ਦੁਨੀਆ ਦੀ ਕਰੀਬ ਅੱਧੀ ਵ੍ਹਿਸਕੀ ਦੀ ਖਪਤ ਭਾਰਤ 'ਚ, ਸਭ ਤੋਂ ਵਧ ਵਿਕਣ ਵਾਲੇ 10 'ਚੋਂ  7 ਬ੍ਰਾਂਡ ਭਾਰਤ ਦੇ

03/31/2021 3:41:35 AM

ਵਾਸ਼ਿੰਗਟਨ - ਦੁਨੀਆ ਭਰ ਵਿਚ ਬੀਅਰ ਅਤੇ ਵਾਈਨ ਦੀ ਖਪਤ ਦੀ ਗੱਲ ਕਰੀਏ ਤਾਂ ਭਾਰਤ ਲਿਸਟ ਵਿਚ ਕਿਤੇ ਨਹੀਂ ਹੈ ਪਰ ਵ੍ਹਿਸਕੀ ਪੀਣ ਵਾਲਿਆਂ ਵਿਚ ਭਾਰਤ ਨੰਬਰ-1 'ਤੇ ਹੈ। ਦੱਸ ਦਈਏ ਕਿ 48 ਫੀਸਦੀ ਵ੍ਹਿਸਕੀ ਭਾਰਤ ਦੇ ਲੋਕਾਂ ਵੱਲੋਂ ਪੀਤੀ ਜਾਂਦੀ ਹੈ। ਫੋਰਬਸ ਦੀ ਲਿਸਟ ਵਿਚ ਸ਼ਾਮਲ 25 ਵ੍ਹਿਸਕੀ ਬ੍ਰਾਂਡਸ ਵਿਚ 13 ਭਾਰਤ ਦੇ ਬ੍ਰਾਂਡ ਹਨ। ਸਭ ਤੋਂ ਜ਼ਿਆਦਾ ਵਿਕਣ ਵਾਲੀ ਵ੍ਹਿਸਕੀ ਵੀ ਭਾਰਤੀ ਕੰਪਨੀ ਬਣਾਉਂਦੀ ਹੈ।

ਇਹ ਵੀ ਪੜੋ - ਪਾਕਿਸਤਾਨ 'ਚ 100 ਸਾਲ ਪੁਰਾਣੇ ਹਿੰਦੂ ਮੰਦਰ 'ਤੇ ਹਮਲਾ, ਮਾਮਲਾ ਦਰਜ

ਭਾਰਤ ਤੋਂ ਇਲਾਵਾ ਵ੍ਹਿਸਕੀ ਦੀ ਖਪਤ ਵਿਚ ਅਮਰੀਕਾ ਦੂਜੇ ਨੰਬਰ 'ਤੇ ਹੈ। ਇਥੇ 46.20 ਫੀਸਦੀ ਲੋਕ ਵ੍ਹਿਸਕੀ ਪੀਣਾ ਪਸੰਦ ਕਰਦੇ ਹਨ। ਇਸ ਤੋਂ ਬਾਅਦ ਫਰਾਂਸ (14.00), ਜਾਪਾਨ (10.90) ਅਤੇ ਯੂ. ਕੇ. (7.70) ਆਉਂਦੇ ਹਨ। 

ਇਹ ਵੀ ਪੜੋ - ਬ੍ਰਾਜ਼ੀਲ 'ਚ ਕੋਰੋਨਾ ਦਾ ਕਹਿਰ : ICU ਬੈੱਡ ਭਰੇ, ਕੁਰਸੀਆਂ 'ਤੇ ਬੈਠ ਕੇ ਇਲਾਜ ਕਰਾ ਰਹੇ ਮਰੀਜ਼

ਦੁਨੀਆ ਭਰ ਵਿਚ ਸਭ ਤੋਂ ਵਧ ਵਿਕਣ ਵਾਲੇ 10 ਵਿਚੋਂ 7 ਬ੍ਰਾਂਡ ਹਨ ਭਾਰਤੀ

1. ਮੈਕਡਾਵੇਲਸ (ਭਾਰਤੀ) - 27.63
2. ਆਫਿਸਰਸ ਚੁਆਇਸ (ਭਾਰਤੀ) - 27.54
3. ਇੰਮਪੀਰੀਅਲ ਬਲੂ (ਭਾਰਤੀ) - 23.97
4. ਰਾਇਲ ਸਟੈਗ (ਭਾਰਤੀ) - 19.80
5. ਜਾਨੀ ਵਾਕਰ (ਸਕਾਟਲੈਂਡ) - 16.56
6. ਜੈਕ ਡੇਨੀਅਲਸ (ਅਮਰੀਕੀ) - 12.06
7. ਓਰੀਜ਼ਿਨਲ ਚੁਆਇਸ (ਭਾਰਤੀ) - 11.43
8. ਜਿਮ ਬੀਮ (ਅਮਰੀਕੀ) - 9.36
9. ਹੇਵਡਰਸ ਫਾਈਨ (ਭਾਰਤੀ) - 8.64
10. 8 ਪੀ. ਐੱਮ. (ਭਾਰਤੀ) - 7.65

ਇਹ ਵੀ ਪੜੋ - ਫਿਲੀਪੀਂਸ ਦੇ ਰਾਸ਼ਟਰਪਤੀ ਦੀ ਗੰਦੀ ਹਰਕਤ, ਹੈਲਪਰ ਦੇ ਪ੍ਰਾਈਵੇਟ ਪਾਰਟ ਨੂੰ ਛੋਹਣ ਦੀ ਕੀਤੀ ਕੋਸ਼ਿਸ਼ (ਵੀਡੀਓ)

Khushdeep Jassi

This news is Content Editor Khushdeep Jassi