''ਭਾਰਤ ਦਾ ਰੂਸ ਤੋਂ ਐੱਸ-400 ਮਿਜ਼ਾਈਲ ਲੈਣਾ ਅਮਰੀਕਾ ਲਈ ਸਮੱਸਿਆ''

07/20/2019 10:10:49 PM

ਵਾਸ਼ਿੰਗਟਨ - ਅਮਰੀਕਾ ਦੇ ਇਕ ਸਰਵ ਉੱਚ ਕਮਾਂਡਰ ਨੇ ਆਖਿਆ ਹੈ ਕਿ ਭਾਰਤ ਦਾ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਹਾਸਲ ਕਰਨਾ ਅਮਰੀਕਾ ਲਈ ਇਕ ਸਮੱਸਿਆ ਹੈ ਅਤੇ ਕਿਹਾ ਕਿ ਵਾਸ਼ਿੰਗਟਨ ਇਸ ਮੁੱਦੇ 'ਤੇ ਭਾਰਤ ਦੇ ਨਾਲ ਗੱਲਬਾਤ ਕਰਦਾ ਰਹੇਗਾ। ਭਾਰਤ ਨੇ ਰੂਸ ਦੇ ਨਾਲ ਪਿਛਲੇ ਸਾਲ ਅਕਤੂਬਰ 'ਚ ਇਕ ਸਮਝੌਤਾ ਕੀਤਾ ਸੀ ਜਿਸ ਦੇ ਤਹਿਤ 40 ਹਜ਼ਾਰ ਕਰੋੜ ਦੀ ਲਾਗਤ ਨਾਲ ਐੱਸ-400 ਮਿਜ਼ਾਈਲ ਪ੍ਰਣਾਲੀ ਹਾਸਲ ਕੀਤੀ ਜਾਣੀ ਹੈ।



ਹਿੰਦ ਪ੍ਰਸ਼ਾਂਤ ਕਮਾਨ ਦੇ ਕਮਾਂਡਰ ਐਡਮੀਰਲ ਫਿਲੀਪ ਡੇਵਿਡਸਨ ਨੇ ਕੋਲੋਰਾਡੋ 'ਚ ਐਸਪਨ ਸਕਿਊਰਿਟੀ ਫੋਰਮ ਨੂੰ ਦੱਸਿਆ ਕਿ ਭਾਰਤ ਐੱਸ-400 ਹਾਸਲ ਕਰ ਰਿਹਾ ਹੈ। ਇਹ ਰੂਸ ਦੀ ਵਾਯੂ ਰੱਖਿਆ ਪ੍ਰਣਾਲੀ ਹੈ। ਇਹ ਥੋੜੀ ਸਮੱਸਿਆ ਹੈ ਪਰ ਅਸੀਂ ਗੱਲਬਾਤ ਜਾਰੀ ਰੱਖਾਂਗੇ। ਡੇਵਿਡਸਨ ਦੀ ਇਹ ਪ੍ਰਤੀਕਿਰਿਆ ਸਾਬਕਾ ਅਮਰੀਕੀ ਕੂਟਨੀਤਕ ਨਿਕ ਬਨਰਸ ਦੇ ਸਵਾਲ 'ਤੇ ਆਈ। ਬਨਰਸ ਨੇ ਭਾਰਤ-ਅਮਰੀਕਾ ਗੈਰ-ਫੌਜੀ ਪ੍ਰਮਾਣੂ ਕਰਾਰ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਆਖਿਆ ਸੀ ਕਿ ਉਹ ਭਾਰਤ ਨੂੰ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਰੂਸੀ ਵਾਯੂ ਰੱਖਿਆ ਪ੍ਰਣਾਲੀ ਦੀ ਖਰੀਦ ਉਸ ਦੇ ਲਈ ਫਾਇਦੇਮੰਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਉਪਕਰਣ ਦੁਨੀਆ ਭਰ 'ਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।

Khushdeep Jassi

This news is Content Editor Khushdeep Jassi