ਇਤਫਾਕ: 44 ਸਾਲਾਂ ਬਾਅਦ 3 ਬੈਚਮੇਟਸ ਤਿੰਨੋਂ ਸੈਨਾਵਾਂ ਦੇ ਮੁਖੀ

12/18/2019 2:02:56 PM

ਨਵੀਂ ਦਿੱਲੀ—ਜਦੋਂ ਲੈਫਟੀਨੈਂਟ ਜਨਰਲ ਮਨੋਜ ਮੁਕੰਦ ਨਰਵਣੇ (ਅਗਲੇ ਆਰਮੀ ਚੀਫ), ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਈਆ ਅਤੇ ਨੇਵੀ ਚੀਫ ਕਰਮਬੀਰ ਸਿੰਘ ਨੇ 17-17 ਸਾਲ ਦੀ ਉਮਰ 'ਚ 1976 'ਚ ਨੈਸ਼ਨਲ ਡਿਫੈਂਸ ਅਕੈਡਮੀ ਨੂੰ ਜੁਇੰਨ ਕੀਤਾ ਸੀ ਤਾਂ ਸ਼ਾਇਦ ਹੀ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਹੋਵੇਗਾ ਕਿ ਇਕ ਦਿਨ ਇਹ ਬੈਚਮੇਟਸ ਇਕੱਠੇ ਤਿੰਨੋਂ ਸੈਨਾਵਾਂ ਦੇ ਮੁਖੀ ਹੋਣਗੇ। ਜਦੋਂ ਉਨ੍ਹਾਂ 'ਚ ਇਹ ਸਮਾਨਤਾ ਸੀ ਕਿ ਤਿੰਨਾਂ ਦੇ ਪਿਤਾ ਇੰਡੀਅਨ ਏਅਰ ਫੋਰਸ 'ਚ ਸਰਵਿਸਿਜ਼ ਕਰ ਚੁੱਕੇ ਸਨ। ਅੱਜ 44 ਸਾਲਾ ਬਾਅਦ ਤਿੰਨੋ ਆਪਣੀਆਂ-ਆਪਣੀਆਂ ਸਰਵਿਸਾਂ 'ਚ ਸਿਖਰ 'ਤੇ ਹਨ।

31 ਦਸੰਬਰ ਨੂੰ ਆਰਮੀ ਮੁਖੀ ਬਣਨਗੇ ਲੈਫਟੀਨੈਂਟ ਜਨਰਲ ਨਰਵਣੇ-
ਜਦੋਂ ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਣੇ 31 ਦਸੰਬਰ ਨੂੰ ਅਗਲੇ ਆਰਮੀ ਚੀਫ ਦੇ ਤੌਰ 'ਤੇ ਜਨਰਲ ਵਿਪਿਨ ਰਾਵਤ ਦੀ ਥਾਂ ਲੈਣਗੇ ਤਾਂ ਉਹ ਐੱਨ.ਡੀ.ਏ ਦੇ ਆਪਣੇ ਕੋਰਸਮੇਟ-ਐਡਮਿਰਲ ਕਰਮਬੀਰ ਸਿੰਘ ਅਤੇ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਈਆ ਦੇ ਨਾਲ ਮਿਲ ਕੇ ਦੇਸ਼ ਦੀਆਂ ਸੈਨਾਵਾਂ ਦੇ ਸ਼ਿਖਰ 'ਤੇ ਹੋਣਗੇ।

ਐਡਮਿਰਲ, ਏਅਰ ਚੀਫ ਮਾਰਸ਼ਲ ਅਤੇ ਨੈਕਸਟ ਜਨਰਲ ਤਿੰਨੋਂ ਹੀ ਬੈਚਮੇਟਸ-
ਐਡਮਿਰਲ ਸਿੰਘ 31 ਮਈ ਨੂੰ ਦੇਸ਼ ਦੇ 24ਵੇਂ ਨੇਵੀ ਚੀਫ ਬਣੇ ਸੀ ਅਤੇ ਉਨ੍ਹਾਂ ਦੀ ਵਾਈਟ ਯੂਨੀਫਾਰਮ 'ਤੇ ਹੈਲੀਕਾਪਟਰ ਪਾਇਲਟ ਦਾ ਵਿੰਗ ਸ਼ੋਭਾ ਵਧਾਉਂਦਾ ਹੈ। ਏਅਰ ਚੀਫ ਮਾਰਸ਼ਲ ਭਦੌਈਆਂ 30 ਸਤੰਬਰ ਨੂੰ ਏਅਰ ਫੋਰਸ ਦੇ ਚੀਫ ਬਣੇ ਸੀ ਅਤੇ ਉਨ੍ਹਾਂ ਦੇ ਵੀ ਬਲੂ ਯੂਨੀਫਾਰਮ 'ਤੇ ਪਾਇਲਟ ਦਾ ਵਿੰਗ ਸ਼ਾਨ ਨਾਲ ਦਿਸਦਾ ਹੈ।

