''ਕੋਰੋਨਾ'' ਤੋਂ ਸਿਹਤਯਾਬ ਹੋਣ ਦੇ ਮਾਮਲੇ ''ਚ ਭਾਰਤ ਨੇ ਬ੍ਰਾਜ਼ੀਲ ਨੂੰ ਛੱਡਿਆ ਪਿੱਛੇ

09/14/2020 3:24:36 PM

ਨਵੀਂ ਦਿੱਲੀ— ਭਾਰਤ ਨੇ ਕੋਰੋਨਾ ਵਾਇਰਸ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਗਿਣਤੀ ਦੇ ਮਾਮਲੇ ਵਿਚ ਸੋਮਵਾਰ ਨੂੰ ਬ੍ਰਾਜ਼ੀਲ ਨੂੰ ਪਿੱਛੇ ਛੱਡ ਦਿੱਤਾ ਹੈ। ਦੇਸ਼ 'ਚ ਹੁਣ ਤੱਕ 37,80,107 ਲੋਕ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਜੌਨ ਹੋਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਮੁਤਾਬਕ ਦੁਨੀਆ ਭਰ 'ਚ 2,90,06,033 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ, ਜਿਨ੍ਹਾਂ 'ਚੋਂ 1,96,25,959 ਲੋਕ ਠੀਕ ਹੋ ਚੁੱਕੇ ਹਨ। ਦੁਨੀਆ ਭਰ 'ਚ ਕੋਰੋਨਾ ਕਾਰਨ ਹੁਣ ਤੱਕ 9,24,105 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਭਾਰਤ 'ਚ ਕੋਵਿਡ-19 ਦੇ ਮਾਮਲੇ 48 ਲੱਖ ਦੇ ਪਾਰ, 80 ਹਜ਼ਾਰ ਦੇ ਕਰੀਬ ਪਹੁੰਚੀ ਮ੍ਰਿਤਕਾਂ ਦੀ ਗਿਣਤੀ

ਦੁਨੀਆ ਭਰ ਦੇ ਕੋਰੋਨਾ ਦੇ ਅੰਕੜਿਆਂ ਦਾ ਸੰਗ੍ਰਹਿ ਕਰ ਰਹੇ ਜੌਨ ਹੋਪਕਿੰਸ ਯੂਨੀਵਰਸਿਟੀ ਦੀ ਸੂਚੀ ਮੁਤਾਬਕ ਭਾਰਤ 'ਚ 37,80,107 ਲੋਕ ਕੋਰੋਨਾ ਤੋਂ ਮੁਕਤ ਹੋ ਚੁੱਕੇ ਹਨ। ਭਾਰਤ ਪਹਿਲੇ ਨੰਬਰ 'ਤੇ ਹੈ। ਦੂਜੇ ਨੰਬਰ 'ਤੇ ਬ੍ਰਾਜ਼ੀਲ (37,23,206) ਅਤੇ ਤੀਜੇ ਨੰਬਰ 'ਤੇ ਅਮਰੀਕਾ (24,51,406) ਹਨ। 

ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਭਾਰਤ 'ਚ ਵਾਇਰਸ ਤੋਂ ਮੁਕਤ ਹੋਣ ਵਾਲਿਆਂ ਦੀ ਦਰ 78 ਫੀਸਦੀ ਤੱਕ ਪਹੁੰਚ ਗਈ ਹੈ, ਜੋ ਦਰਸਾਉਂਦਾ ਹੈ ਕਿ ਭਾਰਤ 'ਚ ਪੀੜਤ ਮਰੀਜ਼ ਤੇਜ਼ੀ ਨਾਲ ਠੀਕ ਹੋ ਰਹੇ ਹਨ। ਮੰਤਰਾਲਾ ਨੇ ਬਿਆਨ ਵਿਚ ਕਿਹਾ ਕਿ ਬੀਤੇ 24 ਘੰਟਿਆਂ ਦੌਰਾਨ 77,512 ਲੋਕ ਠੀਕ ਹੋਏ ਹਨ। ਹੁਣ ਤੱਕ ਕੁੱਲ 37,80,107 ਲੋਕ ਠੀਕ ਹੋ ਚੁੱਕੇ ਹਨ। ਮੰਤਰਾਲਾ ਮੁਤਾਬਕ ਦੇਸ਼ ਵਿਚ ਜਿੰਨੇ ਲੋਕ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ, ਉਨ੍ਹਾਂ 'ਚ ਲੱਗਭਗ 60 ਫੀਸਦੀ ਲੋਕ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਹਨ। ਭਾਰਤ 'ਚ ਹੁਣ ਵੀ 9,86,598 ਲੋਕ ਵਾਇਰਸ ਤੋਂ ਪੀੜਤ ਹਨ। ਦੇਸ਼ 'ਚ 48,46,427 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾ ਚੁੱਕੇ ਹਨ।


Tanu

Content Editor

Related News