ਭਾਰਤ ਦਾ ਲਗਭਗ 50 ਫੀਸਦੀ ਹਿੱਸਾ ਸੋਕੇ ਦੀ ਲਪੇਟ ''ਚ

02/28/2019 3:48:12 PM

ਗਾਂਧੀਨਗਰ— ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਗਾਂਧੀਨਗਰ ਦੇ ਵਿਗਿਆਨੀਆਂ ਅਨੁਸਾਰ ਦੇਸ਼ ਦਾ ਲਗਭਗ 50 ਫੀਸਦੀ ਹਿੱਸਾ ਅਜੇ ਸੋਕੇ ਦੀ ਲਪੇਟ 'ਚ ਹੈ ਅਤੇ ਇਨ੍ਹਾਂ 'ਚੋਂ ਘੱਟੋ-ਘੱਟ 16 ਫੀਸਦੀ ਖੇਤਰ ਅਸਧਾਰਨ ਜਾਂ ਚਰਮ ਸ਼੍ਰੇਣੀ 'ਚ ਪਹੁੰਚ ਗਿਆ ਹੈ। ਭਾਰਤ ਦੀ ਸੋਕਾ ਮੁੜ ਅਨੁਮਾਨ ਪ੍ਰਣਾਲੀ ਦਾ ਪ੍ਰਬੰਧਨ ਕਰਨ ਵਾਲੇ ਆਈ.ਆਈ.ਟੀ. ਗਾਂਧੀਨਗਰ ਦੇ ਇਹ ਸੋਧ ਕੀਤਾ ਹੈ। ਆਈ.ਆਈ.ਟੀ. ਦੇ ਐਸੋਸੀਏਟ ਪ੍ਰੋਫੈਸਰ, ਵਿਮਲ ਮਿਸ਼ਰਾ ਨੇ ਇੱਥੇ ਦੱਸਿਆ ਕਿ ਜਾਰੀ ਸੋਕਾ ਇਸ ਸਾਲ ਗਰਮੀਆਂ 'ਚ ਪਾਣੀ ਦੀ ਉਪਲੱਬਧਤਾ ਨੂੰ ਲੈ ਕੇ ਕਈ ਚੁਣੌਤੀਆਂ ਪੈਦਾ ਕਰੇਗਾ। ਇਸ ਨਿਗਰਾਨੀ ਪ੍ਰਣਾਲੀ ਦਾ ਸੰਚਾਲਨ ਕਰਨ ਵਾਲੀ ਟੀਮ ਨੇ ਭਾਰਤੀ ਮੌਸਮ ਵਿਭਾਗ ਤੋਂ ਮੌਸਮ ਅਤੇ ਬਾਰਸ਼ ਸੰਬੰਧੀ ਆਂਕੜਾ ਇਕੱਠਾ ਕੀਤਾ ਅਤੇ ਫਿਰ ਮਿੱਟੀ ਦੀ ਨਮੀ ਅੇਤ ਸੋਕੇ ਦੇ ਕਾਰਕਾਂ ਸੰਬੰਧੀ ਆਂਕੜਿਆਂ ਨਾਲ ਇਸ ਦਾ ਅਧਿਐਨ ਕੀਤਾ। ਇਸ ਟੀਮ ਨੇ ਪੀ.ਐੱਚ.ਡੀ. ਖੋਜੀ ਅਮਰਦੀਪ ਤਿਵਾੜੀ ਵੀ ਸ਼ਾਮਲ ਸਨ।

ਆਈ.ਆਈ.ਟੀ. ਗਾਂਧੀਨਗਰ ਸਥਿਤ ਪਾਣੀ ਅਤੇ ਜਲਵਾਯੂ ਪ੍ਰਯੋਗਸ਼ਾਲਾ ਵਲੋਂ ਤਿਆਰ ਕੀਤੇ ਗਏ ਆਂਕੜੇ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੀ ਵੈੱਬਸਾਈਟ 'ਤੇ ਉਪਲੱਬਧ ਹਨ। ਪ੍ਰਯੋਗਸ਼ਾਲਾ ਦੇ ਪ੍ਰਮੁੱਖ ਮਿਸ਼ਰਾ ਨੇ ਕਿਹਾ,''ਦੇਸ਼ ਦਾ ਲਗਭਗ 47 ਫੀਸਦੀ ਹਿੱਸਾ ਸੋਕੇ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ 'ਚੋਂ 16 ਫੀਸਦੀ ਖੇਤਰ ਸੋਕੇ ਦੀ ਚਰਮ ਜਾਂ ਅਸਧਾਰਨ ਸ਼੍ਰੇਣੀ 'ਚ ਪਹੁੰਚ ਗਿਆ ਹੈ। ਮਿਸ਼ਰਾ ਨੇ ਕਿਹਾ,''ਅਰੁਣਾਚਲ ਪ੍ਰਦੇਸ਼ 'ਚ ਇਸ ਸਾਲ ਚੰਗੀ ਬਾਰਸ਼ ਨਹੀਂ ਹੋਈ ਅਤੇ ਝਾਰਖੰਡ, ਦੱਖਣੀ ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ ਦੇ ਉੱਤਰੀ ਹਿੱਸੇ ਸੋਕੇ ਦੀ ਲਪੇਟ 'ਚ ਹਨ।'' ਉਨ੍ਹਾਂ ਨੇ ਕਿਹਾ,''ਅਸੀਂ ਭੂਜਲ (ਗਰਾਊਂਡ ਵਾਟਰ) ਸਮਰੱਥਾ ਨੂੰ ਨਹੀਂ ਵਧਾ ਰਹੇ ਹਨ। ਦੂਜੇ ਪਾਸੇ ਸੋਕੇ ਕਾਰਨ ਪਾਣੀ ਖਤਮ ਹੋ ਰਿਹਾ ਹੈ।'' ਵਿਗਿਆਨੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਗਲੋਬਲ ਵਾਰਮਿੰਗ ਅਤੇ ਜਲਵਾਯੂ ਤਬਦੀਲੀ ਕਾਰਨ ਸੋਕੇ ਦਾ ਖਦਸ਼ਾ ਵਧ ਜਾਵੇਗਾ। ਮਿਸ਼ਰਾ ਨੇ ਕਿਹਾ,''ਸਰਕਾਰ ਨੂੰ ਭੂਜਲ ਅਤੇ ਪਾਣੀ ਦੀ ਸੁਰੱਖਿਆ ਦੇ ਸੰਬੰਧ 'ਚ ਕੁਝ ਸਖਤ ਫੈਸਲੇ ਲੈਣ ਦੀ ਲੋੜ ਹੈ।


DIsha

Content Editor

Related News