ਭਾਰਤ ਦੇ 63 ਅਮੀਰਾਂ ਕੋਲ ਦੇਸ਼ ਦੇ ਬਜਟ ਤੋਂ ਜ਼ਿਆਦਾ ਦੌਲਤ : ਰਿਪੋਰਟ

01/21/2020 1:37:28 AM

ਵਾਸ਼ਿੰਗਟਨ-ਨਵੀਂ ਦਿੱਲੀ - ਦੇਸ਼ ਦੇ ਇਕ ਫੀਸਦੀ ਲੋਕਾਂ ਦੇ ਕੁਲ 95.3 ਕਰੋਡ਼ ਲੋਕਾਂ ਤੋ ਕਰੀਬ 4 ਗੁਣਾ ਜ਼ਿਆਦਾ ਜਾਇਦਾਦ ਹੈ। ਇਨਾਂ ਧਨਕੁਬੇਰਾਂ ਕੋਲ ਇੰਨੀ ਜਾਇਦਾਦ ਹੈ ਕਿ ਇਸ ਵਿਚ ਦੇਸ਼ ਦਾ ਪੂਰੇ ਇਕ ਸਾਲ ਦਾ ਬਜਟ ਬਣ ਜਾਵੇ। ਗਲੋਬਲ ਆਰਥਿਕ ਮੰਚ (ਵਰਲਡ ਇਕਨਾਮਿਕ ਫੋਰਮ) ਦੀ ਸਾਲਾਨਾ ਬੈਠਕ ਵਿਚ ਜਾਰੀ ਇਕ ਸਟੱਡੀ ਵਿਚ ਇਹ ਗੱਲ ਸਾਹਮਣੇ ਆਈ ਹੈ। ਸਵਿੱਟਜ਼ਰਲੈਂਡ ਦੇ ਦਾਵੋਸ ਵਿਚ ਗਲੋਬਲ ਆਰਥਿਕ ਮੰਚ ਦੀ 50ਵੀਂ ਸਾਲਾਨਾ ਬੈਠਕ ਵਿਚ ਆਕਸਫੇਮ ਕੰਫੇਡਰੇਸ਼ਨ ਨੇ 'ਟਾਈਮ ਟੂ ਕੇਅਰ' ਨਾਂ ਤੋਂ ਇਹ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਮੁਤਾਬਕ, ਵਿਸ਼ਵ ਦੇ ਕੁਲ 2,153 ਅਰਬਪਤੀਆਂ ਕੋਲ ਧਰਤੀ ਦੀ ਕੁਲ ਆਬਾਦੀ ਦਾ 60 ਫੀਸਦੀ ਹਿੱਸਾ ਰੱਖਣ ਵਾਲੇ 4.6 ਅਰਬ ਲੋਕਾਂ ਤੋਂ ਵੀ ਜ਼ਿਆਦਾ ਜਾਇਦਾਦ ਹੈ।

63 ਅਰਬਪਤੀਆਂ ਕੋਲ ਦੇਸ਼ ਦੇ ਕੁਲ ਬਜਟ ਤੋਂ ਜ਼ਿਆਦਾ ਜਾਇਦਾਦ
ਲਾਈਨ ਮਿੰਟ ਮੁਤਾਬਕ ਆਕਸਫੇਮ ਨੇ ਇਸ ਰਿਪੋਰਟ ਵਿਚ ਭਾਰਤ ਨੂੰ ਲੈ ਕੇ ਆਖਿਆ ਕਿ ਇਥੋਂ ਦੇ 63 ਅਰਬਪਤੀਆਂ ਕੋਲ ਦੇਸ਼ ਦੇ ਕੁਲ ਬਜਟ ਤੋਂ ਜ਼ਿਆਦਾ ਜਾਇਦਾਦ ਹੈ। ਇਸ ਵਿਚ ਸਾਲ 2018-19 ਦੇ ਬਜਟ ਦਾ ਜ਼ਿਕਰ ਕੀਤਾ ਗਿਆ ਹੈ, ਜੋ 24 ਲੱਖ 42 ਹਜ਼ਾਰ 200 ਕਰੋਡ਼ ਰੁਪਏ ਸੀ। ਰਿਪੋਰਟ ਮੁਤਾਬਕ, ਦੁਨੀਆ ਵਿਚ ਅਮੀਰਾਂ ਅਤੇ ਗਰੀਬਾਂ ਵਿਚਾਲੇ ਫਾਸਲਾ ਵਧਦਾ ਜਾ ਰਿਹਾ ਹੈ। ਜ਼ਿਆਤਾਦਰ ਅਮੀਰਾਂ ਦੀ ਜਾਇਦਾਦ ਇਕ ਦਹਾਕੇ ਤੋਂ ਦੁਗਣੀ ਹੋ ਗਈ ਹੈ, ਜਦਕਿ ਸੰਯੁਕਤ ਰੂਪ ਤੋਂ ਦੇਖਿਆ ਜਾਵੇ ਤਾਂ ਉਨ੍ਹਾਂ ਦੀ ਜਾਇਦਾਦ ਬੀਤੇ ਇਕ ਸਾਲ ਵਿਚ ਕੁਝ ਘੱਟ ਹੋਈ ਹੈ।

ਅਮੀਰਾਂ ਤੇ ਗਰੀਬਾਂ ਵਿਚਾਲੇ ਫਾਸਲਾ ਹੋਰ ਵਧਿਆ
ਆਕਸਫੇਮ ਇੰਡੀਆ ਦੇ ਸੀ. ਈ. ਓ. ਅਮਿਤਾਭ ਬੇਹਿਰ ਨੇ 'ਟਾਈਮ ਟੂ ਕੇਅਰ' ਰਿਪੋਰਟ ਨੂੰ ਪੇਸ਼ ਕੀਤਾ। ਉਹ ਆਖਦੇ ਹਨ ਕਿ ਅਮੀਰਾਂ ਅਤੇ ਗਰੀਬਾਂ ਵਿਚਾਲੇ ਫਾਸਲਾ ਵਧਦਾ ਜਾ ਰਿਹਾ ਹੈ, ਜਿਸ ਨੂੰ ਅਸਮਾਨਤਾ ਨੂੰ ਘੱਟ ਕਰਨ ਵਾਲੀਆਂ ਨੀਤੀਆਂ ਲਿਆਂਦੇ ਬਿਨਾਂ ਖਤਮ ਨਹੀਂ ਕੀਤਾ ਜਾ ਸਕਦਾ। ਬਹੁਤ ਘੱਟ ਸਰਕਾਰਾਂ ਅਜਿਹੀਆਂ ਕਰ ਰਹੀਆਂ ਹਨ।

ਗਲੋਬਲ ਅਰਥਵਿਵਸਥਾ ਵਿਚ ਗਿਰਾਵਟ ਦਾ ਸ਼ੱਕ
5 ਦਿਨ ਚੱਲੇ ਗਲੋਬਲ ਆਰਥਿਕ ਮੰਚ ਦੀ ਸਾਲਾਨਾ ਬੈਠਕ ਵਿਚ ਤਨਖਾਹ ਅਤੇ ਲੈਗਿੰਕ ਅਸਮਾਨਤਾ 'ਤੇ ਵੀ ਚਰਚਾ ਹੋਈ। ਇਸ ਬੈਠਕ ਵਿਚ ਗਲੋਬਲ ਰਿਸਕ ਰਿਪੋਰਟ ਵੀ ਪੇਸ਼ ਕੀਤੀ ਗਈ, ਜਿਸ ਵਿਚ ਗਲੋਬਲ ਅਰਥ ਵਿਵਸਥਾ ਵਿਚ ਗਿਰਾਵਟ ਦਾ ਸ਼ੱਕ ਵੀ ਜ਼ਾਹਿਰ ਕੀਤਾ ਗਿਆ। ਰਿਪੋਰਟ ਮੁਤਾਬਕ ਸਾਲ 2019 ਦੇ ਸੂਕਸ਼ਮ ਅਰਥ ਸ਼ਾਸਤਰ (ਮਾਇਕ੍ਰੋ ਇਕਨਾਮਿਕਸ) ਵਿਚ ਵਧਦੀ ਕਮਜ਼ੋਰੀ ਅਤੇ ਵਿੱਤ ਅਸਮਾਨਤਾ ਇਸੇ ਕਾਰਨ ਹੋ ਸਕਦੀ ਹੈ। ਇਸ ਦੇ ਚੱਲਦੇ ਦੁਨੀਆ ਦੀ ਕਰੀਬ ਅੱਧੀ ਅਰਥ ਵਿਵਸਥਾ ਪ੍ਰਭਾਵਿਤ ਹੋਣ ਦਾ ਡਰ ਹੈ।

ਕੁਦਰਤ 'ਤੇ ਦੁਨੀਆ ਦੀ 44,000 ਅਰਬ ਡਾਲਰ ਦੀ ਅਰਥ ਵਿਵਸਥਾ ਨਿਰਭਰ
ਸਟੱਡੀ ਵਿਚ 163 ਇੰਡਸਟ੍ਰੀਅਲ ਏਰੀਆ ਅਤੇ ਉਨ੍ਹਾਂ ਦੀ ਸਪਲਾਈ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ। ਇਸ ਮੁਤਾਬਕ ਦੁਨੀਆ ਦੀ ਕਰੀਬ ਅੱਧੀ ਜੀ. ਡੀ. ਪੀ. ਕੁਦਰਤ 'ਤੇ ਜਾਂ ਉਸ ਤੋਂ ਮਿਲਣ ਵਾਲੀਆਂ ਸੇਵਾਵਾਂ 'ਤੇ ਨਿਰਭਰ ਹੈ। ਉਦਾਹਰਣ ਦੇ ਤੌਰ 'ਤੇ ਪਰਾਗਣ, ਜਲ ਗੁਣਵੱਤਾ ਅਤੇ ਬੀਮਾਰੀਆਂ 'ਤੇ ਕੰਟਰੋਲ 3 ਅਜਿਹੀਆਂ ਕੁਦਰਤੀ ਸੇਵਾਵਾਂ ਹਨ, ਜੋ ਇਕੋ-ਸਿਸਟਮ ਮੁਹੱਈਆ ਕਰਾ ਸਕਦੀਆਂ ਹਨ। ਰਿਪੋਰਟ ਮੁਤਾਬਕ ਕੁਦਰਤ 'ਤੇ ਦੁਨੀਆ ਦਾ 44,000 ਅਰਬ ਡਾਲਰ ਦੀ ਅਰਥ ਵਿਵਸਥਾ ਨਿਰਭਰ ਹੈ। ਇਹ ਦੁਨੀਆ ਦੀ ਪੂਰੀ ਜੀ. ਡੀ. ਪੀ. ਦਾ ਕਰੀਬ ਅੱਧਾ ਹਿੱਸਾ ਹੈ।

Khushdeep Jassi

This news is Content Editor Khushdeep Jassi