''ਸਾਫਟ ਪਾਵਰ'' ਕਾਰਨ ਭਾਰਤ ਦਾ ਮੁਰੀਦ ਹੋਇਆ ਚੀਨ, ਕਿਹਾ ਭਾਰਤ ਸਾਡੇ ਤੋਂ ਕਿਤੇ ਅੱਗੇ

03/13/2018 2:47:25 AM

ਬੀਜ਼ਿੰਗ — ਆਮ ਤੌਰ 'ਤੇ ਆਪਣੇ ਤਿੱਖੇ ਅੰਦਾਜ਼ ਲਈ ਜਾਣਿਆ ਜਾਣ ਵਾਲਾ ਚੀਨੀ ਮੀਡੀਆ ਹੁਣ ਭਾਰਤ ਦਾ ਮੁਰੀਦ ਹੋ ਗਿਆ ਹੈ। ਚੀਨ ਅਤੇ ਭਾਰਤ ਵਿਚਾਲੇ ਹਮੇਸ਼ਾ ਹੀ ਕੁਝ ਨਾ ਕੁਝ ਵਿਵਾਦ ਰਿਹਾ ਹੈ। ਬਾਵਜੂਦ ਇਸ ਦੇ ਭਾਰਤ ਜਿਸ ਤਰ੍ਹਾਂ ਨਾਲ ਆਪਣੀ ਸੱਭਿਆਚਾਰਕ ਸ਼ਕਤੀ ਨੂੰ ਵਿਸਤਾਰ ਰਿਹਾ ਹੈ, ਉਸ ਨੂੰ ਮਜ਼ਬੂਤ ਬਣਾ ਰਿਹਾ ਹੈ, ਚੀਨ ਉਸ ਤੋਂ ਕਾਫੀ ਪ੍ਰਭਾਵਿਤ ਹੈ। ਚੀਨੀ ਮੀਡੀਆ ਨੇ ਭਾਰਤ ਦੀ ਇਸ ਸੱਭਿਆਚਾਰਕ ਤਾਕਤ ਦੀ ਤਰੀਫ ਕਰਦੇ ਹੋਏ ਕਿਹਾ ਹੈ ਕਿ ਭਾਰਤ 'ਸਾਫਟ ਪਾਵਰ' ਦੇ ਖੇਤਰ 'ਚ ਚੀਨ ਤੋਂ ਜ਼ਿਆਦਾ ਕੰਮ ਕਰ ਰਿਹਾ ਹੈ ਅਤੇ ਉਸ ਤੋਂ ਕਿਤੇ ਅੱਗੇ।
ਹਾਲਾਂਕਿ ਇਸ ਦੌਰਾਨ ਚੀਨੀ ਮੀਡੀਆ ਚੀਨ ਦੀ ਤਰੀਫ ਕਰਦਿਆ ਕਿਹਾ ਕਿ ਫੌਜ ਅਤੇ ਅਰਥ-ਵਿਵਸਥਾ ਦੇ ਮਾਮਲੇ 'ਚ ਚੀਨ ਭਾਰਤ ਤੋਂ ਅੱਗੇ ਹੈ। ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਭਾਰਤ ਦੀਆਂ ਤਰੀਫਾਂ ਨਾਲ ਭਰਿਆ ਪਿਆ ਹੈ। ਜਿਸ ਤਰ੍ਹਾਂ ਭਾਰਤ ਯੋਗ ਨੂੰ 'ਸਾਫਟ ਪਾਵਰ' ਦਾ ਮੁੱਖ ਵਿਸ਼ਾ ਬਣਾਉਣ 'ਚ ਕਾਮਯਾਬ ਹੋਇਆ ਹੈ, ਚੀਨ ਉਸ ਤੋਂ ਕਾਫੀ ਪ੍ਰਭਾਵਿਤ ਹੋਇਆ ਹੈ। ਚੀਨੀ ਅਖਬਾਰ ਗਲੋਬਲ ਟਾਈਮਜ਼ 'ਚ ਭਾਰਤ ਦੀ ਇਸ ਸਮਰਥਾ ਨੂੰ ਵਿਆਪਕ ਤਰੀਕੇ ਨਾਲ ਕਵਰ ਕੀਤਾ ਗਿਆ ਹੈ। ਨਾਲ ਹੀ ਇਸ ਗੱਲ ਦੀ ਵੀ ਤਰੀਫ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਹਿੰਦੀ ਫਿਲਮ ਇੰਡਸਟਰੀ ਚੀਨ 'ਚ ਭਾਰਤ ਦੀ ਸਾਫਟ ਪਾਵਰ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ। ਏਸ਼ੀਆ ਪੈਸੇਫਿਕ ਸੈਂਟਰ ਦੇ ਡਾਇਰੈਕਟਰ ਨੇ ਗਲੋਬਲ ਟਾਈਮਜ਼ ਨੂੰ ਦੱਸਿਆ ਕਿ ਚੀਨ ਨੂੰ ਭਾਰਤ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਸਾਫਟ ਪਾਵਰ ਨੂੰ ਪ੍ਰਦਰਸ਼ਿਤ ਕਰਨ ਦੇ ਭਾਰਤ ਦੇ ਤਰੀਕੇ ਚੀਨ ਦੇ ਕੁਝ ਸਰਕਾਰੀ ਸਮਰਥਨ ਪ੍ਰੋਗਰਾਮਾਂ ਤੋਂ ਵਧ ਪ੍ਰਵਾਨਯੋਗ ਹਨ।
'ਸਾਫਟ ਪਾਵਰ' ਨਾਲ ਬਜ ਰਿਹਾ ਭਾਰਤ ਦਾ ਡੰਕਾ
ਭਾਰਤ ਦੀ ਤਰੀਫ 'ਚ ਲੁਕੇ ਇਸ ਲੇਖ 'ਚ ਅੱਗੇ ਲਿਖਿਆ ਕਿ, 'ਕਈ ਬਾਲੀਵੁੱਡ ਫਿਲਮਾਂ ਨੇ ਭਾਰਤ ਤੋਂ ਲੈ ਕੇ ਚੀਨ ਅਤੇ ਇਥੇ ਦੇ ਲੋਕਾਂ ਦਾ ਅਨੁਭਵ ਬਦਲਿਆ ਹੈ। ਟੈਂਸ਼ਨ ਅਤੇ ਸਰਹੱਦ ਵਿਵਾਦ ਦੇ ਬਾਵਜੂਦ ਭਾਰਤ 'ਸਾਫਟ ਪਾਵਰ' ਨੂੰ ਵਿਆਪਕ ਪੱਧਰ ਤੱਕ ਲਿਜਾਣ 'ਚ ਕਾਮਯਾਬ ਰਿਹਾ ਹੈ। ਇਸੇ ਕਾਰਨ ਹੀ ਭਾਰਤੀ ਆਪਣੀ ਸੱਭਿਆਚਾਰ 'ਤੇ ਮਾਣ ਕਰਦੇ ਹਨ ਅਤੇ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਇਸ ਤੋਂ ਪਹਿਲਾਂ ਚੀਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਰੀਦ ਹੋ ਚੁੱਕਿਆ ਹੈ। ਚੀਨ ਦੇ ਸਰਕਾਰੀ ਮੀਡੀਆ 'ਚ ਪਿਛਲੇ ਸਾਲ ਛਪੇ ਇਕ ਲੇਖ 'ਚ ਮੋਦੀ ਨੂੰ ਬੀ. ਜੇ. ਪੀ. ਦਾ ਸਟਾਰ ਚਿਹਰਾ ਅਤੇ ਮਾਸਟਰ-ਸਟ੍ਰੋਕ ਦੱਸਿਆ ਗਿਆ ਸੀ।