COVID-19 : ਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 1000 ਤੋਂ ਪਾਰ, ਵਧੀ ਮ੍ਰਿਤਕਾਂ ਦੀ ਗਿਣਤੀ

03/29/2020 9:05:23 AM

ਨਵੀਂ ਦਿੱਲੀ- ਪੂਰੇ ਦੇਸ਼ ਵਿਚ ਲਾਕਡਾਊਨ ਦੇ ਬਾਵਜੂਦ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1000 ਦੇ ਪਾਰ ਚਲੇ ਗਈ ਹੈ ਜਦਕਿ ਇਸ ਵਾਇਰਸ ਕਾਰਨ 24 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਰਾਹਤ ਦੀ ਖਬਰ ਇਹ ਹੈ ਕਿ ਹੁਣ ਤਕ 80 ਮਰੀਜ਼ ਠੀਕ ਹੋ ਚੁੱਕੇ ਹਨ।

 

ਭਾਰਤ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਕੋਰੋਨਾ ਨੂੰ ਹਰਾਇਆ ਜਾ ਸਕੇ, ਹਾਲਾਂਕਿ ਬਹੁਤ ਸਾਰੇ ਲੋਕ ਲਾਕਡਾਊਨ ਦਾ ਪਾਲਣ ਨਹੀਂ ਕਰ ਰਹੇ। ਕਈ ਪ੍ਰਵਾਸੀ ਮਜ਼ਦੂਰਾਂ ਨੇ ਦਿੱਲੀ ਤੋਂ ਜਾਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਕਾਰਨ ਬੀਤੇ ਦਿਨ ਦਿੱਲੀ ਦੇ ਆਨੰਦ ਵਿਹਾਰ ਵਿਚ ਭਾਰੀ ਭੀੜ ਦੇਖਣ ਨੂੰ ਮਿਲੀ।

ਜ਼ਿਕਰਯੋਗ ਹੈ ਕਿ ਜੋਹਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਕੋਰੋਨਾ ਵਾਇਰਸ ਨੇ ਹੁਣ ਤਕ ਵਿਸ਼ਵ ਭਰ ਦੇ 6,62,073 ਲੋਕਾਂ ਨੂੰ ਇਨਫੈਕਟਡ ਕਰ ਦਿੱਤਾ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੂਰੀ ਦੁਨੀਆ ਵਿਚ ਹੁਣ ਤਕ 30,780 ਮੌਤਾਂ ਹੋ ਚੁੱਕੀਆਂ ਹਨ ਤੇ ਇਨ੍ਹਾਂ ਵਿਚੋਂ 10,023 ਮੌਤਾਂ ਸਿਰਫ ਇਟਲੀ ਵਿਚ ਹੀ ਹੋ ਚੁੱਕੀਆਂ ਹਨ। ਜਿਸ ਤੇਜ਼ੀ ਨਾਲ ਕੋਰੋਨਾ ਦੀ ਤਬਾਹੀ ਵਧਦੀ ਜਾ ਰਹੀ ਹੈ ਖਦਸ਼ਾ ਹੈ ਕਿ ਇਹ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਲਵੇਗਾ।

Lalita Mam

This news is Content Editor Lalita Mam