ਸਾਵਧਾਨ ! ਭਾਰਤ ''ਚ ਅਪ੍ਰੈਲ ਦੇ ਮੱਧ ਤੱਕ ਸਿਖ਼ਰ ''ਤੇ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ

04/02/2021 4:44:16 PM

ਨਵੀਂ ਦਿੱਲੀ- ਵਿਗਿਆਨੀਆਂ ਨੇ ਇਕ ਗਣਿਤ ਮਾਡਲ ਦਾ ਇਸਤੇਮਾਲ ਕਰ ਕੇ ਅਨੁਮਾਨ ਜਤਾਇਆ ਹੈ ਕਿ ਦੇਸ਼ ਭਰ 'ਚ ਜਾਰੀ ਕੋਵਿਡ-19 ਲਾਗ਼ ਦੀ ਦੂਜੀ ਲਹਿਰ ਅਪ੍ਰੈਲ ਦੇ ਮੱਧ 'ਚ ਸਿਖ਼ਰ 'ਤੇ ਪਹੁੰਚ ਜਾਵੇਗੀ। ਉੱਥੇ ਹੀ ਮਈ ਅੰਤ ਤੱਕ ਇਨਫੈਕਸ਼ਨ ਦੇ ਮਾਮਲਿਆਂ 'ਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਭਾਰਤ 'ਚ ਕੋਰੋਨਾ ਇਨਫੈਕਸ਼ਨ ਦੀ ਪਹਿਲੀ ਲਹਿਰ ਦੌਰਾਨ 'ਸੂਤਰ' ਨਾਮ ਦੇ ਇਸ ਗਣਿਤ ਦ੍ਰਿਸ਼ਟੀਕੋਣ ਨੇ ਅਨੁਮਾਨ ਜ਼ਾਹਰ ਕੀਤਾ ਸੀ ਕਿ ਇਨਫੈਕਸ਼ਨ ਦੇ ਮਾਮਲੇ ਸ਼ੁਰੂ 'ਚ ਅਗਸਤ 'ਚ ਵੱਧਣਗੇ ਅਤੇ ਸਤੰਬਰ ਤੱਕ ਸਿਖ਼ਰ 'ਤੇ ਹੋਣ ਅਤੇ ਫਿਰ ਫਰਵਰੀ 2021 'ਚ ਘੱਟ ਹੋ ਜਾਣਗੇ। ਆਈ.ਆਈ.ਟੀ. ਕਾਨਪੁਰ ਦੇ ਮਨਿੰਦਰ ਅਗਰਵਾਲ ਸਮੇਤ ਹੋਰ ਵਿਗਿਆਨੀਆਂ ਨੇ ਇਸ ਮਾਡਲ ਦੀ ਵਰਤੋਂ ਇਨਫੈਕਸ਼ਨ ਦੇ ਮਾਮਲਿਆਂ 'ਚ ਮੌਜੂਦਾ ਵਾਧੇ ਦੇ ਅਨੁਮਾਨ ਲਗਾਉਣ ਲਈ ਕੀਤਾ ਅਤੇ ਦੇਖਿਆ ਕਿ ਗਲੋਬਲ ਮਹਾਮਾਰੀ ਦੀ ਜਾਰੀ ਲਹਿਰ 'ਚ ਇਨਫੈਕਸ਼ਨ ਦੇ ਰੋਜ਼ਾਨਾ ਦੇ ਨਵੇਂ ਮਾਮਲੇ ਅਪ੍ਰੈਲ ਦੇ ਮੱਧ 'ਚ ਸਿਖ਼ਰ 'ਤੇ ਪਹੁੰਚ ਜਾਣਗੇ। 

ਇਹ ਵੀ ਪੜ੍ਹੋ : ਕੋਰੋਨਾ ਦੀ ਬੇਕਾਬੂ ਰਫ਼ਤਾਰ, ਇਕ ਦਿਨ 'ਚ 81 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ

