ਗਣਤੰਤਰ ਦਿਵਸ ਸਮਾਰੋਹ ''ਚ ਮਹਿਲਾ ਬਾਈਕਰਜ਼ ਨੇ ਦਿਖਾਇਆ ਦਮ, ਦੇਖੋ ਤਸਵੀਰਾਂ

01/26/2020 12:57:48 PM

ਨਵੀਂ ਦਿੱਲੀ— ਭਾਰਤ 'ਚ ਅੱਜ ਯਾਨੀ ਐਤਵਾਰ ਨੂੰ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਦਿੱਲੀ ਦੇ ਰਾਜਪਥ 'ਤੇ ਫੌਜ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮਹਿਮਾਨ ਜੇਅਰ ਬੋਲਸੋਨਾਰੋ, ਇਨ੍ਹਾਂ ਝਾਕੀਆਂ ਅਤੇ ਭਾਰਤੀ ਫੌਜ ਦੇ ਪ੍ਰਦਰਸ਼ਨ ਦੇ ਚਸ਼ਮਦੀਦ ਬਣੇ। ਮਹਿਲਾ ਸੈਨਾਨੀਆਂ ਨੇ ਪੂਰੇ ਜੋਸ਼ ਨਾਲ ਪਰੇਡ 'ਚ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ।

PunjabKesari
ਸਭ ਤੋਂ ਪਹਿਲਾਂ ਇੰਸੈਪਕਟਰ ਸੀਮਾ ਨਾਗ ਨੇ ਚੱਲਦੀ ਹੋਈ ਮੋਟਰਸਾਈਕਲ ਦੇ ਉੱਪਰ ਖੜ੍ਹੀ ਹੋ ਕੇ ਸੈਲਿਊਟ ਕੀਤਾ। ਉੱਥੇ ਹੀ ਹੈੱਡ ਕਾਂਸਟੇਬਲ ਮੀਨਾ ਚੌਧਰੀ ਨੇ ਖੁਦ ਨੂੰ ਮੋਟਰਸਾਈਕਲ 'ਤੇ ਬੈਲੇਂਸ ਕਰਦੇ ਹੋਏ ਆਪਣੇ ਹੱਥਾਂ 'ਚ ਪਿਸਟਲ ਫੜੇ ਨਜ਼ਰ ਆਈ।PunjabKesari
ਇਸ ਤੋਂ ਬਾਅਦ 21 ਔਰਤਾਂ 5 ਮੋਟਰਸਾਈਕਲਾਂ 'ਤੇ ਮਨੁੱਖੀ ਪਿਰਾਮਿਡ ਬਣਾਏ ਨਜ਼ਰ ਆਈ। ਇਸ ਫਾਰਮੇਸ਼ਨ ਨੂੰ ਸਬ-ਇੰਸਪੈਕਟਰ ਅਨੀਤਾ ਕੁਮਾਰ ਨੇ ਲੀਡ ਕੀਤਾ ਸੀ।PunjabKesariਸਬ ਇੰਸਪੈਕਟਰ ਸੁਜਾਤਾ ਗੋਸਵਾਮੀ, 5 ਔਰਤਾਂ ਦੀ ਆਪਣੀ ਟੀਮ ਨਾਲ ਰਾਜਪਥ 'ਤੇ ਬਾਈਕ 'ਤੇ ਵੱਖ-ਵੱਖ ਕਰਤੱਵ ਕਰਦੇ ਹੋਏ ਨਜ਼ਰ ਆਈ।PunjabKesari
ਇਸ ਤੋਂ ਬਾਅਦ ਹੈੱਡ ਕਾਂਸਟੇਬਲ ਆਸ਼ਾ ਕੁਮਾਰ ਨੇ 2 ਮੋਟਰਸਾਈਕਲ ਅਤੇ ਹੋਰ 4 ਔਰਤਾਂ ਨਾਲ ਬੀਮ ਰੋਲ ਫਾਰਮੇਸ਼ਨ ਬਣਾਉਂਦੇ ਹੋਏ ਨਜ਼ਰ ਆਈ।PunjabKesari
ਉੱਥੇ ਹੀ ਪਰੇਡ ਦੀ ਸ਼ੁਰੂਆਤ 'ਚ ਕੈਪਟਨ ਤਾਨੀਆ ਸ਼ੇਰਗਿਲ ਕੋਪਰਜ਼ ਆਫ ਸਿਗਨਲ ਦਸਤੇ ਦੀ ਅਗਵਾਈ ਕਰਦੇ ਹੋਏ ਨਜ਼ਰ ਆਈ ਸੀ।


DIsha

Content Editor

Related News