ਐੱਨ.ਡੀ.ਏ. ਦੇ 56ਵੇਂ ਕੋਰਸ ਦਾ ਹਿੱਸਾ ਸੀ ਤਿੰਨੋ -
ਲੈਫਟੀਨੈਟ ਜਨਰਲ ਨਰਵਣੇ ਇਸ ਮਹੀਨੇ ਦੇ ਆਖੀਰ 'ਚ 28ਵੇਂ ਆਰਮੀ ਚੀਫ ਦੀ ਜ਼ਿੰਮੇਵਾਰੀ ਸੰਭਾਲਣਗੇ। ਉਨ੍ਹਾਂ ਦੇ ਓਲਾਈਵ ਗ੍ਰੀਨ ਯੂਨੀਫਾਰਮ 'ਤੇ ਪੈਰਾਟੂਪਰ ਵਿੰਗ ਹੈ। ਤਿੰਨੋ ਐੱਨ.ਡੀ.ਏ ਦੇ 56ਵੇਂ ਕੋਰਸ ਦਾ ਹਿੱਸਾ ਸੀ। ਐੱਨ.ਡੀ.ਏ ਕੈਡੇਟ ਦੇ ਤੌਰ 'ਤੇ 3 ਸਾਲ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਤਿੰਨੋ ਆਪਣੀ-ਆਪਣੀ ਸਰਵਿਸ ਅਕੈਡਮੀ 'ਚ ਪਹੁੰਚੇ, ਜਿੱਥੇ ਜੂਨ-ਜੁਲਾਈ 1980 'ਚ ਅਧਿਕਾਰੀਆਂ ਵਜੋਂ ਨਿਯੁਕਤ ਕੀਤੇ ਗਏ।

ਜਨਮ ਤਾਰੀਕ, ਕੈਰੀਅਰ ਰਿਕਾਰਡ, ਮੈਰਿਟ, ਸੀਨੀਅਰਤਾ ਆਦਿ ਸਭ ਦਾ ਰੱਖਿਆ ਜਾਂਦਾ ਹੈ ਖਿਆਲ-
ਇਕ ਸੀਨੀਅਰ ਅਫਸਰ ਨੇ ਦੱਸਿਆ, ''ਅਜਿਹਾ ਬਹੁਤ ਹੀ ਦੁਰਲੱਭ ਹੁੰਦਾ ਹੈ ਕਿ ਐੱਨ.ਡੀ.ਏ ਦੇ 3 ਕੋਰਸਮੇਟ ਆਪਣੀਆਂ-ਆਪਣੀਆਂ ਸੈਨਾਵਾਂ ਦੇ ਮੁਖੀ ਹਨ ਕਿਉਂਕਿ ਇਸ ਦੇ ਲਈ ਜਨਮ ਤਾਰੀਕ, ਕੈਰੀਅਰ ਦਾ ਰਿਕਾਰਡ, ਮੈਰਿਟ, ਸੀਨੀਅਰਤਾ ਵਰਗੀਆਂ ਤਮਾਮ ਗੱਲਾਂ ਦਾ ਧਿਆਨ ਰੱਖੀਆਂ ਜਾਂਦਾ ਹੈ ਅਤੇ ਇਨ੍ਹਾਂ ਸਾਰਿਆਂ ਦੇ ਨਾਲ ਕਿਸਮਤ ਵੀ।''

