ਮਣੀਪੁਰ : ਮਿਆਂਮਾਰ-ਭਾਰਤ ਸਰਹੱਦ ''ਤੇ ਲੱਗੇ ਭੂਚਾਲ ਦੇ ਝਟਕੇ

12/23/2017 10:47:39 PM

ਮਣੀਪੁਰ— ਅੱਜ ਰਾਤ ਭਾਰਤ-ਮਿਆਂਮਾਰ ਹੱਦ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤ ਮਿਆਂਮਾਰ 'ਚ ਸ਼ਨੀਵਾਰ ਰਾਤ 9.15 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੌਰਾਨ ਭੂਚਾਲ ਆਉਣ ਤੋਂ ਬਾਅਦ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਏ। 
ਭੂਚਾਲ ਦੀ ਤੀਬਰਤਾ 4.9 ਮਾਪੀ ਗਈ। ਹਾਲਾਂਕਿ ਅਜੇ ਤਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਆਈ ਹੈ।