜੇ ਵੀ ਕਾਫੀ ਫਰਕ ਹੈ ਤੇ ਇੱਥੇ ਲਗਭਗ 257 ਸਾਲਾਂ 'ਚ ਇਸ ਨੂੰ ਖਤਮ ਕੀਤਾ ਜਾ ਸਕੇਗਾ।
 

ਭਾਰਤ 'ਚ ਔਰਤਾਂ ਲਈ ਆਰਥਿਕ ਮੌਕੇ ਬਹੁਤ ਸੀਮਤ ਹਨ—
ਫੋਰਮ ਮੁਤਾਬਕ ਭਾਰਤ 'ਚ ਔਰਤਾਂ ਲਈ ਆਰਥਿਕ ਮੌਕੇ (35.4 ਫੀਸਦੀ) ਬੇਹੱਦ ਸੀਮਤ ਹੈ। ਇਹ ਪਾਕਿਸਤਾਨ 'ਚ 32.7 ਫੀਸਦੀ, ਯਮਨ 'ਚ 27.3 ਫੀਸਦੀ, ਸੀਰੀਆ 'ਚ 24.9 ਫੀਸਦੀ ਅਤੇ ਇਰਾਕ 'ਚ 22.7 ਫੀਸਦੀ ਹੈ। ਹਾਲਾਂਕਿ ਭਾਰਤ ਕਾਫੀ ਪਿੱਛੇ ਹੈ ਤੇ ਇੱਥੇ ਸਿਰਫ 13.8 ਫੀਸਦੀ ਹੈ ਪਰ ਸਭ ਤੋਂ ਖਰਾਬ ਸਥਿਤੀ ਚੀਨ 'ਚ ਹੈ ਜਿੱਥੇ 9.7 ਫੀਸਦੀ ਹੈ।