ਕੋਰੋਨਾ ਕੰਟਰੋਲ ਕਰਨ 'ਚ ਦੂਜੇ ਨੰਬਰ 'ਤੇ ਭਾਰਤ, ਇਨ੍ਹਾਂ ਦੇਸ਼ਾਂ ਨੂੰ ਛੱਡਿਆ ਪਿੱਛੇ

04/20/2020 11:58:46 PM

ਨਵੀਂ ਦਿੱਲੀ— ਭਾਰਤ 'ਚ 20 ਅਪ੍ਰੈਲ ਤਕ 17 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਬੀਤੇ 2 ਮਹੀਨੇ 'ਚ 4 ਲੱਖ ਤੋਂ ਜ਼ਿਆਦਾ ਲੋਕਾਂ ਦੀ ਟੈਸਟਿੰਗ ਹੋਈ ਹੈ। ਹਾਲਾਂਕਿ ਟੈਸਟ ਸਕਾਰਾਤਮਕਤਾ ਰੇਟ ਭਾਵ ਟੀ. ਪੀ. ਆਰ. ਤੋਂ ਪਤਾ ਚੱਲਦਾ ਹੈ ਕਿ ਭਾਰਤ ਨੇ ਕੋਵਿਡ-19 ਦੇ ਫੈਲਾਵ ਨੂੰ ਕਾਬੂ 'ਚ ਰੱਖਿਆ ਹੈ। ਟੀ. ਪੀ. ਆਰ. ਤੋਂ ਪਤਾ ਚੱਲਦਾ ਹੈ ਕਿ ਪਾਜ਼ੀਟਿਵ ਫੈਲਣ ਦੀ ਰਫਤਾਰ ਕੀ ਰਹੀ ਹੈ।
ਭਾਰਤ 'ਚ ਮੈਡੀਕਲ ਨਿਯਾਮਕ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਵਲੋਂ ਜਾਰੀ ਲੈਬ ਟੈਸਟ ਡਾਟਾ ਅਨੁਸਾਰ ਔਸਤਨ 23 ਲੋਕਾਂ ਦਾ ਟੈਸਟ ਕੀਤੇ ਜਾਣ 'ਤੇ ਇਕ ਵਿਅਕਤੀ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਇਆ ਗਿਆ। ਦੂਜੇ ਸ਼ਬਦਾਂ 'ਚ ਕਹੀਏ ਤਾਂ ਭਾਰਤ 'ਚ 19 ਅਪ੍ਰੈਲ ਤਕ ਟੀ. ਪੀ. ਆਰ. ਕਰੀਬ 4 ਫੀਸਦੀ ਸੀ। ਇਹ ਦੁਨੀਆ ਦੇ ਕੁਝ ਬਹੁਤ ਪ੍ਰਭਾਵਿਤ ਦੇਸ਼ਾਂ ਤੋਂ ਘੱਟ ਹੈ। ਇਸ ਮਾਮਲੇ 'ਤ ਦੱਖਣੀ ਕੋਰੀਆ ਦਾ ਪ੍ਰਦਰਸ਼ਨ ਸ਼ਾਨਦਰ ਹੈ ਜਿਸ ਦੀ ਟੀ. ਪੀ. ਆਰ 1.9 ਫੀਸਦੀ ਹੈ। ਬ੍ਰਾਜ਼ੀਲ ਦਾ ਟੀ. ਪੀ. ਆਰ.6.4 ਫੀਸਦੀ ਹੈ। ਇਸ ਤੋਂ ਬਾਅਦ ਜਰਮਨੀ (7.7 ਫੀਸਦੀ), ਜਾਪਾਨ (8.8 ਫੀਸਦੀ), ਇਟਲੀ (13.2 ਫੀਸਦੀ), ਸਪੇਨ (18.2 ਫੀਸਦੀ) ਤੇ ਅਮਰੀਕਾ (19.3 ਫੀਸਦੀ) ਹੈ।
ਟੀ. ਪੀ. ਆਰ. ਅਜਿਹੇ 'ਚ ਬਹੁਤ ਅਹਿਮ ਪੈਮਾਨਾ ਹੋ ਜਾਂਦਾ ਹੈ, ਜਦਕਿ ਕੀਤੇ ਗਏ ਟੈਸਟਸ ਦੀ ਸੰਖਿਆਂ ਆਬਾਦੀ ਨੂੰ ਦੇਖਦੇ ਹੋਏ ਘੱਟ ਹੈ। ਇਹ ਪੈਮਾਨਾ ਘੱਟ ਟੈਸਟ ਕੀਤੇ ਜਾਣ 'ਤੇ ਕੋਵਿਡ-19 ਦੇ ਪਾਜ਼ੀਟਿਵ ਦੇ ਪੱਧਰ ਨੂੰ ਦਿਖਾਉਂਦਾ ਹੈ। ਹਾਲਾਂਕਿ ਇਕ ਪੈਮਾਨੇ ਦੇ ਤੌਰ 'ਤੇ ਟੀ. ਪੀ. ਆਰ. ਪ੍ਰੀਵੇਲੇਂਸ ਰੇਟ (ਪ੍ਰਸਾਰ ਦਰ) ਦੇ ਬਰਾਬਰ ਨਹੀਂ ਹੁੰਦਾ, ਜੋ ਪੈਥੋਜਨ ਨਾਲ ਠੀਕ ਪਾਜ਼ੀਟਿਵ-ਮੌਤ ਦਰ ਜਾਂ ਪਾਜ਼ੀਟਿਵ ਤੋਂ ਬਾਅਦ ਕਿੰਨੇ ਲੋਕਾਂ ਦੀ ਮੌਤ ਹੋਈ, ਦਿਖਾਉਂਦਾ ਹੈ। ਆਈ. ਸੀ. ਐੱਮ. ਆਰ. ਟੈਸਟਿੰਗ ਡਾਟਾ ਹਰ ਦਿਨ ਹੋਣ ਵਾਲੇ ਟੈਸਟ ਦੀ ਸੰਖਿਆਂ 'ਚ ਵਾਧਾ ਤੇ ਨਵੇਂ ਕੇਸ 'ਚ ਮਜ਼ਬੂਤ ਨੂੰ ਰਿਲੇਸ਼ਨ (0.98) ਦਿਖਉਂਦਾ ਹੈ। ਇਹ ਦੱਸਦਾ ਹੈ ਕਿ ਜੇਕਰ ਟੈਸਟ ਦੀ ਸੰਖਿਆ ਵਧਾਈ ਜਾਵੇ ਤਾਂ ਕੇਸ ਦੀ ਸੰਖਿਆਂ ਵੀ ਵਧ ਸਕਦੀ ਹੈ। ਭਾਰਤ 'ਚ ਪਹਿਲਾ ਕੇਸ ਜਨਵਰੀ ਦੇ ਆਖਰੀ ਹਫਤੇ 'ਚ ਸਾਹਮਣੇ ਆਇਆ ਸੀ। ਉਸ ਤੋਂ ਬਾਅਦ 4 ਲੱਖ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਤੇ 20 ਅਪ੍ਰੈਲ ਤਕ 17,000 ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ।

Gurdeep Singh

This news is Content Editor Gurdeep Singh