ਅਗਰਵਾਲ ਨੇ ਕਿਹਾ,''ਪਿਛਲੇ ਕਈ ਦਿਨਾਂ 'ਚ, ਅਸੀਂ ਦੇਖਿਆ ਕਿ ਇਸ ਗੱਲ ਦਾ ਬਹੁਤ ਖ਼ਦਸ਼ਾ ਹੈ ਕਿ ਭਾਰਤ 'ਚ ਮਾਮਲੇ 15 ਤੋਂ 20 ਅਪ੍ਰੈਲ ਵਿਚਾਲੇ ਬਹੁਤ ਵੱਧ ਜਾਣਗੇ।'' ਉਨ੍ਹਾਂ ਕਿਹਾ,''ਤੇਜ਼ ਵਾਧੇ ਕਾਰਨ ਰੋਜ਼ਾਨਾ ਦੇ ਨਵੇਂ ਮਾਮਲਿਆਂ ਦੀ ਸਿਖ਼ਰ ਗਿਣਤੀ ਦਾ ਅਨੁਮਾਨ ਲਗਾਉਣ 'ਚ ਕੁਝ ਅਨਿਸ਼ਚਿਤਤਾ ਹੈ। ਮੌਜੂਦ ਸਮੇਂ, ਹਰ ਦਿਨ ਇਕ ਲੱਖ ਦੇ ਕਰੀਬ ਮਾਮਲੇ ਆ ਰਹੇ ਹਨ ਪਰ ਇਹ ਵੱਧ ਜਾਂ ਘੱਟ ਸਕਦਾ ਹੈ ਪਰ ਸਮਾਂ ਉਹੀ ਰਹੇਗਾ 15 ਤੋਂ 20 ਅਪ੍ਰੈਲ ਵਿਚਾਲੇ।'' ਵਿਗਿਆਨੀਆਂ ਦਾ ਅਨੁਮਾਨ ਹੈ ਕਿ ਮੌਜੂਦਾ ਲਹਿਰ 'ਚ, ਪਹਿਲਾ ਸੂਬਾ ਜਿੱਥੇ ਕੁਝ ਦਿਨਾਂ 'ਚ ਮਾਮਲੇ ਸਿਖ਼ਰ 'ਤੇ ਪਹੁੰਚਣਗੇ, ਉਹ ਪੰਜਾਬ ਹੋ ਸਕਦਾ ਹੈ ਅਤੇ ਉਸ ਤੋਂ ਬਾਅਦ ਮਹਾਰਾਸ਼ਟਰ। ਹਾਲਾਂਕਿ, ਆਈ.ਆਈ.ਟੀ. ਕਾਨਪੁਰ ਦੇ ਪ੍ਰੋਫੈਸਰ ਨੇ ਕਿਹਾ ਕਿ ਨਵੇਂ ਸਿਖ਼ਰ ਨੂੰ ਲੈ ਕੇ ਮਾਡਲ ਦਾ ਅਨੁਮਾਨ ਇਨਫੈਕਸ਼ਨ ਦੇ ਰੋਜ਼ਾਨਾ ਦੇ ਮਾਮਲਿਆਂ ਦੇ ਡਾਟਾ ਦੇ ਪ੍ਰਤੀ ਸੰਵੇਦਨਸ਼ੀਲ ਹੈ। ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਦੇ ਗੌਤਮ ਮੇਨਨ ਸਮੇਤ ਹੋਰ ਵਿਗਿਆਨੀਆਂ ਦੀ ਵਿਅਕਤੀਗਤ ਗਣਨਾ 'ਚ ਵੀ ਇਨਫੈਕਸ਼ਨ ਦੇ ਸਿਖ਼ਰ 'ਤੇ ਪਹੁੰਚਣ ਦਾ ਅਨੁਮਾਨ ਮੱਧ ਅਪ੍ਰੈਲ ਅਤੇ ਮੱਧ ਮਈ ਵਿਚਾਲੇ ਜਤਾਇਆ ਗਿਆ ਹੈ।

ਇਹ ਵੀ ਪੜ੍ਹੋ : ਭਾਰਤ 'ਚ ਇਕ ਦਿਨ 'ਚ ਕੋਰੋਨਾ ਦੇ ਰਿਕਾਰਡ ਟੀਕੇ ਲਗਾਏ ਗਏ

ਨੋਟ : ਕੋਰੋਨਾ ਦੇ ਵੱਧਦੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha