ਭਾਰਤ ਨੇ ਸ੍ਰੀਲੰਕਾ ’ਚ ਭਾਰਤੀ ਮੂਲ ਦੇ ਲਾਭਪਾਤਰੀਆਂ ਨੂੰ ਸੌਂਪੇ 1 ਹਜ਼ਾਰ ਤੋਂ ਵੱਧ ਘਰ

01/17/2022 12:59:18 PM

ਕੋਲੰਬੋ (ਭਾਸ਼ਾ) : ਭਾਰਤ ਨੇ ਪੋਂਗਲ ਮੌਕੇ ਸ੍ਰੀਲੰਕਾ ਵਿਚ ਆਪਣੀ ਰਿਹਾਇਸ਼ ਯੋਜਨਾ ਦੇ ਤੀਜੇ ਪੜਾਅ ਤਹਿਤ ਬਣਾਏ ਗਏ 1 ਹਜ਼ਾਰ ਤੋਂ ਵੱਧ ਘਰ ਭਾਰਤੀ ਮੂਲ ਦੇ ਲਾਭਪਾਤਰੀਆਂ ਨੂੰ ਸੌਂਪੇ। ਇਨ੍ਹਾਂ ਵਿਚ ਜ਼ਿਆਦਾ ਤਮਿਲ ਲਾਭਪਾਤਰੀ ਸ਼ਾਮਲ ਹਨ। ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਕਤਰ ’ਚ 3 ਹਫ਼ਤਿਆਂ ਦੇ ਬੱਚੇ ਦੀ ਲਾਗ ਕਾਰਨ ਮੌਤ

ਭਾਰਤੀ ਹਾਈ ਕਮਿਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀਲੰਕਾ ਦੇ 7 ਜ਼ਿਲ੍ਹਿਆ ਵਿਚ ਪੌਦੇ ਲਗਾਉਣ ਵਾਲੇ ਮਜ਼ਦੂਰਾਂ ਲਈ ਭਾਰਤ ਤੋਂ ਮਿਲੀ ਵਿੱਤੀ ਸਹਾਇਤਾ ਜ਼ਰੀਏ ਤੀਜੇ ਪੜਾਅ ਵਿਚ ਲੱਗਭਗ 4 ਹਜ਼ਾਰ ਮਕਾਨ ਬਣਾਏ ਜਾ ਰਹੇ ਹਨ। ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ, ਯੁਵਾ ਅਤੇ ਖੇਡ ਮੰਤਰੀ ਨਮਲ ਰਾਜਪਕਸ਼ੇ ਅਤੇ ਅਸਟੇਟ ਹਾਊਸਿੰਗ ਅਤੇ ਕਮਿਊਨਿਟੀ ਇੰਫ੍ਰਾਸਟਰਕਚਰ ਮਾਮਲਿਆਂ ਦੇ ਰਾਜ ਮੰਤਰੀ ਜੀਵਨ ਥੋਂਡਮਨ ਨੇ ਸ਼ਨੀਵਾਰ ਨੂੰ ਕੋਟਾਗਲਾ ਵਿਚ 1 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਚਾਬੀਆਂ ਸੌਂਪੀਆਂ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਲੁਧਿਆਣਾ ਦੇ 19 ਸਾਲਾ ਗੱਭਰੂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry