ਭਾਰਤ ਨੇ ਹੈਲੀਕਾਪਟਰ ਨਾਲ ਦਾਗ਼ੀ ਜਾਣ ਵਾਲੀ ਮਿਜ਼ਾਈਲ ਹੈਲੀਨਾ ਦਾ ਕੀਤਾ ਲਾਂਚ

02/08/2019 4:12:34 PM

ਬਾਲਾਸੋਰ (ਓਡੀਸ਼ਾ)— ਭਾਰਤ ਨੇ ਆਪਣੇ ਇਕ ਸਭ ਤੋਂ ਆਧੁਨਿਕ ਟੈਂਕ ਰੋਧੀ ਮਿਜ਼ਾਈਲ ਦੇ ਹੈਲੀਕਾਪਟਰ ਤੋਂ ਦਾਗ਼ੇ ਜਾਣ ਵਾਲੇ ਫਾਰਮੈਟ ਹੈਲੀਨਾ ਦਾ ਸ਼ੁੱਕਰਵਾਰ ਨੂੰ ਓਡੀਸ਼ਾ ਤੱਟ ਤੋਂ ਲਾਂਚ ਕੀਤਾ ਗਿਆ। ਇਹ ਮਿਜ਼ਾਈਲ 7-8 ਕਿਲੋਮੀਟਰ ਦੀ ਦੂਰੀ ਤੱਕ ਟੀਚਾ ਸਾਧ ਸਕਦੀ ਹੈ। ਹੈਲੀਨਾ ਐਂਟੀ ਟੈਂਕ ਗਾਈਡੈੱਡ ਮਿਜ਼ਾਈਲ ਨਾਗ ਦਾ ਹੈਲੀਕਾਪਟਰ ਤੋਂ ਦਾਗ਼ੇ ਜਾਣ ਵਾਲਾ ਫਾਰਮੈਟ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਬਾਲਾਸੋਰ ਜ਼ਿਲੇ 'ਚ ਚਾਂਦੀਪੁਰ ਸਥਿਤ ਪ੍ਰੀਖਣ ਰੇਂਜ ਕੋਲੋਂ ਦੁਪਹਿਰ 12.55 ਵਜੇ ਹੈਲੀਨਾ ਦਾ ਸਫ਼ਲ ਲਾਂਚ ਕੀਤਾ ਗਿਆ। 

ਮਿਜ਼ਾਈਲ ਨੇ ਸਫ਼ਲਤਾਪੂਰਵਕ ਆਪਣੇ ਟੀਚੇ ਨੂੰ ਸਾਧਿਆ। ਸੂਤਰਾਂ ਨੇ ਦੱਸਿਆ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇਸ ਨੂੰ ਵਿਕਸਿਤ ਕੀਤਾ ਹੈ ਅਤੇ ਇਹ ਦੁਨੀਆ ਦੇ ਜ਼ਿਆਦਾਤਰ ਆਧੁਨਿਕ ਐਂਟੀ ਟੈਂਕ ਹਥਿਆਰਾਂ 'ਚੋਂ ਇਕ ਹੈ। ਇਹ ਮਿਜ਼ਾਈਲ ਇੰਫਾਰਰੇਡ ਇਮੇਜਿੰਗ ਸੀਕਰ (ਆਈ.ਆਈ.ਆਰ.) ਨਾਲ ਦਿਸ਼ਾ-ਨਿਰਦੇਸ਼ਿਤ ਹੁੰਦੀ ਹੈ। ਜ਼ਿਕਰਯੋਗ ਹੈ ਕਿ 13 ਜੁਲਾਈ 2015 ਨੂੰ ਰਾਜਸਥਾਨ ਦੇ ਜੈਸਲਮੇਰ ਸਥਿਤ ਇਕ ਫਾਈਰਿੰਗ ਰੇਂਜ ਤੋਂ ਹੈਲੀਨਾ ਦੇ ਤਿੰਨ ਦੌਰ ਦਾ ਲਾਂਚ ਕੀਤਾ ਗਿਆ ਸੀ। ਨਾਲ ਹੀ ਪਿਛਲੇ ਸਾਲ 19 ਅਗਸਤ ਨੂੰ ਪੋਖਰਨ ਟੈਸਟ ਰੇਂਜ ਤੋਂ ਰੁਦਰ ਹੈਲੀਕਾਪਟਰ ਰਾਹੀਂ ਵੀ ਇਸ ਦਾ ਸਫ਼ਲ ਲਾਂਚ ਕੀਤਾ ਗਿਆ ਸੀ।

DIsha

This news is Content Editor DIsha