ਅੱਤਵਾਦ ਨਾਲ ਨਜਿੱਠਣ ਲਈ ਇਕਜੁੱਟ ਹੋਏ ਭਾਰਤ, ਜਾਪਾਨ, ਅਮਰੀਕਾ ਤੇ ਆਸਟ੍ਰੇਲੀਆ

11/13/2017 4:01:03 PM

ਮਨੀਲਾ(ਬਿਊਰੋ)— ਭਾਰਤ, ਅਮਰੀਕਾ ਜਾਪਾਨ ਅਤੇ ਆਸਟ੍ਰੇਲੀਆ ਨੇ ਪਹਿਲੀ ਵਾਰ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਵਿਚ ਇਕ ਬੈਠਕ ਵਿਚ ਭਾਰਤ-ਪ੍ਰਸ਼ਾਂਤ ਖੇਤਰ ਅਤੇ ਉਸ ਦੇ ਭਵਿੱਖ ਦੀ ਸਥਿਤੀ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਇਥੇ ਇਕ ਬਿਆਨ ਵਿਚ ਕਿਹਾ ਕਿ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮਾਮਲਿਆਂ ਦੇ ਅਧਿਕਾਰੀ 12 ਨਵੰਬਰ ਨੂੰ ਭਾਰਤ-ਪ੍ਰਸ਼ਾਂਤ ਖੇਤਰ ਵਿਚ ਸਾਂਝਾ ਹਿੱਤ ਦੇ ਮੁੱਦਿਆਂ 'ਤੇ ਗੱਲਬਾਤ ਲਈ ਮਨੀਲਾ ਵਿਚ ਮਿਲੇ। ਇਨ੍ਹਾਂ ਵਿਚਕਾਰ ਦੀਆਂ ਚਰਚਾਵਾਂ ਆਪਸੀ ਅਤੇ ਹੋਰ ਭਾਗੀਦਾਰਾਂ ਨਾਲ ਸਾਂਝਾ ਕੀਤੇ ਜਾਣ ਵਾਲੇ ਵਧਦੇ ਸੰਪਰਕ ਖੇਤਰ ਵਿਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਵਧਾਵਾ ਦੇਣ 'ਤੇ ਕੇਂਦਰਿਤ ਸੀ।
ਛਾਇਆ ਰਿਹਾ ਅੱਤਵਾਦ ਦਾ ਮੁੱਦਾ
ਬਿਆਨ ਮੁਤਾਬਕ ਇਸ ਦੌਰਾਨ ਇਨ੍ਹਾਂ ਵਿਚਕਾਰ ਸਹਿਮਤੀ ਬਣੀ ਕਿ ਇਕ ਸੁਤੰਤਰ, ਖੁੱਲ੍ਹਾ, ਖੁਸ਼ਹਾਲੀ ਅਤੇ ਸਹਿਭਾਗੀ ਭਾਰਤ-ਪ੍ਰਸ਼ਾਂਤ ਖੇਤਰ ਸਾਰੇ ਦੇਸ਼ਾਂ ਅਤੇ ਵੱਡੇ ਪੈਮਾਨੇ 'ਤੇ ਦੁਨੀਆ ਦੇ ਲੰਬੇ ਸਮੇਂ ਦੇ ਹਿੱਤਾਂ ਲਈ ਕੰਮ ਕਰ ਸਕਦਾ ਹੈ। ਇਹ ਬੈਠਕ ਅਜਿਹੇ ਸਮੇਂ ਵਿਚ ਆਯੋਜਿਤ ਕੀਤੀ ਗਈ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਫਿਲੀਪੀਨਸ ਦੀ ਤਿੰਨ ਦਿਨੀਂ ਯਾਰਤਾ ਲਈ ਗਏ ਹਨ। ਉਹ ਇਸ ਯਾਤਰਾ ਦੌਰਾਨ ਮੰਗਲਵਾਰ ਨੂੰ ਭਾਰਤ-ਆਸਿਆਨ ਸ਼ਿਖਰ ਸੰਮੇਲਨ ਅਤੇ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਵਿਚ ਭਾਗ ਲੈਣਗੇ। ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਬਿਆਨ ਮੁਤਾਬਕ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਅੱਤਵਾਦ ਦੀ ਸਾਂਝਾ ਚੁਣੌਤੀਆਂ ਅਤੇ ਸਬੰਧਾਂ ਦੇ ਪ੍ਰਸਾਰ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੀ 'ਐਕਟ ਈਸਟ' ਨੀਤੀ ਇਸ ਖੇਤਰ ਵਿਚ ਸਾਡੇ ਕੰਮਾਂ 'ਤੇ ਆਧਾਰਿਤ ਹੈ। ਇਸ ਦੌਰਾਨ ਚਾਰੇ ਦੇਸ਼ ਆਪਣੀ ਚਾਰ-ਪੱਖੀ ਗੱਲਬਾਤ ਨੂੰ ਪੂਨਰਜੀਵਿਤ ਕਰਨ ਦਾ ਕੰਮ ਕਰ ਰਹੇ ਹਨ। ਮਨੀਲਾ ਵਿਚ ਸੋਮਵਾਰ ਨੂੰ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਤੋਂ ਬਾਹਰ ਇਨ੍ਹਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਇਕ ਹੋਰ ਬੈਠਕ ਹੋਣ ਦੀ ਸੰਭਾਵਨਾ ਹੈ।