ਪ੍ਰਾਇਵੇਟ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, ਜਾਣੋ ਇਸ ਸਾਲ ਕਿੰਨੀ ਵਧੇਗੀ ਤਨਖਾਹ

02/20/2020 12:30:09 AM

ਨਵੀਂ ਦਿੱਲੀ— ਇਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਭਾਰਤੀ ਉਦਯੋਗ ਜਗਤ 2020 ਦੇ ਮੌਜੂਦਾ ਸਮੀਖਿਆ ਸੈਸ਼ਨ 'ਚ ਕਰਮਚਾਰੀਆਂ ਲਈ ਡਬਲ ਡਿਜੀਟ 'ਚ ਤਨਖਾਹ ਵਾਧਾ ਕਰ ਸਕਦਾ ਹੈ। ਇਹ ਵਾਧਾ 2019 ਦੀ ਸਲਾਨਾ ਵਾਧਾ ਦਰ ਤੋਂ ਉੱਚੀ ਹੋਵੇਗੀ। ਸਰਵੇਖਣ 'ਚ ਜ਼ਿਆਦਾਤਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੱਧ ਵਰਗ ਦੇ ਪੇਸ਼ੇਵਰੰ ਨੂੰ 20 ਤੋਂ 30 ਫੀਸਦੀ ਤਕ ਵਾਧਾ ਤਨਖਾਹ ਹਾਸਲ ਹੋ ਸਕਦਾ ਹੈ। ਟਾਈਮ ਜਾਬ ਦੇ ਤਾਜਾ ਸਰਵੇਖਣ ਮੁਤਾਬਕ ਉਦਯੋਗਾਂ ਦੇ ਵੱਖ-ਵੱਖ ਖੇਤਰਾਂ 'ਚ 30 ਫੀਸਦੀ ਤਕ ਵਾਧਾ ਤਨਖਾਹ ਦਰਜ ਕੀਤੀ ਜਾ ਸਕਦੀ ਹੈ। ਸਰਵੇਖਣ 'ਚ 1,296 ਨਿਯੁਕਤੀ ਪ੍ਰਬੰਧਕਾਂ ਤੋਂ 2020 ਨੂੰ ਲੈ ਕੇ ਉਨ੍ਹਾਂ ਦੀ ਪ੍ਰਤੀਕਿਰਿਆ ਪੁੱਛੀ ਗਈ । ਵੱਖ-ਵੱਖ ਖੇਤਰਾਂ 'ਚ ਕੰਮ ਕਰ ਰਹੇ ਇਨ੍ਹਾਂ ਪ੍ਰਬੰਧਕਾਂ 'ਚੋਂ 80 ਫੀਸਦੀ ਨੇ ਦੱਸਿਆ ਕਿ 2020 'ਚ ਕਰੀਬ ਔਸਤ ਤਨਖਾਹ ਮੁਲਾਂਕਣ ਪਿਛਲੇ ਸਾਲ ਦੇ ਮੁਕਾਬਲੇ ਉੱਚਾ ਹੀ ਰਹੇਗਾ।

ਤਨਖਾਹ ਵਾਧੇ ਦੇ ਮਾਮਲੇ 'ਚ ਬੈਂਗਲੁਰੂ ਸਭ ਤੋਂ ਅੱਗੇ
ਸਰਵੇਖਣ 'ਚ 41 ਫੀਸਦੀ ਮਨੁੱਖੀ ਸਰੋਤ ਪ੍ਰਬੰਧਕਾਂ ਨੇ ਕਿਹਾ ਹੈ ਕਿ ਸਥਾਨ ਦੇ ਹਿਸਾਬ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਸੂਚਨਾ ਤਕਨੀਕੀ ਰਾਜਧਾਨੀ ਬੈਂਗਲੁਰੂ ਇਸ ਸਾਲ ਤਨਖਾਹ ਵਾਧੇ ਦੇ ਮਾਮਲੇ 'ਚ ਸਭ ਤੋਂ ਅੱਗੇ ਹੋਵੇਗੀ। ਇਸ ਤੋਂ ਬਾਅਦ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਅਤੇ ਮੁੰਬਈ ਦੇ ਪੇਸ਼ੇਵਰਾਂ ਦੀ ਤਨਾਖਾਹ ਵਾਧੇ ਦੇ ਮਾਮਲੇ 'ਚ ਕ੍ਰਮਸ਼ ਦੂਜਾ ਤੇ ਤੀਜਾ ਸਥਾਨ ਹੋਵੇਗਾ।

