ਦੇਸ਼ ਭਰ ਦੇ ਕਈ ਇਲਾਕਿਆਂ ''ਚ ਮੌਸਮ ਨੇ ਬਦਲਿਆ ਮਿਜਾਜ਼, ਦਿੱਲੀ-NCR ''ਚ ਬਾਰਿਸ਼

05/03/2020 11:11:26 AM

ਨਵੀਂ ਦਿੱਲੀ-ਦੇਸ਼ ਦੇ ਕਈ ਹਿੱਸਿਆਂ 'ਚ ਮੌਸਮ ਨੇ ਫਿਰ ਮਿਜਾਜ਼ ਬਦਲ ਲਿਆ ਹੈ। ਤੇਜ਼ ਹਵਾਵਾਂ ਅਤੇ ਬਾਰਿਸ਼ ਹੋਣ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਜਾਰੀ ਗਰਮੀ ਤੋਂ ਰਾਹਤ ਮਿਲੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ 'ਚ ਅੱਜ ਭਾਵ ਐਤਵਾਰ ਸਵੇਰ ਤੋਂ ਹੀ ਮੌਸਮ ਬਦਲ ਗਿਆ ਅਤੇ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਰਹੀ ਹੈ।

ਦੱਸ ਦੇਈਏ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ 4-5 ਮਈ ਨੂੰ ਬਾਰਿਸ਼ ਦੀ ਸੰਭਾਵਨਾ ਜਤਾਈ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮੌਸਮ ਵਿਭਾਗ ਨੇ 5 ਮਈ ਨੂੰ ਤੇਜ਼ ਹਨੇਰੀ ਦਾ ਅਲਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ ਹਵਾਵਾਂ ਦੀ ਗਤੀ 50-60 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ।

ਮੌਸਮ ਭਵਿੱਖਬਾਣੀ ਏਜੰਸੀ ਸਕਾਈਮੇਟ ਨੇ ਵੀ ਸ਼ਨੀਵਾਰ ਨੂੰ ਅਗਲੇ 24 ਘੰਟਿਆਂ ਦੌਰਾਨ ਦੇਸ਼ ਦੇ ਪੂਰਬੀ ਅਤੇ ਉੱਤਰੀ ਹਿੱਸਿਆਂ 'ਚ ਬਾਰਿਸ਼ ਦੀ ਉਮੀਦ ਜਤਾਈ ਸੀ। ਸਕਾਈਮੇਟ ਮੁਤਾਬਕ ਉੱਤਰ-ਪੂਰਬ ਭਾਰਤ, ਪੱਛਮੀ ਬੰਗਾਲ, ਬਿਹਾਰ ਦੇ ਪੂਰਬੀ ਭਾਗਾਂ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਉੱਤਰੀ ਪੰਜਾਬ 'ਚ ਹਲਕੀ ਤੋਂ ਮੱਧਮ ਬਾਰਿਸ਼ ਦੇ ਨਾਲ ਇਕ-ਦੋ ਸਥਾਨਾਂ 'ਤੇ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ।

ਇਸ ਤੋਂ ਇਲਾਵਾ ਜੰਮੂ-ਕਸ਼ਮੀਰ,ਲੱਦਾਖ, ਕੇਰਲ, ਕਰਨਾਟਕ, ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ। ਉੱਤਰ-ਪੱਛਮੀ ਰਾਜਸਥਾਨ, ਹਰਿਆਣਾ ਦੇ ਕੁਝ ਹਿੱਸਿਆਂ ਅਤੇ ਪੂਰਬੀ ਉੱਤਰ ਪ੍ਰਦੇਸ਼ 'ਚ ਧੂੜਭਰੀ ਹਨੇਰੀ ਦੇ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ ਜਦਕਿ ਓਡੀਸ਼ਾ ਅਤੇ ਮੱਧਮ ਮਹਾਰਾਸ਼ਟਰ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Iqbalkaur

This news is Content Editor Iqbalkaur