ਸੰਯੁਕਤ ਰਾਸ਼ਟਰ ''ਚ ਭਾਰਤ ਦੇ ਦੂਤ ਅਕਬਰੂਦੀਨ ਦਾ ਅਕਾਊਂਟ ਹੋਇਆ ਹੈਕ, ਫਿਰ ਬਹਾਲ

01/15/2018 11:42:02 AM

ਨਵੀਂ ਦਿੱਲੀ — ਭਾਰਤ ਦੇ ਸਥਾਈ ਪ੍ਰਤੀਨਿਧੀ ਸਈਅਦ ਅਕਬਰੂਦੀਨ ਦਾ ਅਕਾਊਂਟ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹੈਕਰਾਂ ਨੇ ਉਨ੍ਹਾਂ ਦੇ ਟਵਿਟਰ ਅਕਾਊਂਟ 'ਤੇ ਐਤਵਾਰ ਤੜਕੇ ਪਾਕਿਸਤਾਨ ਦੇ ਝੰਡੇ ਅਤੇ ਉਥੋਂ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਦੀ ਤਸਵੀਰ ਪੇਸਟ ਕਰ ਦਿੱਤੀ । ਇਸ ਦੇ ਨਾਲ ਹੀ ਉਨ੍ਹਾਂ ਦੇ ਅਧਿਕਾਰਤ ਅਕਾਊਂਟ ਨੂੰ ਦਰਸਾਉਣ ਵਾਲਾ ਨੀਲਾ ਨਿਸ਼ਾਨ ਵੀ ਗਾਇਬ ਕਰ ਦਿੱਤਾ। ਹੈਕਰਾਂ ਨੇ ਉਨ੍ਹਾਂ ਦੇ ਅਕਾਊਂਟ 'ਤੇ ਤੁਰਕੀ ਭਾਸ਼ਾ ਵਿਚ ਕੁਝ ਟਵਿਟਰ ਸੰਦੇਸ਼ ਵੀ ਲਿਖਿਆ। ਹਾਲਾਂਕਿ ਕੁਝ ਸਮੇਂ ਮਗਰੋਂ ਇਹ ਤਸਵੀਰਾਂ ਹਟਾ ਦਿੱਤੀਆਂ ਗਈਆਂ ਅਤੇ ਟਵੀਟ ਵੀ ਮਿਟਾ ਦਿੱਤਾ ਗਿਆ।
ਅਜਿਹਾ ਸਮਝਿਆ ਜਾ ਰਿਹਾ ਹੈ ਕਿ ਇਹ ਹਰਕਤ ਕਿਸੇ ਪਾਕਿਸਤਾਨੀ ਅੱਤਵਾਦੀ ਸੰਗਠਨ ਦੀ ਹੈ ਜੋ ਭਾਰਤ 'ਤੇ ਸਾਈਬਰ ਹਮਲੇ ਦੀ ਤਾਕ ਵਿਚ ਰਹਿੰਦੇ ਹਨ। ਹਾਲਾਂਕਿ ਕੁਝ ਸਮੇਂ ਮਗਰੋਂ ਇਹ ਦੋਵੇਂ ਤਸਵੀਰਾਂ ਹਟਾ ਦਿੱਤੀਆਂ ਗਈਆਂ।
ਤਾਜ਼ਾ ਖਬਰਾਂ ਅਨੁਸਾਰ ਉਨ੍ਹਾਂ ਦਾ ਅਕਾਊਂਟ ਬਹਾਲ ਕਰ ਦਿੱਤਾ ਗਿਆ। ਅਕਬਰੂਦੀਨ ਨੇ ਟਵੀਟ ਕਰ ਕੇ ਲਿਖਿਆ ਕਿ ਹੈਕ ਕਰ ਕੇ ਮੈਨੂੰ ਝੁਕਾਇਆ ਨਹੀਂ ਜਾ ਸਕਦਾ। ਟਵਿਟਰ ਇੰਡੀਆ ਅਤੇ ਹੋਰ ਮਦਦ ਕਰਨ ਵਾਲਿਆਂ  ਦਾ ਧੰਨਵਾਦ।