ਕੋਰੋਨਾ ਮਾਮਲਿਆਂ ’ਚ ਆਇਆ ਮੁੜ ਉਛਾਲ, ਇਕ ਦਿਨ ’ਚ ਆਏ 41,965 ਨਵੇਂ ਮਾਮਲੇ

09/01/2021 11:31:47 AM

ਨਵੀਂ ਦਿੱਲੀ— ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ 41,965 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਵਾਇਰਸ ਕਾਰਨ ਪੀੜਤਾਂ ਦੀ ਗਿਣਤੀ ਬੁੱਧਵਾਰ ਨੂੰ ਵੱਧ ਕੇ 3,28,10,845 ਹੋ ਗਈ ਹੈ। ਉੱਥੇ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 3,78,181 ਹੋ ਗਈ ਹੈ। ਦੱਸ ਦੇਈਏ ਕਿ ਦੇਸ਼ ’ਚ ਬੀਤੇ ਕੱਲ੍ਹ 30,941 ਮਾਮਲੇ ਆਏ ਸਨ ਅਤੇ 24 ਘੰਟਿਆਂ ’ਚ 350 ਮਰੀਜ਼ਾਂ ਦੀ ਮੌਤ ਹੋਈ ਸੀ। ਅੱਜ ਕੋਰੋਨਾ ਮਾਮਲਿਆਂ ’ਚ ਵੱਡਾ ਉਛਾਲ ਆਇਆ ਹੈ।

ਇਹ ਵੀ ਪੜ੍ਹੋ : ਸਕੂਲ ਖੋਲ੍ਹੇ ਜਾਣ ’ਤੇ ਡਾ. ਨਰੇਸ਼ ਨੇ ਜਤਾਈ ਨਾਰਾਜ਼ਗੀ, ਕਿਹਾ- ‘ਬੱਚੇ ਬੀਮਾਰ ਹੋਏ ਤਾਂ ਹਸਪਤਾਲ ਸੰਭਾਲ ਨਹੀਂ ਸਕਣਗੇ’

 

ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵਾਇਰਸ ਨਾਲ 460 ਹੋਰ ਮਰੀਜ਼ਾਂ ਦੀ ਮੌਤ ਨਾਲ ਮਿ੍ਰਤਕਾਂ ਦੀ ਗਿਣਤੀ ਵੱਧ ਕੇ 4,39,020 ਹੋ ਗਈ ਹੈ। ਕੋਵਿਡ-19 ਮੌਤ ਦਰ 1.34 ਫ਼ੀਸਦੀ ਹੈ। ਦੇਸ਼ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ 3,78,181 ਹੋ ਗਈ ਹੈ, ਜੋ ਕੁਲ ਮਾਮਲਿਆਂ ਦਾ 1.15 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਕੁੱਲ 7,541 ਸਰਗਰਮ ਮਾਮਲਿਆਂ ’ਚ ਵਾਧਾ ਦਰਜ ਕੀਤਾ ਗਿਆ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 97.51 ਫ਼ੀਸਦੀ ਹੈ। ਦੇਸ਼ ਵਿਚ ਹੁਣ ਤੱਕ ਕੁੱਲ 3,19,93,644 ਲੋਕ ਸਿਹਤਯਾਬ ਹੋ ਚੁੱਕੇ ਹਨ। ਇਕ ਦਿਨ ਵਿਚ 33,964 ਲੋਕ ਕੋਰੋਨਾ ਮੁਕਤ ਹੋਏ ਹਨ। 

ਇਹ ਵੀ ਪੜ੍ਹੋ : ਕੋਰੋਨਾ ਦਾ ਇਹ ਰੂਪ ਹੋ ਸਕਦੈ ਬੇਹੱਦ ਖ਼ਤਰਨਾਕ, ਵੈਕਸੀਨ ਵੀ ਨਹੀਂ ਕਰੇਗੀ ਕੰਮ 

ਦੇਸ਼ ’ਚ ਟੀਕਾਕਰਨ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਮੰਤਰਾਲਾ ਮੁਤਾਬਕ ਮੰਗਲਵਾਰ ਨੂੰ ਇਕ ਦਿਨ ਵਿਚ ਕੋਵਿਡ-19 ਰੋਕੂ ਟੀਕਿਆਂ ਦੀ ਸਭ ਤੋਂ ਵੱਧ 1.33 ਕਰੋੜ ਖ਼ੁਰਾਕਾਂ ਦਿੱਤੀਆਂ ਗਈਆਂ। ਦੇਸ਼ ਵਿਚ ਹੁਣ ਤਕ ਟੀਕਿਆਂ ਦੀਆਂ  ਕੁੱਲ 65.41 ਕਰੋੜ ਯਾਨੀ ਕਿ 65,41,13,508 ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ’ਚ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ 2021 ਨੂੰ ਕੀਤੀ ਗਈ ਸੀ।

ਇਹ ਵੀ ਪੜ੍ਹੋ :  ਕੋਵਿਡ ਟੀਕਾਕਰਨ 'ਚ ਬਣਿਆ ਰਿਕਾਰਡ, 5 ਦਿਨਾਂ 'ਚ ਦੂਜੀ ਵਾਰ ਅੰਕੜਾ 1 ਕਰੋੜ ਦੇ ਪਾਰ

ਉੱਥੇ ਹੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ’ਚ ਵੱਧ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਦੇਸ਼ ਵਿਚ ਹੁਣ ਤਕ ਕੁੱਲ 52,31,84,293 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 16,06,785 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ, ਇਸ ਲਈ ਕੋਰੋਨਾ ਵੈਕਸੀਨ ਜ਼ਰੂਰ ਲਗਵਾਓ। ਦਵਾਈ ਦੇ ਨਾਲ-ਨਾਲ ਸਖ਼ਤਾਈ ਵੀ ਜ਼ਰੂਰੀ ਹੈ।

 

 

Tanu

This news is Content Editor Tanu