ਭਾਰਤ ਨੇ ਮਿਊਨਿਖ ਸੰਮੇਲਨ ’ਚ ਉਠਾਇਆ ਪੁਲਵਾਮਾ ਹਮਲੇ ਦਾ ਮੁੱਦਾ

02/18/2019 2:29:19 AM

ਮਿਊਨਿਖ/ ਨਵੀਂ ਦਿੱਲੀ, (ਭਾਸ਼ਾ)- ਭਾਰਤ ਨੇ ਮਿਊਨਿਖ ਸੁਰੱਖਿਆ ਸੰਮੇਲਨ ਦੌਰਾਨ ਅਮਰੀਕਾ, ਜਰਮਨ  ਅਤੇ ਰੂਸ ਸਮੇਤ ਕਈ ਹੋਰ ਦੇਸ਼ਾਂ ਨਾਲ ਹੋਈਆਂ ਦੋਪਾਸੜ ਬੈਠਕਾਂ ਵਿਚ ਪੁਲਵਾਮਾ ਅੱਤਵਾਦੀ  ਹਮਲੇ ਦਾ ਮੁੱਦਾ ਉਠਾਇਆ। ਉਕਤ 3 ਦਿਨਾ ਸੰਮੇਲਨ ਐਤਵਾਰ ਖਤਮ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ 55ਵੇਂ ਮਿਊਨਿਖ ਸੁਰੱਖਿਆ ਸੰਮੇਲਨ ਵਿਚ ਭਾਰਤ ਦੇ ਡਿਪਟੀ ਸੁਰੱਖਿਆ  ਸਲਾਹਕਾਰ ਪੰਕਜ ਸਰਨ ਨੇ ਹਿੱਸਾ ਲਿਆ। ਸੰਮੇਲਨ ਵਿਚ 600 ਤੋਂ ਵੱਧ ਪ੍ਰਤੀਨਿਧੀ ਪੁੱਜੇ ਅਤੇ ਉਨ੍ਹਾਂ ਕੌਮਾਂਤਰੀ ਅੱਤਵਾਦ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਸਤਾਰ ਨਾਲ ਚਰਚਾ  ਕੀਤੀ।
ਸਰਨ ਨੇ ਉਕਤ ਸੰਮੇਲਨ ਤੋਂ ਪਹਿਲਾਂ ਕਈ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਦੋਪਾਸੜ  ਬੈਠਕ ਕੀਤੀ, ਜਿਨ੍ਹਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੀ ਜ਼ੋਰਦਾਰ  ਸ਼ਬਦਾਂ ਵਿਚ ਨਿਖੇਧੀ ਕੀਤੀ।

KamalJeet Singh

This news is Content Editor KamalJeet Singh