ਭਾਰਤ ਦੀ ਵਿੱਤੀ ਸਹਾਇਤਾ ਨਾਲ ਨੇਪਾਲ 'ਚ ਬਣੇ 3 ਸਕੂਲ

11/19/2018 3:32:43 PM

ਕਾਠਮੰਡੂ(ਏਜੰਸੀ)— ਭਾਰਤ ਨੇ ਪੱਛਮੀ ਨੇਪਾਲ ਦੇ ਕਾਸਕੀ ਜ਼ਿਲੇ 'ਚ 3 ਸਕੂਲਾਂ ਦੇ ਨਿਰਮਾਣ ਲਈ ਆਰਥਿਕ ਸਹਾਇਤਾ ਦਿੱਤੀ ਹੈ। ਭਾਰਤੀ ਦੂਤਘਰ ਵਲੋਂ ਇੱਥੇ ਜਾਰੀ ਕੀਤੇ ਗਏ ਇਕ ਬਿਆਨ ਮੁਤਾਬਕ ਭਾਰਤ ਸਰਕਾਰ ਦੀ ਆਰਥਿਕ ਸਹਾਇਤਾ ਨਾਲ ਕਾਸਕੀ 'ਚ ਇਕ ਸੈਕੰਡਰੀ ਸਕੂਲ ਅਤੇ ਕਈ ਕੈਂਪਸ ਵਾਲੇ ਦੋ ਸਕੂਲ ਬਣਾਏ ਗਏ ਹਨ।
ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਰਬਿੰਦਰ ਅਧਿਕਾਰੀ ਨੇ ਲੇਖਨਾਥ 'ਚ ਭਾਰਤ ਦੀ ਆਰਥਿਕ ਸਹਾਇਤਾ ਨਾਲ ਨਗਰ ਨਿਗਮ 'ਚ ਬਣੇ ਸਰਸਵਤੀ ਵੋਕਲ ਹਾਇਰ ਸੈਕੰਡਰੀ ਸਕੂਲ ਦਾ ਉਦਘਾਟਨ ਕੀਤਾ। ਇਸ ਤਰ੍ਹਾਂ ਲੇਖਨਾਥ 'ਚ ਲਕਸ਼ਮੀ ਆਦਰਸ਼ ਕੰਪਲੈਕਸ ਦਾ ਨਿਰਮਾਣ ਅਤੇ ਪੋਖਰਾ 'ਚ ਗੁਪਤੇਸ਼ਵਰ ਮਹਾਦੇਵ ਮਲਟੀਪਲ ਕੈਂਪਸ ਦਾ ਨਿਰਮਾਣ ਵੀ ਭਾਰਤ ਦੇ ਆਰਥਿਕ ਸਹਿਯੋਗ ਨਾਲ ਕੀਤਾ ਗਿਆ ਹੈ। ਦੋਹਾਂ ਦਾ ਉਦਘਾਟਨ ਭਾਰਤੀ ਦੂਤਘਰ 'ਚ ਮਿਸ਼ਨ ਦੇ ਉਪ ਮੁਖੀ ਅਜੈ ਕੁਮਾਰ ਨੇ ਕੀਤਾ।