ਭਾਰਤ ''ਚ ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 223 ਹੋਈ

03/20/2020 6:03:51 PM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ 223 ਹੋ ਗਈ ਹੈ, ਜਿਸ 'ਚ 32 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 32 ਵਿਦੇਸ਼ੀ ਨਾਗਰਿਕਾਂ 'ਚ ਇਟਲੀ ਤੋਂ 17, ਫਿਲੀਪੀਨਜ਼ ਤੋਂ 3, ਬ੍ਰਿਟੇਨ ਤੋਂ 2, ਕੈਨੇਡਾ, ਇੰਡੋਨੇਸ਼ੀਆ ਅਤੇ ਸਿੰਗਾਪੁਰ ਤੋਂ ਇਕ-ਇਕ ਮਾਮਲਾ ਸ਼ਾਮਲ ਹੈ। ਮੰਤਰਾਲੇ ਦੇ ਅੰਕੜਿਆਂ 'ਚ ਦਿੱਲੀ, ਕਰਨਾਟਕ, ਪੰਜਾਬ ਅਤੇ ਮਹਾਰਾਸ਼ਟਰ 'ਚ ਹੁਣ ਤੱਕ ਹੋਈਆਂ ਚਾਰ ਮੌਤਾਂ ਵੀ ਸ਼ਾਮਲ ਹਨ।

ਮਹਾਰਾਸ਼ਟਰ 'ਚ ਸਭ ਤੋਂ ਵਧ ਕੇਸ
'ਕੋਵਿਡ-19' ਇਨਫੈਕਸ਼ਨ ਨਾਲ ਵਿਸ਼ਵ ਭਰ 'ਚ ਕਰੀਬ 10 ਹਜ਼ਾਰ ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਵਿਚ ਇਨਫੈਕਸ਼ਨ ਮੁਕਤ ਹੋ ਚੁਕੇ 69 ਸਾਲਾ ਇਟਲੀ ਦੇ ਨਾਗਰਿਕ ਦੀ ਦਿਲ ਦਾ ਦੌਰਾ ਕਾਰਨ ਜੈਪੁਰ ਦੇ ਇਕ ਹਸਪਤਾਲ 'ਚ ਵੀਰਵਾਰ ਰਾਤ ਮੌਤ ਹੋ ਗਈ। ਮਹਾਰਾਸ਼ਟਰ 'ਚ ਤਿੰਨ ਵਿਦੇਸ਼ੀਆਂ ਸਮੇਤ 49 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੇਰਲ 'ਚ 2 ਵਿਦੇਸ਼ੀ ਨਾਗਰਿਕਾਂ ਸਮੇਤ 28 ਮਾਮਲੇ ਦਰਜ ਕੀਤੇ ਗਏ ਹਨ। ਰਾਜਸਥਾਨ 'ਚ 15 ਹਨ, ਜਿਨ੍ਹਾਂ 'ਚੋਂ 2 ਵਿਦੇਸ਼ੀ ਸ਼ਾਮਲ ਹਨ। ਕਰਨਾਟਕ 'ਚ ਕੋਰੋਨਾ ਵਾਇਰਸ ਦੇ 15 ਮਰੀਜ਼ ਹਨ। ਲੱਦਾਖ 'ਚ ਇਨਫੈਕਸ਼ਨ ਦੇ ਮਾਮਲੇ ਵਧ ਕੇ 10 ਹੋ ਗਏ ਹਨ ਅਤੇ ਜੰਮੂ-ਕਸ਼ਮੀਰ 'ਚ ਇਸ ਦੀ ਗਿਣਤੀ ਵਧ ਕੇ 4 ਹੋ ਗਈ ਹੈ। ਤੇਲੰਗਾਨਾ 'ਚ 9 ਵਿਦੇਸ਼ੀਆਂ ਸਮੇਤ 17 ਮਾਮਲੇ ਸਾਹਮਣੇ ਆਏ ਹਨ। ਤਾਮਿਲਨਾਡੂ 'ਚ 3 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਆਂਧਰਾ ਪ੍ਰਦੇਸ਼ 'ਚ ਤਿੰਨ ਲੋਕ ਇਸ ਨਾਲ ਇਨਫੈਕਟਡ ਹਨ। ਓਡੀਸ਼ਾ 'ਚ 2, ਉਤਰਾਖੰਡ 'ਚ 3, ਪੁਡੂਚੇਰੀ 'ਚ ਇਕ, ਚੰਡੀਗੜ੍ਹ 'ਚ ਇਕ ਅਤੇ ਪੰਜਾਬ 'ਚ 2 ਮਾਮਲੇ ਸਾਹਮਣੇ ਆਏ ਹਨ।

DIsha

This news is Content Editor DIsha