111 ਨੇਵੀ ਹੈਲੀਕਾਪਟਰਾਂ ਲਈ ਰੱਖਿਆ ਮੰਤਰਾਲਾ ਨੇ ਮੰਗੀਆਂ ਅਰਜ਼ੀਆਂ

02/13/2019 1:36:09 AM

ਨਵੀਂ ਦਿੱਲੀ—  ਭਾਰਤ ਨੇ ਵਿਦੇਸ਼ੀ ਕੰਪਨੀਆਂ ਦੀ ਮਦਦ ਨਾਲ ਭਾਰਤ 'ਚ 111 ਹੈਲੀਕਾਪਟਰ ਬਣਾਉਣ ਨੂੰ ਲੈ ਕੇ ਦਿਲਚਸਪੀ ਦਿਖਾਈ ਹੈ। ਇਸ ਦੇ ਲਈ ਮੰਗਲਵਾਰ ਨੂੰ ਕੰਪਨੀਆਂ ਤੋਂ ਅਰਜ਼ੀ ਵੀ ਮੰਗੀ ਗਈ। ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਹ ਡੀਲ ਕਰੀਬ 21,000 ਕਰੋੜ ਰੁਪਏ ਦੀ ਹੋ ਸਕਦੀ ਹੈ। ਲਾਕਹੀਡ ਮਾਰਟਿਨ, ਏਅਰਬੱਸ ਹੈਲੀਕਾਪਟਰ ਤੇ ਬੈਲ ਹੈਲੀਕਾਪਟਰ ਵਰਗੀਆਂ ਕੰਪਨੀਆਂ ਇਸ 'ਚ ਅਰਜ਼ੀ ਭੇਜਣ ਦੀਆਂ ਚਾਹਵਾਨ ਕੰਪਨੀਆਂ ਹਨ। ਰੱਖਿਆ ਮੰਤਰਾਲਾ ਨੇਵੀ 'ਚ ਇਸਤੇਮਾਲ ਹੋ ਰਹੇ ਸੋਵੀਅਤ ਕਾਲ ਦੇ ਹੈਲੀਕਾਪਟਰ ਨੂੰ ਰਿਪਲੇਸ ਕਰ ਨਵੇਂ ਹੈਲੀਕਾਪਟਰ ਲਿਆਉਣਾ ਚਾਹੁੰਦਾ ਹੈ।

ਭਾਰਤ ਰੱਖਿਆ ਮਾਮਲੇ 'ਚ ਚੀਨ ਦੇ ਮੁਕਾਬਲੇ ਖੁਦ ਨੂੰ ਤਿਆਰ ਕਰਨ ਲਈ ਆਪਣੀ ਫੌਜ ਦੇ ਆਧੁਨੀਕਰਨ ਦੀ ਕੋਸ਼ਿਸ ਕਰ ਰਿਹਾ ਹੈ। ਰੱਖਿਆ ਖਰੀਦ 'ਚ ਵੱਡੇ ਖਰਚ ਨੂੰ ਦੇਖਦੇ ਹੋਏ ਇਸ ਪ੍ਰਕਿਰਿਆ ਨੂੰ ਹੌਲੀ-ਹੌਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੱਖਿਆ ਖਰੀਦ ਦੇ ਨਿਯਮਾਂ ਮੁਤਾਬਕ ਕੰਪਨੀਆਂ ਵੱਲੋਂ ਦਿਲਚਸਪੀ ਦਿਖਾਏ ਜਾਣ ਤੋਂ ਬਾਅਦ ਰੱਖਿਆ ਮੰਤਰਾਲਾ 2019 ਦੀ ਤੀਜੀ ਤਿਮਾਹੀ 'ਚ ਹੋਣ ਵਾਲੇ ਪ੍ਰਸਤਾਵਾਂ ਲਈ ਅਪੀਲ ਜਾਰੀ ਕਰੇਗਾ। ਉਥੇ ਹੀ ਭਾਰਤੀ ਕੰਪਨੀਆਂ ਵੀ ਇਸ 'ਚ ਕਾਫੀ ਦਿਲਚਸਪੀ ਦਿਖਾ ਰਹੀ ਹੈ, ਜੋ ਭਾਰਤੀ ਕੰਪਨੀਆਂ ਇਸ ਦੇ ਲਈ ਅਰਜ਼ੀ ਭੇਜ ਸਕਦੀ ਹੈ, ਉਨ੍ਹਾਂ 'ਚ ਟਾਟਾ ਐਡਵਾਂਸ ਸਿਸਟਮ, ਮਹਿੰਦਰਾ ਡਿਫੈਂਸ, ਅਡਵਾਣੀ ਡਿਫੈਂਸ, ਐੱਲ.ਐਂਡ.ਟੀ., ਭਾਰਤ ਫੋਰਸ ਤੇ ਰਿਲਾਇੰਸ ਇੰਫਰਾਸਟ੍ਰੱਕਚਰ ਹਨ। ਇਹ ਕੰਪਨੀਆਂ ਵਿਦੇਸ਼ੀ ਕੰਪਨੀਆਂ ਨਾਲ ਮਿਲ ਕੇ ਭਾਰਤ 'ਚ ਹੈਲੀਕਾਪਟਰ ਦਾ ਨਿਰਮਾਣ ਕਰਣਗੀਆਂ।

Inder Prajapati

This news is Content Editor Inder Prajapati