ਰੂਸ ਤੇ ਅਮਰੀਕਾ ਵਿਚਾਲੇ Cold War ਹੋਣ ਨਾਲ ਭਾਰਤ ਨੂੰ ਹੋ ਸਕਦੈ ਨੁਕਸਾਨ

04/01/2018 4:31:26 AM

ਵਾਸ਼ਿੰਗਟਨ — ਗਲੋਬਲ ਕੂਟਨੀਤੀ ਦੇ ਮੰਚ 'ਤੇ 'ਸ਼ੀਤ ਯੁੱਧ' ਜਿਹਾ ਮਾਹੌਲ ਬਣ ਰਿਹਾ ਹੈ। ਰੂਸ ਦੇ ਸਾਬਕਾ ਜਾਸੂਸ ਸਰਗੇਈ ਸਕੀਰਪਲ ਅਤੇ ਉਸ ਦੀ ਧੀ ਨੂੰ ਜ਼ਹਿਰ ਦੇਣ ਤੋਂ ਬਾਅਦ ਤੋਂ ਸ਼ੁਰੂ ਹੋਇਆ ਵਿਵਾਦ ਪੂਰੀ ਤਰ੍ਹਾਂ ਨਾਲ ਕੂਟਨੀਤਕ ਯੁੱਧ 'ਚ ਬਦਲ ਚੁੱਕਿਆ ਹੈ। ਇਕ ਪਾਸੇ ਅਮਰੀਕਾ-ਬ੍ਰਿਟੇਨ ਅਤੇ ਉਨ੍ਹਾਂ ਦੇ ਸਹਿਯੋਗੀ ਦੇਸ਼ਾਂ ਨੇ ਰੂਸ ਦੇ ਡਿਪਲੋਮੈਟਾਂ ਨੂੰ ਆਪਣੇ-ਆਪਣੇ ਦੇਸ਼ 'ਚੋਂ ਕੱਢ ਰਹੇ ਹਨ ਤਾਂ ਇਸ ਦੀ ਜਵਾਬੀ ਕਾਰਵਾਈ 'ਚ ਰੂਸ ਵੀ ਇਨ੍ਹਾਂ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਰਿਹਾ ਹੈ। ਭਾਰਤ ਸਰਕਾਰ ਨੇ ਜਨਤਕ ਤੌਰ 'ਤੇ ਹਲੇਂ ਕੋਈ ਬਿਆਨ ਨਹੀਂ ਦਿੱਤਾ ਹੈ ਪਰ ਜਾਣਕਾਰ ਮੰਨ ਰਹੇ ਹਨ ਇਹ ਹਾਲਾਤ ਭਾਰਤ ਦੀ ਕੂਟਨੀਤੀ ਦੇ ਰਣਨੀਤੀਕਾਰਾਂ ਲਈ ਜ਼ਿਆਦਾ ਚੁਣੌਤੀਪੂਰਣ ਹੈ।
ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਜੇਕਰ ਇਹ ਵਿਵਾਦ ਹੋਰ ਵਧਦਾ ਹੈ ਤਾਂ ਇਸ ਦਾ ਭਾਰਤ ਦੀ ਕੂਟਨੀਤੀ 'ਤੇ ਦੁਹਰਾ ਅਸਰ ਪਵੇਗਾ। ਸਭ ਤੋਂ ਪਹਿਲਾਂ ਤਾਂ ਅਜੇ ਆਰਥਿਕ ਅਤੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਭਾਰਤ ਲਈ ਇਨ੍ਹਾਂ ਦਗੋਹਾਂ ਖੇਮਾਂ ਦੀ ਜ਼ਰੂਰਤ ਹੈ। ਰੂਸ 'ਤੇ ਜੇਕਰ ਭਾਰਤ ਆਪਣੀ ਜ਼ਰੂਰਤਾਂ ਦੀ 70 ਫੀਸਦੀ ਸਪਲਾਈ ਦੇ ਲਈ ਨਿਰਭਰ ਹੈ ਤਾਂ ਅਮਰੀਕਾ ਦੇ ਨਾਲ ਜਿਸ ਤਰ੍ਹਾਂ ਹਰ ਖੇਤਰ 'ਚ ਸਬੰਧ ਨਾਲ ਤੇਜ਼ੀ ਨਾਲ ਮਜ਼ਬੂਤ ਹੋ ਰਹੇ ਹਨ ਉਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਭਾਰਤ ਲਈ ਵੱਡੀ ਚੁਣੌਤੀ ਉਦੋਂ ਆਵੇਗੀ ਜਦੋਂ ਰੂਸ ਅਮਰੀਕੀ ਦਬਾਅ 'ਚ ਚੀਨ ਦੇ ਨਾਲ ਆਪਣੇ ਗਠਜੋੜ ਨੂੰ ਹੋਰ ਮਜ਼ਬੂਤ ਕਰ ਲਵੇ। ਰੂਸ ਅਤੇ ਚੀਨ ਦੇ ਰਿਸ਼ਤਿਆਂ 'ਚ ਆਈ ਦਰਾਰ ਨੂੰ ਲੈ ਕੇ ਭਾਰਤ ਪਹਿਲਾਂ ਤੋਂ ਹੀ ਚਿੰਤਤ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਨੇ ਜਿਸ ਤਰ੍ਹਾਂ ਨਾਲ ਰੂਸ ਖਿਲਾਫ ਹਮਲਾਵਰ ਰਵੱਈਆ ਤਿਆਰ ਕੀਤਾ ਹੈ ਉਸ ਨਾਲ ਰੂਸ ਨੂੰ ਲੈ ਕੇ ਦੂਜੇ ਪੱਛਮੀ ਦੇਸ਼ਾਂ ਹੋਰ ਹਮਲਾਵਰ ਹੋਣਗੇ।
ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੋਹਾਂ ਦੇਸ਼ਾਂ ਦੇ ਨਾਲ ਭਾਰਤ ਦੀਆਂ ਕੁਝ ਅਹਿਮ ਬੈਠਕਾਂ ਦਾ ਦੌਰ ਜਲਦ ਸ਼ੁਰੂ ਹੋਣ ਵਾਲਾ ਹੈ। ਭਾਰਤ ਅਤੇ ਅਮਰੀਕਾ ਦੇ ਰਣਨੀਤਕ ਰਿਸ਼ਤਿਆਂ ਦੀ ਦਿਸ਼ਾ ਤੈਅ ਕਰਨ ਲਈ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਰੱਖਿਆ ਮੰਤਰੀਆਂ ਦੀ ਅਗਵਾਈ 'ਚ ਪਹਿਲੀ ਬੈਠਕ ਦੇ ਆਖਿਰ ਤੱਕ ਹੋ ਸਕਦੀ ਹੈ। ਅਮਰੀਕਾ 'ਚ ਵਿਦੇਸ਼ ਮੰਤਰੀ ਬਦਲੇ ਜਾਣ ਨਾਲ ਇਸ 'ਚ ਕੁਝ ਦੇਰੀ ਹੋ ਰਹੀ ਹੈ। ਦੂਜੇ ਪਾਸੇ ਅਗਲੇ ਹਫਤੇ ਭਾਰਤ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਰੂਸ ਦੀ ਯਾਤਰਾ 'ਤੇ ਜਾ ਰਹੀ ਹੈ, ਜਿੱਥੇ ਅਹਿਮ ਰੱਖਿਆ ਸੌਦਿਆਂ 'ਤੇ ਗੱਲ ਹੋਣੀ ਹੈ। ਜੂਨ 2018 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਫੈਡਰਲ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ 'ਚ ਮੁਲਾਕਾਤ ਹੋਵੇਗੀ ਅਤੇ ਭਾਰਤ ਰੂਸ ਰਣਨੀਤਕ ਹਿੱਸੇਦਾਰੀ ਗੱਲਬਾਤ ਵੀ ਇਸ ਦੇ ਨੇੜੇ-ਤੇੜੇ ਹੋਵੇਗੀ। ਜ਼ਾਹਿਰ ਹੈ ਕਿ ਭਾਰਤ 'ਤੇ ਦੋਹਾਂ ਪੱਖਾਂ ਦਾ ਦਬਾਅ ਹੋਵੇਗਾ।