ਇਸ ਲਈ ਵੀ ਦੁਰਲੱਭ ਹੁੰਦਾ ਹੈ ਬੈਚਮੇਟਸ ਦਾ ਤਿੰਨੋਂ ਸੈਨਾਵਾਂ ਦਾ ਮੁਖੀ ਬਣਨਾ-
ਸਰਵਿਸ ਚੀਫ 62 ਸਾਲ ਦੀ ਉਮਰ ਤੱਕ ਜਾਂ 3 ਸਾਲਾਂ ਤੱਕ (ਜੋ ਵੀ ਪਹਿਲਾਂ ਹੋ) ਸਰਵਿਸ ਦੇ ਸਕਦਾ ਹੈ ਅਤੇ ਦੂਜੇ ਪਾਸੇ ਥ੍ਰੀ ਸਟਾਰ ਜਨਰਲ (ਲੈਫਟੀਨੈਂਟ ਜਨਰਲ, ਏਅਰ ਮਾਰਸ਼ਲ ਅਤੇ ਵਾਈਸ ਐਡਮਿਰਲ) 60 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦੇ ਹਨ। ਇਸ ਤੋਂ ਜ਼ਾਹਿਰ ਹੈ ਕਿ ਤਿੰਨੋਂ ਬੈਚਮੇਟਸ ਦਾ ਆਪਣੀ-ਆਪਣੀ ਸਰਵਿਸ 'ਚ ਚੀਫ ਬਣਨਾ ਕਿੰਨਾ ਦੁਰਲੱਭ ਹੈ।

3 ਦਹਾਕੇ ਪਹਿਲਾਂ ਵੀ ਬਣਿਆ ਸੀ ਅਜਿਹਾ ਹੀ ਸੰਯੋਗ-
ਦੱਸਣਯੋਗ ਹੈ ਕਿ ਦਸੰਬਰ 1991 'ਚ ਐੱਨ.ਡੀ.ਏ ਦੇ 81ਵੇਂ ਕੋਰਸ ਦੇ ਪਾਸਿੰਗ ਆਊਟ ਪਰੇਡ 'ਚ ਤਿੰਨੋਂ ਸੈਨਾਵਾਂ ਦੇ ਉਸ ਸਮੇਂ ਦੇ ਮੁਖੀ-ਜਨਰਲ ਐੱਸ.ਐੱਫ. ਰੋਡ੍ਰਿਕਸ, ਐਡਮਿਰਲ ਐੱਲ. ਰਾਮਦਾਸ ਅਤੇ ਏਅਰ ਚੀਫ ਮਾਰਸ਼ਲ ਐੱਨ.ਸੀ. ਸੂਰੀ ਮੌਜੂਦ ਸਨ। ਇਹ ਵੀ ਦੁਰਲੱਭ ਦ੍ਰਿਸ਼ ਸੀ ਕਿਉਂਕਿ ਤਿੰਨੋਂ ਹੀ ਐੱਨ.ਡੀ.ਏ. ਦੇ ਬੈਚਮੇਟ ਸਨ।

ਨਰਵਣੇ ਅਤੇ ਸਿੰਘ ਤਾਂ ਸਕੂਲ ਦਿਨਾਂ ਦੇ ਵੀ ਦੋਸਤ-
ਲੈਫਟੀਨੈਂਟ ਜਨਰਲ ਨਰਵਣੇ ਅਤੇ ਏਅਰ ਚੀਫ ਮਾਰਸ਼ਲ ਭਦੌਈਆਂ ਜਿੱਥੇ ਐੱਨ.ਡੀ.ਏ 'ਚ 'ਲੀਮਾ' ਸਕੁਐਡਰਨ ਦਾ ਹਿੱਸਾ ਸੀ,ਐਡਮਿਰਲ ਸਿੰਘ ਹੰਟਰ ਸਕੁਐਡਰਨ 'ਚ ਸੀ। ਇੱਕ ਅਫਸਰ ਨੇ ਦੱਸਿਆ, ''ਪਹਿਲਾਂ ਦੋਵੇਂ ਸਕੁਐਡਰਨ ਮੇਟ ਵੀ ਸੀ। ਇਸ ਤੋਂ ਇਲਾਵਾ ਐਡਮਿਰਲ ਸਿੰਘ ਅਤੇ ਲੈਫਟੀਨੈਂਟ ਜਨਰਲ ਨਰਵਣੇ ਤਾਂ ਐੱਨ.ਡੀ.ਏ. ਜੁਇੰਨ ਕਰਨ ਤੋਂ ਪਹਿਲਾਂ ਦੇ ਦੋਸਤ ਵੀ ਸਨ ਕਿਉਂਕਿ ਦੋਵਾਂ ਨੇ ਕੁਝ ਸਾਲ ਇੱਕ ਹੀ ਸਕੂਲ 'ਚ ਪੜ੍ਹਾਈ ਕੀਤੀ ਸੀ।'


Iqbalkaur

Content Editor

Related News