ਆਈ.ਟੀ. ਹੋਵੇਗਾ ਸਭ ਤੋਂ ਅੱਗੇ
ਸਰਵੇਖਣ ਮੁਤਾਬਕ ਸੂਚਨਾ ਤਕਨੀਕੀ (ਆਈ.ਟੀ.) ਖੇਤਰ ਇਸ ਸਾਲ ਹੋਰ ਸਾਰੇ ਖੇਤਰਾਂ ਨੂੰ ਪਿੱਛੇ ਛੱਡ ਦੇਵੇਗਾ। ਤਨਖਾਹ ਵਾਧਾ ਸਮੀਖਿਆ ਦੇ ਮਾਮਲੇ 'ਚ ਆਈ.ਟੀ. ਸਭ ਤੋਂ ਅੱਗੇ ਰਹੇਗਾ, ਉਸ ਤੋਂ ਬਾਅਦ ਮੀਡੀਆ, ਮਨੋਰੰਜਨ ਅਤੇ ਸਿਹਤ ਦੇਖਭਾਲ ਖੇਤਰ ਦਾ ਕ੍ਰਮਸ਼ ਦੂਜਾ ਅਤੇ ਤੀਜਾ ਸਥਾਨ ਰਹੇਗਾ।

ਇਨ੍ਹਾਂ 'ਚ ਹੋ ਸਕਦੈ ਘਾਟਾ
ਟਾਈਮ ਜਾਬ ਦੇ ਇਸ ਤਾਜਾ ਸਰਵੇਖਣ ਮੁਤਾਬਕ 2020 ਦੌਰਾਨ ਬੈਂਕਿੰਗ, ਵਿੱਤੀ ਸੇਵਾ ਅਤੇ ਬੀਮਾ (ਬੀ.ਐੱਫ.ਐੱਸ.ਆਈ.), ਬੀ.ਪੀ.ਓ. ਅਤੇ ਆਟੋਮੋਬਾਇਲ ਖੇਤਰਾਂ 'ਚ ਤਨਖਾਹ ਸਮੀਖਿਆ ਫਿੱਕੀ ਰਹਿ ਸਕਦੀ ਹੈ। ਟਾਈਮ ਜਾਬ ਅਤੇ ਟੈਕ ਗਿਗ ਦੇ ਵਪਾਰਕ ਮੁਖੀ ਸੰਜੇ ਗੋਇਲ ਨੇ ਕਿਹਾ, ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਕਾਰਕਾਂ ਦੀ ਤਨਖਾਹ ਸਮੀਖਿਆ ਮਾਡਲ 'ਤੇ ਪ੍ਰਭਾਵ ਪੈਂਦਾ ਰਿਹਾ ਹੈ ਪਰ ਮੌਜੂਦਾ ਸਮੇਂ 'ਚ ਹਰ ਕੰਪਨੀ ਸਭ ਤੋਂ ਵਧੀਆ ਹੂਨਰ ਵਾਲੇ ਕਮਰਚਾਰੀ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਹੈ ਅਤੇ ਅਜਿਹੇ 'ਚ ਉਨ੍ਹਾਂ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਲਈ ਸੰਤੁਸ਼ਟੀ ਭਰੀ ਤਨਖਾਹ ਮੁਹੱਈਆ ਕਰਵਾਉਣਾ ਅਹਿਮ ਭੂਮਿਕਾ ਨਿਭਾਏਗਾ।

ਟਾਪ ਲੈਵਲ ਦੇ ਪ੍ਰੋਫੇਸ਼ਨਲ ਦੀ ਹੋ ਸਕਦੀ ਹੈ ਸਭ ਤੋਂ ਜ਼ਿਆਦਾ ਤਨਖਾਹ
ਸਰਵੇਖਣ 'ਚ ਹਿੱਸਾ ਲੈਣ ਵਾਲੇ 68 ਫੀਸਦੀ ਐੱਚ.ਆਰ. ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਸਾਲ ਮੱਧ ਪੱਧਰ ਦੇ ਪੇਸ਼ੇਵਰਾਂ ਨੂੰ ਸਭ ਤੋਂ ਵਧੀਆ ਤਨਖਾਹ ਵਾਧਾ (ਕਰੀਬ 20 ਤੋਂ 30 ਫੀਸਦੀ) ਤਕ ਹਾਸਲ ਹੋ ਸਕਦੀ ਹੈ। ਦੂਜੇ ਪਾਸੇ 44 ਫੀਸਦੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਚੋਟੀ ਦੇ ਪੇਸ਼ਵਰਾਂ ਨੂੰ ਸਭ ਤੋਂ ਜ਼ਿਆਦਾ ਤਨਖਾਹ ਮਿਲ ਸਕਦੀ ਹੈ। ਸੀਨੀਅਰ ਪੱਧਰ 'ਤੇ 40 ਫੀਸਦੀ ਤਕ ਤਨਖਾਹ ਵਾਧਾ ਹਾਸਲ ਹੋ ਸਕਦਾ ਹੈ।

Inder Prajapati

This news is Content Editor Inder Prajapati