ਬਾਜਵਾ ਦੇ ਸ਼ਾਂਤੀ ਸੰਦੇਸ਼ ’ਤੇ ਭਾਰਤ ਨੇ ਦਿੱਤਾ ਇਹ ਜਵਾਬ

02/05/2021 10:41:16 PM

ਨੈਸ਼ਨਲ ਡੈਸਕ- ਪਾਕਿਸਤਾਨੀ ਫ਼ੌਜ ਦੇ ਪ੍ਰਮੁੱਖ ਜਨਰਲ ਕਮਰ ਬਾਜਵਾ ਦੇ ਸ਼ਾਂਤੀ ਸੰਦੇਸ਼ ’ਤੇ ਭਾਰਤ ਦੀ ਪ੍ਰਕਿਰਿਆ ਸਾਹਮਣੇ ਆਈ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤ ਵੀ ਪਾਕਿਸਤਾਨ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਵਧੀਆ ਸਬੰਧ ਚਾਹੁੰਦਾ ਹੈ ਪਰ ਇਹ ਸਬੰਧ ਹਿੰਸਾ ਅਤੇ ਅੱਤਵਾਦ ਦੇ ਮਾਹੌਲ ਤੋਂ ਮੁਕਤ ਹੋਣਾ ਚਾਹੀਦਾ ਅਤੇ ਇਹ ਮਾਹੌਲ ਬਣਾਉਣ ਦੀ ਜ਼ਿੰਮੇਦਾਰੀ ਪਾਕਿਸਤਾਨ ਦੀ ਹੈ।
ਅਨੁਰਾਗ ਸ਼੍ਰੀਵਾਸਤਵ ਨੇ ਪ੍ਰੈਸ ਕਾਨਫਰੰਸ ’ਚ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਸਾਡਾ ਪੱਖ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਭਾਰਤ ਪਾਕਿਸਤਾਨ ਨਾਲ ਗੁਆਂਢੀ ਦੇਸ਼ਾਂ ਵਾਲੇ ਸਬੰਧ ਰੱਖਣ ਦਾ ਚਾਹਵਾਨ ਹੈ, ਜੋ ਹਿੰਸਾ, ਦੁਸ਼ਮਣੀ ਅਤੇ ਅੱਤਵਾਦ ਤੋਂ ਮੁਕਤ ਮਾਹੌਲ ’ਚ ਹੈ। ਅਜਿਹਾ ਮਾਹੌਲ ਬਣਾਉਣ ਦਾ ਜਿੰਮਾ ਪਾਕਿਸਤਾਨ ਦਾ ਹੈ।
ਦਰਅਸਲ ਪਾਕਿਸਤਾਨੀ ਫ਼ੌਜ ਦੇ ਪ੍ਰਮੁੱਖ ਜਨਰਲ ਬਾਜਵਾ ਨੇ ਮੰਗਲਵਾਰ ਨੂੰ ਖੈਬਰ-ਪਖਤੂਨਖਵਾ ’ਚ ਪਾਕਿਸਤਾਨ ਏਅਰ ਫੋਰਸ ਦੇ ਅਸਗਰ ਖਾਨ ਅਕਾਦਮੀ ’ਚ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਨੂੰ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਦੀ ਇੱਛਾ ਦੇ ਅਨੁਸਾਰ ਸ਼ਾਂਤੀਮਈ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News