LAC ''ਤੇ ਫੜੇ ਹਏ ਚੀਨੀ ਫ਼ੌਜੀ ਨੂੰ ਭਾਰਤੀ ਫ਼ੌਜ ਨੇ ਭੇਜਿਆ ਵਾਪਸ

01/11/2021 12:37:29 PM

ਜੰਮੂ- ਭਾਰਤ ਨੇ ਲੱਦਾਖ 'ਚ ਸਰਹੱਦ 'ਤੇ ਫੜੇ ਗਏ ਚੀਨੀ ਫ਼ੌਜੀ ਨੂੰ ਵਾਪਸ ਕਰ ਦਿੱਤਾ ਹੈ। ਭਾਰਤੀ ਫ਼ੌਜ ਨੇ ਫੜੇ ਗਏ ਚੀਨ ਦੇ ਫ਼ੌਜੀ ਨੂੰ ਚੁਸ਼ੁਲ ਮੋਲਡੋ ਸਰਹੱਦ ਪੁਆਇੰਟ 'ਤੇ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਅੱਜ ਯਾਨੀ ਸੋਮਵਾਰ ਨੂੰ 10 ਵਜੇ ਸੌਂਪ ਦਿੱਤਾ। 8 ਜਨਵਰੀ ਦੀ ਸਵੇਰ ਇਹ ਫ਼ੌਜੀ ਪੈਂਗੋਂਗ ਝੀਲ ਦੇ ਦੱਖਣ 'ਚ ਐੱਲ.ਏ.ਸੀ. ਨੂੰ ਪਾਰ ਕੇ ਭਾਰਤੀ ਸਰਹੱਦ 'ਚ ਆ ਗਿਆ ਸੀ। ਉੱਥੇ ਤਾਇਨਾਤ ਭਾਰਤੀ ਜਵਾਨਾਂ ਨੇ ਇਸ ਚੀਨੀ ਫ਼ੌਜੀ ਨੂੰ ਗ੍ਰਿਫ਼ਤਾਰ ਕਰ ਲਿਆ। ਚੀਨ ਦੇ ਫ਼ੌਜੀ ਨਾਲ ਤੈਅ ਪ੍ਰਕਿਰਿਆ ਦੇ ਅਧੀਨ ਕਾਰਵਾਈ ਕੀਤੀ ਗਈ। ਜਿਨ੍ਹਾਂ ਸਥਿਤੀਆਂ 'ਚ ਚੀਨੀ ਫ਼ੌਜੀ ਐੱਲ.ਏ.ਸੀ. ਪਾਰ ਕਰ ਕੇ ਭਾਰਤੀ ਸਰਹੱਦ 'ਚ ਦਾਖ਼ਲ ਹੋਇਆ, ਇਸ ਦੀ ਵੀ ਜਾਂਚ ਕੀਤੀ ਗਈ। ਦੂਜੇ ਪਾਸੇ ਚੀਨੀ ਫ਼ੌਜੀ ਦੇ ਭਾਰਤੀ ਸਰਹੱਦ 'ਚ ਦਾਖ਼ਲ ਹੋਣ 'ਤੇ ਚੀਨ ਨੇ ਕਿਹਾ ਕਿ ਉਸ ਦਾ ਜਵਾਨ ਹਨ੍ਹੇਰੇ 'ਚ ਭਟਕ ਕੇ ਭਾਰਤੀ ਇਲਾਕੇ 'ਚ ਦਾਖ਼ਲ ਹੋ ਗਿਆ ਸੀ। ਚੀਨ ਨੇ ਭਾਰਤ ਤੋਂ ਆਪਣੇ ਫ਼ੌਜੀ ਨੂੰ ਵਾਪਸ ਕਰਨ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਅੱਜ ਭਾਰਤ ਨੇ ਚੀਨ ਦੇ ਫ਼ੌਜੀ ਨੂੰ ਪੀ.ਐੱਲ.ਏ. ਤੋਂ ਹਵਾਲੇ ਕਰ ਦਿੱਤੇ।

ਇਹ ਵੀ ਪੜ੍ਹੋ : ਸਿਆਚਿਨ-ਲੱਦਾਖ 'ਚ ਤਾਇਨਾਤ ਜਵਾਨਾਂ ਨੂੰ ਠੰਡ ਤੋਂ ਬਚਾਏਗੀ DRDO ਵਲੋਂ ਬਣਾਈ ਇਹ ਖ਼ਾਸ ਡਿਵਾਈਸ

ਇਕ ਸਾਲ ਦੇ ਅੰਦਰ ਇਹ ਦੂਜਾ ਮਾਮਲਾ ਹੈ, ਜਦੋਂ ਚੀਨੀ ਫ਼ੌਜੀ ਭਟਕ ਨੇ ਭਾਰਤੀ ਇਲਾਕੇ 'ਚ ਆਏ ਅਤੇ ਬਾਅਦ 'ਚ ਭਾਰਤੀ ਫ਼ੌਜੀਆਂ ਨੇ ਉਸ ਨੂੰ ਚੀਨੀ ਫ਼ੌਜ ਨੂੰ ਵਾਪਸ ਕਰ ਦਿੱਤਾ। ਇਸ ਤੋਂ ਪਹਿਲਾਂ, ਭਾਰਤੀ ਫ਼ੌਜ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਪੂਰਬੀ ਲੱਦਾਖ ਦੇ ਚੁਮਾਰ-ਡੇਮਚੋਕ ਇਲਾਕੇ 'ਚ ਪੀ.ਐੱਲ.ਏ. ਦੇ ਇਕ ਫ਼ੌਜੀ ਨੂੰ ਫੜਿਆ ਸੀ। ਚੀਨੀ ਫ਼ੌਜੀ ਵਾਂਗ ਜਾ ਲੋਂਗ ਭਟਕ ਕੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਪਾਰ ਕਰ ਕੇ ਭਾਰਤੀ ਸਰਹੱਦ 'ਚ ਆਇਆ ਸੀ। ਬਾਅਦ 'ਚ ਉਸ ਨੂੰ ਚੀਨ ਨੂੰ ਸੌਂਪ ਦਿੱਤਾ ਗਿਆ ਸੀ। 

ਨੋਟ : ਭਾਰਤੀ ਫ਼ੌਜ ਦੇ ਇਸ ਕਦਮ ਬਾਰੇ ਕੀ ਹੈ ਤੁਹਾਡੀ ਰਾਏ?

DIsha

This news is Content Editor DIsha