ਮਾਨਸੂਨ ਦੀ ਕਮੀ ਨਾਲ ਅੱਧੇ ਭਾਰਤ ''ਚ ਸੋਕੇ ਦਾ ਅਲਰਟ

05/29/2019 3:23:40 PM

ਨਵੀਂ ਦਿੱਲੀ— ਪਾਣੀ ਦੀ ਕਮੀ ਕਾਰਨ ਜ਼ਮੀਨ ਬੰਜਰ ਹੋ ਜਾਂਦੀ ਹੈ। ਖੇਤੀ ਲਈ ਉੱਚਿਤ ਪਾਣੀ ਨਾ ਮਿਲਣ ਕਾਰਨ ਸੋਕੇ ਵਰਗਾ ਗੰਭੀਰ ਸੰਕਟ ਖੜ੍ਹਾ ਹੋ ਜਾਂਦਾ ਹੈ। ਕਿਸਾਨਾਂ ਨੂੰ ਫਸਲਾਂ ਨੂੰ ਉਗਾਉਣ ਸਮੇਂ ਸੋਕੇ ਜਿਹੀ ਗੰਭੀਰ ਸਮੱਸਿਆ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇਹ ਹੈਰਾਨੀਜਨਕ ਤੱਥ ਹੈ ਕਿ ਦੇਸ਼ ਦੇ 40 ਫੀਸਦੀ ਤੋਂ ਵਧ ਖੇਤਰਾਂ ਨੂੰ ਸੋਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਸ ਕਰ ਕੇ ਦੱਖਣੀ ਹਿੱਸੇ ਨੂੰ ਸੋਕੇ ਜਿਹੀ ਗੰਭੀਰ ਸਥਿਤੀ ਨਾਲ ਨਜਿੱਠਣਾ ਪਵੇਗਾ। ਆਈ. ਆਈ. ਟੀ., ਗਾਂਧੀਨਗਰ ਵਲੋਂ ਚਲਾਏ ਜਾ ਰਹੇ 'ਡਰੌਟ ਅਰਲੀ ਵਾਰਨਿੰਗ ਸਿਸਟਮ' ਮੁਤਾਬਕ ਇਹ ਗੱਲ ਸਾਹਮਣੇ ਆਈ ਹੈ। ਵੀਰਵਾਰ ਯਾਨੀ ਕਿ 30 ਮਈ ਨਵੀਂ ਸਰਕਾਰ ਸਹੁੰ ਚੁੱਕਣ ਜਾ ਰਹੀ ਹੈ। ਸਰਕਾਰ ਦੀਆਂ ਤਰਜੀਹਾਂ 'ਚ ਸੂਬਿਆਂ ਦੀ ਮਦਦ ਕਰਨਾ ਸ਼ਾਮਲ ਹੋਵੇਗਾ। ਇਹ ਵੱਡਾ ਸਵਾਲ ਬਣਦਾ ਹੈ ਕਿ ਸੋਕੇ ਜਿਹੇ ਗੰਭੀਰ ਸੰਕਟ ਨਾਲ ਨਵੀਂ ਸਰਕਾਰ ਕਿਵੇਂ ਨਜਿੱਠਦੀ ਹੈ।

ਦੇਸ਼ ਵਿਚ ਤਕਰੀਬਨ ਦੋ-ਤਿਹਾਈ ਖੇਤਰ 'ਚ ਬਾਰਸ਼ ਦੀ ਘਾਟ ਰਹੀ ਹੈ, ਇਸ ਦਾ ਕਾਰਨ ਹੈ ਕਿ ਬਹੁਤ ਘੱਟ ਬਾਰਸ਼ ਰਿਕਾਰਡ ਕੀਤੀ ਗਈ ਹੈ। ਪਿਛਲੇ 6 ਸਾਲਾਂ ਵਿਚ ਪ੍ਰੀ-ਮਾਨਸੂਨ ਬਾਰਸ਼ ਦੀ ਸਭ ਤੋਂ ਗੰਭੀਰ ਸਥਿਤੀ ਦੇਖਣ ਨੂੰ ਮਿਲੀ ਹੈ। ਪ੍ਰੀ-ਮਾਨਸੂਨ ਬਾਰਸ਼ ਮਾਰਚ ਅਤੇ ਮਈ ਵਿਚਕਾਰ ਹੁੰਦੀ ਹੈ। ਦੇਸ਼ ਭਰ 'ਚ ਇਸ ਦੀ ਕਮੀ 23 ਫੀਸਦੀ ਰਹੀ ਹੈ। ਦੱਖਣੀ ਸੂਬਿਆਂ ਵਿਚ ਇਸ ਸਮੇਂ ਦੌਰਾਨ 49 ਫੀਸਦੀ ਬਾਰਸ਼ ਦੀ ਘਾਟ ਰਹੀ, ਜੋ ਕਿ ਬਹੁਤ ਗੰਭੀਰ ਸਥਿਤੀ ਹੈ। ਮਾਨਸੂਨ ਦੇ ਸਮੇਂ ਸਿਰ ਆਉਣ ਨਾਲ ਖੇਤਰੀ ਕਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਬਾਰਸ਼ ਮਿੱਟੀ ਦੀ ਨਮੀ ਦੇ ਪੱਧਰ 'ਚ ਸੁਧਾਰ ਕਰ ਸਕਦੀ ਹੈ ਪਰ ਪ੍ਰੀ-ਮਾਨਸੂਨ ਦੀ ਕਮੀ ਕਾਰਨ ਪੇਂਡੂ ਖੇਤਰਾਂ ਵਿਚ ਸੋਕੇ ਦੀ ਸਥਿਤੀ ਗੰਭੀਰ ਹੈ ਅਤੇ ਸ਼ਹਿਰਾਂ ਵਿਚ ਪਾਣੀ ਦੀ ਕਮੀ ਹੋ ਗਈ ਹੈ।


Tanu

Content Editor

Related News