ਹਿੰਦੁਆਂ ਕਾਰਨ ਨਹੀਂ, ਸੰਵਿਧਾਨ ਕਾਰਨ ਸੈਕੁਲਰ ਹੈ ਭਾਰਤ : ਓਵੈਸੀ

12/16/2019 7:44:42 PM

ਨਵੀਂ ਦਿੱਲੀ — ਏਜੰਡਾ ਅੱਜਤਕ ਦੇ ਸੈਸ਼ਨ 'ਨਾਗਰਿਕਤਾ ਦਾ ਧਰਮ' 'ਚ ਕੇਂਦਰੀ ਘੱਟ ਗਿਣਤੀਆਂ ਮਾਮਲੇ ਦੇ ਮੰਤਰੀ ਅੱਬਾਸ ਨਕਵੀ ਅਤੇ ਏ.ਆਈ.ਐੱਮ.ਆਈ.ਐੱਮ. ਦੇ ਪ੍ਰਧਾਨ ਅਸਦੁਦੀਨ ਓਵੈਸੀ ਵਿਚਾਲੇ ਤੀਖੀ ਬਹਿਸ ਹੋਈ। ਦੋਵਾਂ ਨੇਤਾਵਾਂ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ.ਆਰ.ਸੀ. ਦੇ ਮੁੱਦੇ 'ਤੇ ਪੂਰਣ ਤਰੀਕੇ ਨਾਲ ਆਪਣਾ ਪੱਖ ਰੱਖਿਆ। ਇਕ ਪਾਸੇ ਨਕਵੀ ਨੇ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਪਿੱਛੇ ਸਰਕਾਰ ਦੇ ਇਰਾਦੇ ਬਾਰੇ ਦੱਸਿਆ। ਉਥੇ ਹੀ ਦੂਜੇ ਪਾਸੇ ਓਵੈਸੀ ਨੇ ਇਸ ਦਾ ਵਿਰੋਧ ਕਰਦੇ ਹੋਏ ਇਨ੍ਹਾਂ ਦੀ ਕਮੀਆਂ ਵੱਲ ਸਰਕਾਰ ਦਾ ਧਿਆਨ ਖਿੱਚਿਆਂ।

ਓਵੈਸੀ ਨੇ ਕਿਹਾ ਕਿ ਸਾਨੂੰ ਤਿੰਨ ਮੁਲਕਾਂ ਦੇ ਘੱਟ ਗਿਣਤੀ ਹਿੰਦੁਆਂ ਨੂੰ ਨਾਗਰਿਕਤਾ ਦੇਣ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ, ਸਰਕਾਰ ਚਾਹੇ ਤਾਂ ਪਾਕਿਸਤਾਨ ਦੇ ਸਾਰੇ ਹਿੰਦੁਆਂ ਨੂੰ ਬੁਲਾ ਕੇ ਨਾਗਰਿਕਤਾ ਦੇ ਸਕਦੀ ਹੈ ਪਰ ਮਜਹਬੀ ਆਧਾਰ 'ਤੇ ਜੋ ਕਾਨੂੰਨ ਲਾਗੂ ਹੋਇਆ ਹੈ ਉਹ ਸੰਵਿਧਾਨ ਦੇ ਖਿਲਾਫ ਹੈ। ਕੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜਾਣਕਾਰੀ ਨਹਿਰੂ, ਅੰਬੇਡਕਰ, ਸਰਦਾਰ ਪਟੇਲ ਅਤੇ ਰਾਜੇਂਦਰ ਪ੍ਰਸਾਦ ਤੋਂ ਵੀ ਜ਼ਿਆਦਾ ਹੈ, ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਸੀ। ਜੋ ਕੰਮ ਇਨ੍ਹਾਂ ਲੋਕਾਂ ਨੇ ਨਹੀਂ ਕੀਤਾ ਉਹ ਇਹ ਕਰਨ ਜਾ ਰਹੇ ਹਨ।

Inder Prajapati

This news is Content Editor Inder Prajapati