ਕੋਰੋਨਾ ਆਫ਼ਤ: ਭਾਰਤ ''ਚ ਪੀੜਤ ਮਰੀਜ਼ਾਂ ਦਾ ਅੰਕੜਾ 35 ਲੱਖ ਦੇ ਪਾਰ

08/30/2020 11:01:33 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਭਾਰਤ 'ਚ ਦਿਨੋਂ-ਦਿਨ ਵੱਧਦਾ ਹੀ ਜਾ ਰਹੀ ਹੈ। ਭਾਰਤ 'ਚ ਕੋਰੋਨਾ ਦੇ ਕੁੱਲ ਕੇਸ 35 ਲੱਖ ਦੇ ਪਾਰ ਹੋ ਚੁੱਕੇ ਹਨ। ਇਸ ਦਰਮਿਆਨ ਰਾਹਤ ਦੀ ਖ਼ਬਰ ਇਹ ਹੈ ਕਿ ਹੁਣ ਤੱਕ 27 ਲੱਖ ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਅੱਜ ਯਾਨੀ ਕਿ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ ਕੁੱਲ 35,42,734 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ 7,65,302 ਸਰਗਰਮ ਕੇਸ ਹਨ, ਜਦਕਿ 27,13,934 ਲੋਕ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਉੱਥੇ ਹੀ ਹੁਣ ਤੱਕ ਕੋਰੋਨਾ ਨਾਲ 63,498 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ ਰਿਕਾਰਡ 78,761 ਨਵੇਂ ਕੇਸ ਸਾਹਮਣੇ ਆਏ ਹਨ ਅਤੇ 948 ਲੋਕਾਂ ਦੀ ਮੌਤ ਹੋਈ ਹੈ। 

PunjabKesari

ਜੇਕਰ ਕੋਰੋਨਾ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ 29 ਅਗਸਤ ਤੱਕ ਦੇਸ਼ ਭਰ 'ਚ ਕੁੱਲ 4,14,61,636 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 10,55,027 ਟੈਸਟ ਬੀਤੇ 24 ਘੰਟਿਆਂ ਵਿਚ ਕੀਤੇ ਗਏ ਹਨ। ਕੋਰੋਨਾ ਆਫ਼ਤ ਦਰਮਿਆਨ ਭਾਰਤ ਕੱਲ੍ਹ ਯਾਨੀ ਕਿ 1 ਸਤੰਬਰ ਨੂੰ ਅਨਲਾਕ-4 ਹੋਵੇਗਾ। ਇਸ ਅਨਲਾਕ-4 ਦੇ ਦਿਸ਼ਾ-ਨਿਰਦੇਸ਼ ਗ੍ਰਹਿ ਮੰਤਰਾਲਾ ਨੇ ਜਾਰੀ ਕਰ ਦਿੱਤੇ ਹਨ। ਜੋ ਕਿ 1-30 ਸਤੰਬਰ ਤੱਕ ਪ੍ਰਭਾਵੀ ਰਹੇਗਾ। ਇਸ ਅਨਲਾਕ 'ਚ 7 ਸਤੰਬਰ ਤੋਂ ਮੈਟਰੋ ਰੇਲ ਸੇਵਾ ਦੀ ਸ਼ੁਰੂਆਤ ਹੋਵੇਗੀ। 21 ਸਤੰਬਰ ਤੋਂ ਧਾਰਮਿਕ ਆਯੋਜਨ ਵਿਚ 100 ਲੋਕਾਂ ਦੇ ਸ਼ਾਮਲ ਹੋਣ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਸਕੂਲ-ਕਾਲਜ ਅਜੇ ਬੰਦ ਹੀ ਰਹਿਣਗੇ। ਕੰਟੇਨਮੈਂਟ ਜ਼ੋਨ 'ਚ ਅਜੇ ਤਾਲਾਬੰਦੀ ਲਾਗੂ ਰਹੇਗੀ। ਅਜਿਹੇ ਵਿਚ ਜ਼ਰੂਰੀ ਰੂਪ ਨਾਲ ਫੇਸ ਮਾਸਕ, ਸੋਸ਼ਲ ਡਿਸਟੈਂਸਿੰਗ, ਥਰਮਲ ਸਕ੍ਰੀਨਿੰਗ, ਸੈਨੇਟਾਈਜ਼ਰ ਅਤੇ ਕੋਰੋਨਾ ਪ੍ਰੋਟੋਕਾਲ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਇਹ ਸਾਡੇ ਸਾਰਿਆਂ ਲਈ ਬੇਹੱਦ ਜ਼ਰੂਰੀ ਹੈ ਅਤੇ ਆਪਣੀ ਖ਼ੁਦ ਦੀ ਸੁਰੱਖਿਆ ਸਾਡੇ ਖ਼ੁਦ ਦੇ ਹੱਥਾਂ ਵਿਚ ਹੈ। ਇਸ ਲਈ ਮਾਸਕ ਪਹਿਨੋ, ਭੀੜ ਤੋਂ ਬਚੋ ਅਤੇ ਹੱਥਾਂ ਨੂੰ ਵਾਰ-ਵਾਰ ਧੋਵੋ। ਸੁਰੱਖਿਅਤ ਰਹੋ, ਜ਼ਰੂਰੀ ਕੰਮ ਹੋਵੇ ਤਾਂ ਹੀ ਘਰਾਂ 'ਚੋਂ ਬਾਹਰ ਨਿਕਲੋ।


Tanu

Content Editor

Related News