ਗਲੋਬਲ ਵਾਰਮਿੰਗ ਕਾਰਨ ਠੰਡਕ ਦੀ ਘਾਟ ਨਾਲ ਲੜ ਰਿਹੈ ਭਾਰਤ

07/18/2018 1:11:20 AM

ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਦੀ ਅਗਵਾਈ ਵਿਚ ਕੀਤੇ ਗਏ ਇਕ ਅਧਿਐਨ ਵਿਚ ਇਹ ਪਾਇਆ ਗਿਆ ਹੈ ਕਿ ਭਾਰਤ ਉਨ੍ਹਾਂ 9 ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਵਿਚ ਸ਼ਾਮਲ ਹੈ, ਜਿਥੇ ਗਲੋਬਲ ਵਾਰਮਿੰਗ ਕਾਰਨ ਠੰਡਕ ਦੀ ਘਾਟ ਕਾਰਨ ਸਿਹਤ ਅਤੇ ਜਲਵਾਯੂ ਨੂੰ ਖਤਰਾ ਬਣਿਆ ਹੋਇਆ ਹੈ।
ਅਧਿਐਨ 'ਚ ਪਾਇਆ ਗਿਆ ਕਿ ਰਣਨੀਤੀਕਾਰਾਂ ਨੂੰ ਆਪਣੇ ਦੇਸ਼ਾਂ ਵਿਚ ਤੁਰੰਤ ਰਾਹਤ ਤੱਕ ਪਹੁੰਚ ਵਧਾਉਣ ਲਈ ਕਦਮ ਚੁੱਕਣਾ ਚਾਹੀਦਾ ਹੈ, ਕਿਉਂਕਿ ਵੱਧ ਸਰਗਰਮ ਅਤੇ ਇੰਟੀਗ੍ਰੇਟਿਡ ਨੀਤੀ ਬਣਾਉਣ ਲਈ ਇਕ ਤੱਥ ਆਧਾਰ ਮੌਜੂਦ ਹੈ। ਸਸਟੇਨੇਬਲ ਐਨਰਜੀ ਫਾਰ ਆਲ (ਐੱਸ. ਈ. ਫਾਰ. ਏ. ਐੱਲ. ਐੱਲ.) ਦੀ ਕੱਲ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਦਯੋਗਪਤੀਆਂ, ਸਰਕਾਰਾਂ ਅਤੇ ਫਾਇਨਾਂਸਰਾਂ ਨੂੰ ਸਾਰਿਆਂ ਲਈ ਟਿਕਾਊ ਵਧੀਆ ਹੱਲ ਪ੍ਰਦਾਨ ਕਰਨ ਅਤੇ ਉਸ 'ਤੇ ਕੰਮ ਕਰਨ ਵਿਚ ਸਹਿਯੋਗ ਕਰਨਾ ਚਾਹੀਦਾ ਹੈ।