'ਵਾਟਰ ਵਾਰ' ਦੀ ਤਿਆਰੀ 'ਚ ਚੀਨ, ਭਾਰਤ ਨੇ ਪਲਟਵਾਰ ਲਈ ਬਣਾਈ ਖ਼ਾਸ ਯੋਜਨਾ

01/20/2023 10:12:16 AM

ਨਵੀਂ ਦਿੱਲੀ (ਵਿਸ਼ੇਸ਼)- ਚੀਨ ਤੋਂ ‘ਵਾਟਰ ਵਾਰ’ ਦੇ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਹਿੱਸੇ ਵਿਚ 11000 ਮੈਗਾਵਾਟ ਦਾ ਵੱਡਾ ਪਣ ਬਿਜਲੀ (Hydroelectricity) ਪ੍ਰਾਜੈਕਟ ਸ਼ੁਰੂ ਕਰ ਰਹੀ ਹੈ। ਇਸ ਨੂੰ ਸੁਬਾਂਸਿਰੀ ਵਿਚ ਬਣਾਇਆ ਜਾਵੇਗਾ। ਚੀਨ ਵਲੋਂ ਭਾਰਤ-ਤਿੱਬਤ ਸਰਹੱਦ ਦੇ ਨੇੜੇ ਡੈਮ ਬਣਾਏ ਗਏ ਹਨ। ਊਰਜਾ ਮੰਤਰਾਲਾ ਦੀ ਮੁਲਾਂਕਣ ਕਮੇਟੀ ਨੇ ਐੱਨ.ਐੱਚ.ਪੀ.ਸੀ. ਲਈ ਤਿੰਨ ਹੋਰ ਪ੍ਰਾਜੈਕਟਾਂ ਦੀ ਸੰਭਾਵਨਾ ਦਾ ਪਤਾ ਲਗਾਇਆ ਹੈ। ਸਰਕਾਰੀ ਸੂਤਰਾਂ ਮੁਤਾਬਕ ਅਰੁਣਾਚਲ ਨਾਲ ਲੱਗਦੀ ਤਿੱਬਤ ਸਰਹੱਦ ਦੇ ਜੇਂਗਬੋ ਵਿਚ ਚੀਨ 60 ਹਜ਼ਾਰ ਮੈਗਾਵਾਟ ਦਾ ਪ੍ਰਾਜੈਕਟ ਬ੍ਰਹਮਪੁੱਤਰ ਨਦੀ ’ਤੇ ਬਣਾ ਰਿਹਾ ਹੈ। ਇਸ ਪ੍ਰਾਜੈਕਟ ਰਾਹੀਂ ਚੀਨ ਬ੍ਰਹਮਪੁੱਤਰ ਨਦੀ ਦੇ ਪਾਣੀ ’ਤੇ ਕਬਜ਼ਾ ਕਰ ਕੇ ਉਸ ਨੂੰ ਆਪਣੇ ਉੱਤਰੀ ਖੇਤਰ ਵੱਲੋਂ ਡਾਇਵਰਟ ਕਰਨਾ ਚਾਹੁੰਦੀ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਜੇਕਰ ਚੀਨ ਇਨ੍ਹਾਂ ਬੰਨ੍ਹਾਂ ਤੋਂ ਅਚਾਨਕ ਪਾਣੀ ਛੱਡਦਾ ਹੈ ਤਾਂ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਨੂੰ ਵੱਡੇ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਚੀਨ ਦੇ ਕਦਮ ਤੋਂ ਵਾਤਾਵਰਣ ਸਬੰਧੀ ਚਿੰਤਾ ਵੀ ਪੈਦਾ ਹੋ ਗਈ ਹੈ।

ਡ੍ਰੈਗਨ ਦਾ ਪਾਣੀ ’ਤੇ ਕਬਜ਼ਾ ਕਰੋ ਪ੍ਰਾਜੈਕਟ

60000 ਮੈਗਾਵਾਟ ਹਾਈਡ੍ਰੋਪਾਵਰ ਪ੍ਰਾਜੈਕਟ ਅਰੁਣਾਚਲ ਸਰਹੱਦ ’ਤੇ ਮੇਦੋਗ ’ਚ 

360 ਮੈਗਾਵਾਟ ਦਾ ਹਾਈਡ੍ਰੋ ਪ੍ਰਾਜੈਕਟ ਗਯਾਸਤਾ ’ਚ ਉਸਾਰੀ ਅਧੀਨ

460 ਮੈਗਾਵਾਟ ਦਾ ਹਾਈਡ੍ਰੋ ਪਾਵਰ ਪ੍ਰਾਜੈਕਟ ਦਾਗੁ ’ਚ ਸ਼ੁਰੂਆਤੀ ਪੜਾਅ ’ਚ

710 ਮੈਗਾਵਾਟ ਦਾ ਪਣ ਬਿਜਲੀ ਪ੍ਰਾਜੈਕਟ ਬੈਯੁ ਵਿਚ ਆਖਰੀ ਪੜਾਅ ’ਚ

800 ਮੈਗਾਵਾਟ ਦਾ ਪਣ ਬਿਜਲੀ ਪ੍ਰਾਜੈਕਟ ਝੋਨਗਯੁ ਵਿਚ ਜਾਰੀ

560 ਮੈਗਾਵਾਟ ਦੇ ਹਾਈਡ੍ਰੋ ਪ੍ਰਾਜੈਕਟ ’ਤੇ ਜਿਐਕਸੂ ਵਿਚ ਕੰਮ ਚਲ ਰਿਹਾ ਹੈ

ਭਾਰਤ ਲਈ ਬ੍ਰਹਮਪੁੱਤਰ ਦੀ ਅਹਿਮੀਅਤ

ਬ੍ਰਹਮਪੁੱਤਰ ਨਦੀ ਭਾਰਤ ਦੀ ਤਾਜ਼ਾ ਪਾਣੀ ਦੀਆਂ ਲੋੜਾਂ ਨੂੰ 30 ਫੀਸਦੀ ਅਤੇ ਹਾਈਡ੍ਰੋ ਪਾਵਰ ਪ੍ਰਾਜੈਕਟ ਲਈ 40 ਫੀਸਦੀ ਸਮਰੱਥਾ ਮੁਹੱਈਆ ਕਰਾਉਂਦੀ ਹੈ। ਹੇਠਲੇ ਸੁਬਾਂਸਿਰੀ ਵਿਚ ਇਸ ਸਾਲ ਦੇ ਵਿਚਕਾਰ ਤੱਕ 2000 ਮੈਗਾਵਾਟ ਦਾ ਇਕ ਪ੍ਰਾਜੈਕਟ ਪੂਰਾ ਹੋ ਜਾਏਗਾ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ 11000 ਮੈਗਾਵਾਟ ਦਾ ਨਵਾਂ ਪ੍ਰਾਜੈਕਟ ਅਰੁਣਾਚਲ ਪ੍ਰਦੇਸ਼ ’ਤੇ ਚੀਨੀ ਡੈਮਾਂ ਦੇ ਖ਼ਤਰੇ ਦੇ ਅਸਰ ਨੂੰ ਘੱਟ ਕਰੇਗਾ।

DIsha

This news is Content Editor DIsha