ਕੋਰੋਨਾ ਮਾਮਲਿਆਂ ’ਚ ਵੱਡਾ ਉਛਾਲ, 24 ਘੰਟਿਆਂ ’ਚ ਆਏ 47 ਹਜ਼ਾਰ ਤੋਂ ਵੱਧ ਕੇਸ

09/02/2021 11:01:26 AM

ਨਵੀਂ ਦਿੱਲੀ—ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 47,092 ਨਵੇਂ ਕੇਸ ਆਉਣ ਮਗਰੋਂ ਵਾਇਰਸ ਦੀ ਲਪੇਟ ਵਿਚ ਹੁਣ ਤਕ ਆਏ ਲੋਕਾਂ ਦੀ ਗਿਣਤੀ ਵੱਧ ਕੇ 3,28,57,937 ਹੋ ਗਈ ਹੈ। ਉੱਥੇ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 3,89,583 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਬੀਤੇ ਕੱਲ੍ਹ ਕੋਰੋਨਾ ਦੇ 41,965 ਕੇਸ ਆਏ ਸਨ। ਅੱਜ ਫਿਰ ਕੋਰੋਨਾ ਕੇਸਾਂ ਦੀ ਗਿਣਤੀ ’ਚ ਵੱਡਾ ਉਛਾਲ ਆਇਆ ਹੈ।

ਇਹ ਵੀ ਪੜ੍ਹੋ : ਕੋਰੋਨਾ ਮਾਮਲਿਆਂ ’ਚ ਆਇਆ ਮੁੜ ਉਛਾਲ, ਇਕ ਦਿਨ ’ਚ ਆਏ 41,965 ਨਵੇਂ ਮਾਮਲੇ

PunjabKesari

ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਯਾਨੀ ਕਿ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵਾਇਰਸ ਨਾਲ 509 ਹੋਰ ਲੋਕਾਂ ਦੀ ਮੌਤ ਮਗਰੋਂ ਮਿ੍ਰਤਕਾਂ ਦੀ ਗਿਣਤੀ ਵੱਧ ਕੇ 4,39,529 ਹੋ ਗਈ ਹੈ। ਕੋਵਿਡ-19 ਨਾਲ ਮੌਤ ਦਰ 1.34 ਫ਼ੀਸਦੀ ਹੈ। ਦੇਸ਼ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 3,89,583 ਹੋ ਗਈ ਹੈ, ਜੋ ਕੁੱਲ ਕੇਸਾਂ ਦਾ 1.19 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਸਰਗਰਮ ਕੇਸਾਂ ਵਿਚ ਕੁੱਲ 11,402 ਦਾ ਵਾਧਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਕੋਰੋਨਾ ਦਾ ਇਹ ਰੂਪ ਹੋ ਸਕਦੈ ਬੇਹੱਦ ਖ਼ਤਰਨਾਕ, ਵੈਕਸੀਨ ਵੀ ਨਹੀਂ ਕਰੇਗੀ ਕੰਮ 

ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 97.48 ਫ਼ੀਸਦੀ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤਕ ਕੁੱਲ 3,20,28,825 ਲੋਕ ਸਿਹਤਯਾਬ ਹੋ ਚੁੱਕੇ ਹਨ। ਇਕ ਦਿਨ ਵਿਚ 35,181 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਮੰਤਰਾਲਾ ਮੁਤਾਬਕ ਬੁੱਧਵਾਰ ਨੂੰ ਇਕ ਦਿਨ ਵਿਚ ਕੋਵਿਡ-19 ਰੋਕੂ ਟੀਕਿਆਂ ਦੀਆਂ 81.09 ਲੱਖ ਖ਼ੁਰਾਕਾਂ ਦਿੱਤੀਆਂ ਗਈਆਂ। ਦੇਸ਼ ਵਿਚ ਹੁਣ ਤਕ ਟੀਕਿਆਂ ਦੀਆਂ ਕੁੱਲ 66.30 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। 

ਇਹ ਵੀ ਪੜ੍ਹੋ : ‘ਸਕੂਲ ਚਲੇ ਹਮ’ ; ਕੋਰੋਨਾ ਦੇ ਸਾਏ ਹੇਠ ਅੱਜ ਦੇਸ਼ ਦੇ ਇਨ੍ਹਾਂ ਸੂਬਿਆਂ ’ਚ ਖੁੱਲ੍ਹੇ ਸਕੂਲ


Tanu

Content Editor

Related News