ਡਾਕ ਮਹਿਕਮੇ ਨੇ 3000 ਤੋਂ ਵਧੇਰੇ ਅਹੁਦਿਆਂ 'ਤੇ ਕੱਢੀ ਭਰਤੀ, 10ਵੀਂ ਪਾਸ ਵੀ ਕਰਨ ਅਪਲਾਈ

09/04/2020 12:41:33 PM

ਨਵੀਂ ਦਿੱਲੀ : ਭਾਰਤੀ ਡਾਕ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਭਾਰਤੀ ਡਾਕ ਮਹਿਕਮੇ ਨੇ ਤਾਮਿਲਨਾਡੁ ਪੋਸਟਲ ਸਰਕਲ ਵਿਚ ਗ੍ਰਾਮੀਣ ਡਾਕ ਸੇਵਕਾਂ (GDS) ਦੇ 3000 ਤੋਂ ਵਧੇਰੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਗ੍ਰਾਮੀਣ ਡਾਕ ਸੇਵਕ ਦੇ ਅਹੁਦੇ 'ਤੇ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।

ਅਹੁਦਿਆਂ ਦੀ ਗਿਣਤੀ - 3162 ਅਹੁਦੇ

ਵਿੱਦਿਅਕ ਯੋਗਤਾ
ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ/ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ ਹੱਦ
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਨਿਰਧਾਰਤ ਕੀਤੀ ਗਈ ਹੈ।

ਮਹੱਤਵਪੂਰਣ ਤਾਰੀਖ਼ਾਂ

  • ਅਰਜ਼ੀ ਦੇਣ ਸ਼ੁਰੂਆਤੀ ਤਾਰੀਖ਼ : 01 ਸਤੰਬਰ 2020
  • ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ : 30 ਸਤੰਬਰ 2020


ਅਰਜ਼ੀ ਫ਼ੀਸ
ਸਾਧਾਰਨ, ਓ.ਬੀ.ਸੀ., ਈ.ਡਬਲਯੂ.ਐਸ. ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਭੁਗਤਾਨ ਕਰਨਾ ਹੋਵੇਗਾ, ਜਦੋਂ ਕਿ ਐਸ.ਸੀ./ਐਸ.ਟੀ. ਵਰਗ ਅਤੇ ਬੀਬੀ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਰੱਖੀ ਗਈ ਹੈ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਣ ਲਈ ਮਹਿਕਮੇ ਦੀ ਅਧਿਕਾਰਤ ਵੈਬਸਾਈਟ http://appost.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


cherry

Content Editor

Related News