ਭਾਰਤ ਕਹਿੰਦਾ ਕੁਝ ਹੈ, ਕਰਦਾ ਕੁਝ ਹੈ : ਚੀਨ

Friday, Aug 25, 2017 - 12:28 AM (IST)

ਬੀਜ਼ਿੰਗ— ਭਾਰਤ-ਚੀਨ ਵਿਚਾਲੇ ਵਿਵਾਦਤ ਥਾਂ 'ਤੇ ਭਾਰਤ ਦੇ ਸੜਕ ਬਣਾਉਣ ਦੀ ਯੋਜਨਾ ਦੀ ਖਬਰ 'ਤੇ ਚੀਨ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਭਾਰਤੀ ਮੀਡੀਆ 'ਚ ਆਈਆਂ ਖਬਰਾਂ 'ਤੇ ਜਵਾਬ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਛੁਨਇੰਗ ਨੇ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਰਤ ਨੇ ਖੁਦ ਨੂੰ ਹੀ ਥੱਪੜ ਮਾਰ ਲਿਆ ਹੈ ਅਤੇ ਇਸ ਤੋਂ ਪੱਤਾ ਚੱਲਦਾ ਹੈ ਕਿ ਸਰਹੱਦ ਦੇ ਮਾਮਲੇ 'ਤੇ 'ਭਾਰਤ ਕਹਿੰਦਾ ਕੁਝ ਹੈ, ਕਰਦਾ ਕੁਝ ਹੈ।' 
ਭਾਰਤੀ ਅਖਬਾਰ ਨੇ ਦਾਅਵਾ ਕੀਤਾ ਸੀ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਪੈਂਗਾਂਗ ਝੀਲ 'ਤੋਂ 20 ਕਿ. ਮੀ. ਦੂਰ ਸੜਕ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਹੁਆ ਨੇ ਦੋਸ਼ ਲਾਇਆ ਕਿ ਚੀਨ ਸੁਰੱਖਿਆ ਚਿੰਤਾਵਾਂ ਦੇ ਹਵਾਲੇ ਤੋਂ ਚੀਨ ਦੇ ਸੜਕ ਨਿਰਮਾਣ 'ਚ ਮੁਸ਼ਕਿਲਾਂ ਪਾਉਂਦਾ ਸੀ ਪਰ ਹੁਣ ਉਸ ਦੀ ਯੋਜਨਾ ਨਾਲ ਉਸ ਦੀ ਕਹਿਣੀ-ਕਰਨੀ 'ਚ ਫਰਕ ਸਾਬਤ ਹੋਇਆ ਹੈ। 
ਚੀਨੀ ਬੁਲਾਰੇ ਨੇ ਇਹ ਵੀ ਕਿਹਾ ਕਿ ਭਾਰਤ ਦੇ ਇਸ ਫੈਸਲੇ ਨਾਲ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧੇਗਾ। ਜੂਨ ਤੋਂ ਹੀ ਡੋਕਲਾਮ ਦੇ ਵਿਵਾਦਤ ਖੇਤਰ 'ਚ ਚੀਨ ਦੇ ਸੜਕ ਨਿਰਮਾਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਆਹਮਣੇ-ਸਾਹਮਣੇ ਹਨ। ਚੀਨ ਉਸ ਨੂੰ ਆਪਣੀ ਜ਼ਮੀਨ ਦੱਸਦਾ ਹੈ, ਜਦਕਿ ਭਾਰਤ ਉਸ 'ਤੇ ਭੂਟਾਨ ਦੇ ਦਾਅਵੇ ਨਾਲ ਖੜਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਰਣਨੀਤਕ ਤੌਰ 'ਤੇ ਅਹਿਮ ਖੇਤਰ 'ਚ ਸੜਕ ਬਣਾਉਣ ਨਹੀਂ ਦੇ ਸਕਦਾ।
ਹੁਆ ਛੁਨਇੰਗ ਨੇ ਕਿਹਾ, ''ਭਾਰਤੀ ਪੱਖ ਹਾਲ ਦੇ ਦਿਨਾਂ 'ਚ ਕਰੀਬ ਤੋਂ ਚੀਨ ਦੀ ਸੜਕ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਪਿੱਛੇ ਲੱਗਾ ਹੈ। ਪਰ ਭਾਰਤ ਨੇ ਆਪਣੀ ਗਤੀਵਿਧੀਆਂ ਤੋਂ ਹੀ ਇਹ ਸਾਬਤ ਕੀਤਾ ਹੈ ਕਿ ਉਹ ਕਹਿੰਦੇ ਕੁਝ ਹਨ, ਕਰਦੇ ਕੁਝ ਹਨ। ਉਨ੍ਹਾਂ ਨੇ ਕਿਹਾ, ''ਉਸ ਖੇਤਰ 'ਚ ਭਾਰਤ ਵੱਲੋਂ ਮੌਜੂਦਾ ਸੜਕ ਨਿਰਮਾਣ ਉਥੇ ਸ਼ਾਂਤੀ ਅਤੇ ਸਥਿਰਤਾ ਲਈ ਲਾਹੇਵੰਦ ਨਹੀਂ ਹੈ।


Related News